ਮਾਂ ਧੀ ਨੂੰ ਟਰੱਕ ਨੇ ਲਿਫਾਫੇ ਵਾਂਗ ਮਾਰੇਆ ਉਡਾਕੇ, ਦੋਵਾਂ ਦੀ ਹੋਈ ਮੌਕੇ ਤੇ ਮੋਤ

ਧਰਮਕੋਟ ਨੇੜੇ ਵਾਪਰੇ ਹਾਦਸੇ ਵਿੱਚ ਇਕ ਮੋਟਰਸਾਈਕਲ ਸਵਾਰ ਮਾਂ ਧੀ ਨੂੰ ਟਰੱਕ ਦੀ ਫੇਟ ਵੱਜਣ ਕਾਰਨ ਮਨਜੀਤ ਕੌਰ ਅਤੇ ਉਸ ਦੀ 2 ਸਾਲ ਦੀ ਧੀ ਦੀ ਜਾਨ ਜਾਣ ਤੋਂ ਬਾਅਦ ਮਨਜੀਤ ਕੌਰ ਦੇ ਪੇਕੇ ਅਤੇ ਸਹੁਰੇ ਪਰਿਵਾਰ ਵਿਚਕਾਰ ਮਾਮਲਾ ਉਲਝ ਗਿਆ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਵਾਲੇ ਸਹੁਰੇ ਪਰਿਵਾਰ ਤੇ ਜਾਣਬੁੱਝ ਕੇ ਜਾਨ ਲੈਣ ਦੇ ਦੋਸ਼ ਲਗਾ ਰਹੇ ਹਨ। ਮ੍ਰਿਤਕਾ ਦੇ ਪੇਕੇ ਪਿੰਡ ਖੁਜਾਲਾ ਵਿੱਚ ਹਨ, ਜਦਕਿ ਸਹੁਰੇ ਪਿੰਡ ਬਿਜਲੀਵਾਲ ਵਿੱਚ। ਇਕ ਵਿਅਕਤੀ ਦੇ ਦੱਸਣ ਮੁਤਾਬਕ ਜਦੋਂ ਉਨ੍ਹਾਂ ਨੂੰ ਫੋਨ ਤੇ ਇਸ ਹਾਦਸੇ ਦੀ ਖਬਰ ਮਿਲੀ ਤਾਂ ਉਹ ਤੁਰੰਤ ਗੱਡੀ ਲੈ ਕੇ ਘਟਨਾ ਸਥਾਨ ਤੇ ਪਹੁੰਚੇ।

ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਵਾਲੇ ਮ੍ਰਿਤਕ ਦੇਹ ਚੁੱਕ ਕੇ ਹਸਪਤਾਲ ਲੈ ਗਏ ਸਨ। ਉਹ ਮਗਰ ਹੀ ਹਸਪਤਾਲ ਪਹੁੰਚ ਗਏ। ਇਸ ਵਿਅਕਤੀ ਦੇ ਦੱਸਣ ਮੁਤਾਬਕ ਪਹਿਲਾਂ ਤਾਂ ਮ੍ਰਿਤਕਾ ਦੀ ਆਪਣੇ ਸਹੁਰੇ ਪਰਿਵਾਰ ਨਾਲ ਅਣਬਣ ਸੀ ਪਰ ਹੁਣ 2-3 ਦਿਨਾਂ ਤੋਂ ਇਨ੍ਹਾਂ ਦਾ ਆਪਸ ਵਿਚ ਸਮਝੌਤਾ ਹੋ ਗਿਆ ਸੀ ਅਤੇ ਦੋਵੇਂ ਧਿਰਾਂ ਖੁਸ਼ ਸਨ। ਮ੍ਰਿਤਕਾ ਆਪਣੇ ਪਤੀ ਸਮੇਤ ਆਪਣੀ ਨਣਦ ਨੂੰ ਮਿਲਣ ਜਾ ਰਹੀ ਸੀ ਪਰ ਰਸਤੇ ਵਿੱਚ ਇਹ ਭਾਣਾ ਵਾਪਰ ਗਿਆ। ਮ੍ਰਿਤਕਾ ਦੇ ਪੇਕਿਆਂ ਨਾਲ ਸਬੰਧਤ ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ 2 ਵਿਅਕਤੀ ਮੱਝ ਦੇਖਣ ਜਾ ਰਹੇ ਸੀ।

ਉਸ ਨੇ ਫੋਨ ਕਰਕੇ ਮ੍ਰਿਤਕਾ ਨੂੰ ਕਿਹਾ ਸੀ ਕਿ ਉਹ ਉਸ ਨੂੰ ਮਿਲਣ ਆਵੇਗਾ ਪਰ 8-45 ਵਜੇ ਫੋਨ ਆਇਆ ਕਿ ਮਾਂ ਧੀ ਦੀ ਜਾਨ ਜਾ ਚੁੱਕੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਮ੍ਰਿਤਕਾ ਦੇ ਸਹੁਰੇ ਪਰਿਵਾਰ ਨੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਮ੍ਰਿਤਕਾ ਦੇ ਪੇਕੇ ਖੁਜਾਲਾ ਵਿੱਚ ਸਨ ਅਤੇ ਉਹ ਬਿਜਲੀਵਾਲ ਵਿਆਹੀ ਹੋਈ ਸੀ। ਬਜ਼ੁਰਗ ਵਿਅਕਤੀ ਨੇ ਦੱਸਿਆ ਹੈ ਕਿ 2-3 ਸਾਲ ਤੋਂ ਪਰਿਵਾਰ ਵਿਚ ਤੂੰ ਤੂੰ ਮੈਂ ਮੈਂ ਰਹਿੰਦੀ ਸੀ।

ਮ੍ਰਿਤਕਾ ਦੀ ਖਿੱਚ ਧੂਹ ਕੀਤੀ ਜਾਂਦੀ ਸੀ। 2 ਦਿਨ ਪਹਿਲਾਂ ਉਨ੍ਹਾਂ ਦੀ ਧੀ ਪੇਕੇ ਗਈ ਸੀ। ਸੱਸ ਨੇ ਪੁਲਿਸ ਨੂੰ ਆਖ ਦਿੱਤਾ ਕਿ ਉਨ੍ਹਾਂ ਦੀ ਨੂੰਹ ਭੱਜ ਗਈ ਹੈ। ਉਨ੍ਹਾਂ ਨੂੰ ਥਾਣੇਦਾਰ ਨੇ ਫੋਨ ਕੀਤਾ। ਉਨ੍ਹਾਂ ਨੇ ਥਾਣੇਦਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਉਨ੍ਹਾਂ ਦੇ ਕੋਲ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਹਾਦਸਾ ਹੋਇਆ ਹੈ ਪਰ ਇਹ ਹਾਦਸਾ ਨਹੀਂ ਹੈ। ਮ੍ਰਿਤਕਾ ਦੀ ਜਾਨ ਲਈ ਗਈ ਹੈ। ਮੋਟਰਸਾਈਕਲ ਤੇ ਮ੍ਰਿਤਕਾ, ਉਸ ਦਾ ਪਤੀ, ਧੀ ਅਤੇ ਪੁੱਤਰ ਸਵਾਰ ਸਨ ਜਿਨ੍ਹਾਂ ਵਿੱਚੋਂ ਮਾਂ ਧੀ ਦੀ ਜਾਨ ਚਲੀ ਗਈ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਧਰਮਕੋਟ ਨੇੜੇ ਹਾਦਸਾ ਵਾਪਰਿਆ ਹੈ। ਕਿਸੇ ਨਾ ਮਲੂਮ ਵਾਹਨ ਦੀ ਫੇਟ ਵੱਜਣ ਕਾਰਨ ਮਨਜੀਤ ਕੌਰ ਪਤਨੀ ਹਰਜੋਤ ਸਿੰਘ ਅਤੇ ਇਨ੍ਹਾਂ ਦੀ 2 ਸਾਲ ਦੀ ਬੇਟੀ ਦੇ ਡਿੱਗ ਕੇ ਸਾਈਡ ਵੱਜਣ ਨਾਲ ਜਾਨ ਚਲੀ ਗਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਜਮ੍ਹਾਂ ਕਰਵਾ ਦਿੱਤੀ ਗਈ ਹੈ। ਬਿਆਨ ਦਰਜ ਕਰ ਕੇ ਅਤੇ ਜਾਂਚ ਕਰਨ ਉਪਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਅਧਿਕਾਰੀ ਦਾ ਮੰਨਣਾ ਹੈ ਕਿ ਇਹ ਇਕ ਹਾਦਸਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *