ਪੁੱਠੇ ਚੱਕਰਾਂ ਚ ਪੈ ਗਏ ਪੰਜਾਬੀ ਮੁੰਡੇ, ਕਨੇਡਾ ਪੁਲਿਸ ਲੱਗੀ ਪਿੱਛੇ

ਨਵੰਬਰ 2021 ਤੋਂ ਚੱਲ ਰਹੀ ਜਾਂਚ ਦੇ ਆਧਾਰ ਤੇ ਕੈਨੇਡਾ ਦੀ ਯਾਰਕ ਰੀਜਨਲ ਪੁਲਿਸ ਨੇ 6 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਹ ਸਾਰੇ ਹੀ ਮੂਲ ਰੂਪ ਵਿੱਚ ਪੰਜਾਬੀ ਹਨ। ਇਨ੍ਹਾਂ ਤੇ ਵਪਾਰਕ ਅਦਾਰਿਆਂ ਵਿਚ ਚੋ ਰੀ ਕਰਨ ਦੇ ਦੋਸ਼ ਹਨ। ਇੱਥੇ ਦੱਸਣਾ ਬਣਦਾ ਹੈ ਕਿ ਇਥੋਂ ਦੇ ਵਪਾਰਕ ਅਦਾਰਿਆਂ ਵਿਚ ਵਾਰ ਵਾਰ ਇਹ ਘਟਨਾਵਾਂ ਵਾਪਰ ਰਹੀਆਂ ਸਨ। ਜਿਸ ਦੀ ਜਾਂਚ ਤੋਂ ਬਾਅਦ ਯਾਰਕ ਰੀਜਨਲ ਪੁਲਿਸ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਇਨ੍ਹਾਂ ਨੌਜਵਾਨਾਂ ਤੇ 47 ਚਾ ਰ ਜਿ ਜ਼ ਲੱਗੇ ਹਨ।

ਇਨ੍ਹਾਂ ਸਾਰੇ ਹੀ ਨੌਜਵਾਨਾਂ ਦੇ ਨਾਮ ਜਨਤਕ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚ 26 ਸਾਲਾ ਸਲਿੰਦਰ ਸਿੰਘ, 23 ਸਾਲਾ ਨਵਦੀਪ ਸਿੰਘ, 25 ਸਾਲਾ ਲਵਪ੍ਰੀਤ ਸਿੰਘ, 25 ਸਾਲਾ ਅਨੁਵੀਰ ਸਿੰਘ, 24 ਸਾਲਾ ਮਨਪ੍ਰੀਤ ਸਿੰਘ ਅਤੇ 34 ਸਾਲਾ ਸੁਖਮਨਦੀਪ ਸੰਧੂ ਦੇ ਨਾਮ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਯਾਰਕ ਰੀਜਨਲ ਪੁਲਿਸ ਨੇ ਕਾਬੂ ਕਰ ਲਿਆ ਹੈ। ਇਹ ਨੌਜਵਾਨ ਵੱਖ ਵੱਖ 21 ਮਾਮਲਿਆਂ ਵਿਚ ਸ਼ਾਮਲ ਦੱਸੇ ਜਾਂਦੇ ਹਨ। ਯਾਰਕ ਰੀਜਨਲ ਪੁਲਿਸ ਦੁਆਰਾ

ਇਹ ਕਾਰਵਾਈ 13-14 ਸਤੰਬਰ ਨੂੰ ਕੀਤੀ ਗਈ ਹੈ। ਪਿਛਲੇ ਦਿਨੀਂ ਸੰਧੂ ਭਰਾਵਾਂ ਦੀ ਇੱਕ ਮਹਿੰਗੀ ਕਾਰ ਉਨ੍ਹਾਂ ਦੇ ਦਫਤਰ ਅੱਗੇ ਤੋਂ ਲਿਜਾਣ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਇਹ ਉਨ੍ਹਾਂ ਨਾਲ ਕੁਝ ਹੀ ਸਮੇਂ ਵਿੱਚ ਦੂਜੀ ਘਟਨਾ ਵਾਪਰੀ ਸੀ। ਕੈਨੇਡਾ ਵਿਚ ਕਈ ਮਾਮਲਿਆਂ ਵਿੱਚ ਪੰਜਾਬੀਆਂ ਦਾ ਨਾਮ ਸਾਹਮਣੇ ਆ ਰਿਹਾ ਹੈ। ਇਸ ਤੋਂ ਕੁਝ ਦਿਨ ਪਹਿਲਾਂ ਨੌਜਵਾਨਾਂ ਦੇ ਇੱਕ ਟਕਰਾਅ ਦੀ ਵੀਡੀਓ ਸਾਹਮਣੇ ਆਈ ਸੀ। ਇਸ ਵੀਡੀਓ ਦੇ ਆਧਾਰ ਤੇ ਇਕ ਪੰਜਾਬੀ ਟਰੱਕ ਡਰਾਈਵਰ

ਹਰਜੋਤ ਸਿੰਘ ਨੂੰ ਕਾਬੂ ਕੀਤਾ ਗਿਆ ਸੀ। ਇਹ ਵੀਡੀਓ ਬਰੈਂਪਟਨ ਸਥਿਤ ਸ਼ੈਰੀਡਨ ਪਲਾਜ਼ਾ ਦੀ ਦੱਸੀ ਜਾ ਰਹੀ ਸੀ। ਇਸ ਤਰ੍ਹਾਂ ਹੀ ਸਰੀ ਦੇ ਸਟਰਾਅਬੈਰੀ ਹਿੱਲ ਪਲਾਜ਼ਾ ਵਿੱਚ ਪੰਜਾਬੀ ਨੌਜਵਾਨਾਂ ਦੁਆਰਾ ਇੱਕ ਪੁਲਿਸ ਅਫ਼ਸਰ ਨੂੰ ਰੋਕਣ ਦਾ ਮਾਮਲਾ ਵੀ ਸਾਹਮਣੇ ਆ ਚੁੱਕਾ ਹੈ। ਇਨ੍ਹਾਂ ਫੜੇ ਗਏ 6 ਪੰਜਾਬੀ ਨੌਜਵਾਨਾਂ ਨੂੰ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

Leave a Reply

Your email address will not be published. Required fields are marked *