ਭਾਰਤ ਚ ਹੋਈ ਚੀਤਿਆਂ ਦੀ ਐਂਟਰੀ, ਪ੍ਰਧਾਨ ਮੰਤਰੀ ਨੇ ਛੱਡੇ ਚੀਤੇ

ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਵਿਚ 8 ਚੀਤੇ ਛੱਡੇ ਗਏ ਹਨ। ਇਹ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਖ਼ੁਦ ਆਪਣੇ ਹੱਥੀਂ ਕੀਤਾ ਗਿਆ ਹੈ। ਇਹ ਚੀਤੇ ਨਾਮੀਬੀਆ ਤੋਂ ਲਿਆਂਦੇ ਗਏ ਹਨ। ਜਿਨ੍ਹਾਂ ਵਿਚ 5 ਮਾਦਾ ਅਤੇ 3 ਨਰ ਚੀਤੇ ਹਨ। ਮਾਦਾ ਚੀਤਿਆਂ ਦੀ ਉਮਰ 2 ਤੋਂ 5 ਸਾਲ ਦੇ ਵਿਚਕਾਰ ਅਤੇ ਨਰ ਚੀਤਿਆਂ ਦੀ ਉਮਰ ਸਾਢੇ 4 ਤੋਂ ਸਾਢੇ 5 ਸਾਲ ਦੇ ਵਿਚਕਾਰ ਹੈ। ਇੱਥੇ ਦੱਸਣਾ ਬਣਦਾ ਹੈ ਕਿ ਲਗਭਗ 70 ਸਾਲ ਤੋੰ ਸਾਡੇ ਮੁਲਕ ਵਿੱਚ ਚੀਤਿਆਂ ਦੀ ਅਣਹੋਂਦ ਪਾਈ ਜਾ ਰਹੀ ਸੀ।

ਸਾਲ 1948 ਤੋਂ ਬਾਅਦ ਇੱਥੇ ਚੀਤੇ ਨਹੀਂ ਦੇਖੇ ਗਏ। ਜਿਸ ਕਰਕੇ ਨਾਮੀਬੀਆ ਤੋਂ ਇਹ ਚੀਤੇ ਮੰਗਵਾਉਣੇ ਪਏ। ਪਹਿਲਾਂ ਇਨ੍ਹਾਂ ਨੂੰ ਨਾਮੀਬੀਆ ਤੋਂ ਹਵਾਈ ਜਹਾਜ਼ ਰਾਹੀਂ ਗਵਾਲੀਅਰ ਲਿਆਂਦਾ ਗਿਆ ਅਤੇ ਫੇਰ ਇਨ੍ਹਾਂ ਦੇ ਪਿੰਜਰੇ ਮੱਧ ਪ੍ਰਦੇਸ਼ ਦੇ ਨੈਸ਼ਨਲ ਕੂਨੋ ਪਾਰਕ ਵਿੱਚ ਪਹੁੰਚਾਏ ਗਏ। ਇਨ੍ਹਾਂ ਨੂੰ ਛੱਡੇ ਜਾਣ ਸਮੇਂ ਵਿਸ਼ੇਸ਼ ਕਿਸਮ ਦੀ ਸਟੇਜ ਤਿਆਰ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਚੀ ਸਟੇਜ ਤੇ ਮੌਜੂਦ ਸਨ ਜਦਕਿ ਪਿੰਜਰਿਆਂ ਨੂੰ ਥੱਲੇ ਰੱਖਿਆ ਗਿਆ ਸੀ।

ਉਨ੍ਹਾਂ ਨੇ ਸਟੇਜ ਤੋਂ ਇਨ੍ਹਾਂ ਪਿੰਜਰਿਆਂ ਦਾ ਦਰਵਾਜ਼ਾ ਖੋਲ੍ਹਿਆ। ਚੀਤੇ ਪਿੰਜਰਿਆਂ ਤੋਂ ਆਜ਼ਾਦ ਹੋ ਕੇ ਨੈਸ਼ਨਲ ਕੂਨੋ ਪਾਰਕ ਵਿੱਚ ਜਾ ਵੜੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਨ੍ਹਾਂ ਚੀਤਿਆਂ ਦੀ ਖੁਰਾਕ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਪਾਰਕ ਵਿਚ ਪਹਿਲਾਂ ਹੀ 500 ਹਿਰਨ ਵਿੱਚ ਛੱਡੇ ਜਾ ਚੁੱਕੇ ਹਨ। ਇਨ੍ਹਾਂ ਚੀਤਿਆਂ ਦੀ ਸਿਹਤ ਨੂੰ ਚੰਗੀ ਤਰ੍ਹਾਂ ਚੈੱਕ ਕਰਨ ਤੋਂ ਬਾਅਦ ਹੀ ਇਨ੍ਹਾਂ ਨੂੰ ਇੱਥੇ ਛੱਡਿਆ ਗਿਆ ਹੈ। ਹੁਣ ਕੂਨੋ ਨੈਸ਼ਨਲ ਪਾਰਕ ਵਿੱਚ ਵੀ ਚੀਤਿਆਂ ਦੀਆਂ ਦਹਾੜਾਂ ਸੁਣੀਆਂ ਜਾ ਸਕਣਗੀਆਂ।

ਕਾਫੀ ਲੰਬੇ ਸਮੇਂ ਤੋਂ ਇਸ ਪ੍ਰਾਜੈਕਟ ਨੂੰ ਸਿਰੇ ਚੜ੍ਹਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਇੱਥੇ ਦੱਸਣਾ ਬਣਦਾ ਹੈ ਕਿ ਇਨ੍ਹਾਂ ਚੀਤਿਆਂ ਨੂੰ ਇੱਥੇ ਪਹੁੰਚਣ ਲਈ 11 ਘੰਟੇ ਹਵਾਈ ਜਹਾਜ਼ ਵਿੱਚ ਸਫ਼ਰ ਕਰਨਾ ਪਿਆ ਹੈ। ਇੱਥੋਂ ਦਾ ਵਾਤਾਵਰਣ ਇਨ੍ਹਾਂ ਚੀਤਿਆਂ ਦੇ ਬਿਲਕੁਲ ਅਨੁਕੂਲ ਹੈ। ਕਈ ਮਹੀਨਿਆਂ ਤੋਂ ਭਾਰਤ ਸਰਕਾਰ ਅਤੇ ਨਾਮੀਬੀਆ ਸਰਕਾਰ ਵਿਚਕਾਰ ਇਸ ਵਿਸ਼ੇ ਤੇ ਗੱਲ ਬਾਤ ਚੱਲ ਰਹੀ ਸੀ। ਅਖੀਰ ਇਹ ਪ੍ਰਾਜੈਕਟ ਸਿਰੇ ਚੜ੍ਹ ਗਿਆ।

Leave a Reply

Your email address will not be published.