ਲਿਫਟ ਚ ਫਸੀ 26 ਸਾਲਾ ਮੈਡਮ ਦੀ ਹੋਈ ਮੋਤ, ਸਾਰੇ ਸਕੂਲ ਚ ਛਾਈ ਸੋਗ ਦੀ ਲਹਿਰ

ਉੱਤਰੀ ਮੁੰਬਈ ਸਥਿਤ ਇਕ ਸਕੂਲ ਦੀ ਲਿਫਟ ਵਿੱਚ ਫਸ ਜਾਣ ਕਾਰਨ ਵਾਪਰੇ ਹਾਦਸੇ ਵਿੱਚ ਸਕੂਲ ਅਧਿਆਪਕਾ ਦੀ ਜਾਨ ਜਾਣ ਦੀ ਮੰ ਦ ਭਾ ਗੀ ਖ਼ਬਰ ਸਾਹਮਣੇ ਆਈ ਹੈ। ਘਟਨਾ ਮਲਾਡ ਦੇ ਪੱਛਮ ਵਿੱਚ ਚਿਨਚੋਲੀ ਗੇਟ ਨੇੜੇ ਸੇਂਟ ਮੈਰੀਜ਼ ਇੰਗਲਿਸ਼ ਹਾਈ ਸਕੂਲ ਦੀ ਹੈ। ਜਿੱਥੇ ਜੈਨੇਲ ਫਰਨਾਂਡੀਜ਼ ਨਾਮ ਦੀ ਅਧਿਆਪਕਾ ਦੀ ਜਾਨ ਚਲੀ ਗਈ ਹੈ। ਅਧਿਆਪਕਾ ਦੀ ਉਮਰ 26 ਸਾਲ ਸੀ ਅਤੇ ਉਸ ਨੇ ਇਸੇ ਸਾਲ ਹੀ ਇਸ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਸੀ।

ਮਿਲੀ ਜਾਣਕਾਰੀ ਮੁਤਾਬਕ ਜੈਨੇਲ ਫਰਨਾਂਡੀਜ਼ ਦਾ ਪੀਰੀਅਡ ਛੇਵੀਂ ਮੰਜ਼ਿਲ ਵਿਚ ਲੱਗਾ ਹੋਇਆ ਸੀ। ਜਦੋਂ ਇੱਕ ਵਜੇ ਪੀਰੀਅਡ ਖਤਮ ਹੋਇਆ ਤਾਂ ਅਧਿਆਪਕਾ ਨੇ ਦੂਸਰੀ ਮੰਜ਼ਿਲ ਤੇ ਸਟਾਫ਼ ਰੂਮ ਵਿੱਚ ਜਾਣਾ ਸੀ। ਉਸ ਨੇ ਲਿਫਟ ਵਿੱਚ ਦਾਖ਼ਲ ਹੁੰਦੇ ਸਾਰ ਹੀ ਬਟਨ ਦਬਾ ਦਿੱਤਾ। ਕਿਹਾ ਜਾ ਰਿਹਾ ਹੈ ਕਿ ਅਜੇ ਦਰਵਾਜ਼ਾ ਬੰਦ ਨਹੀਂ ਸੀ ਹੋਇਆ। ਅਧਿਆਪਕਾ ਦਾ ਇੱਕ ਪੈਰ ਲਿਫਟ ਤੋਂ ਬਾਹਰ ਸੀ ਅਤੇ ਇਕ ਲਿਫਟ ਦੇ ਅੰਦਰ। ਲਿਫਟ ਹੇਠ ਵੱਲ ਨੂੰ ਜਾਣ ਦੀ ਬਜਾਏ ਉੱਪਰ ਸੱਤਵੀਂ ਮੰਜ਼ਲ ਵੱਲ ਨੂੰ ਵਧਣ ਲੱਗੀ।

ਅਧਿਆਪਕਾ ਨੇ ਉੱਚੀ ਉੱਚੀ ਰੌਲਾ ਪਾਇਆ। ਸਕੂਲ ਸਟਾਫ ਵਾਲੇ ਭੱਜੇ ਆਏ। ਲਿਫਟ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਤਦ ਤਕ ਅਧਿਆਪਕਾ ਦੀ ਹਾਲਤ ਖਰਾਬ ਹੋ ਚੁੱਕੀ ਸੀ। ਉਸ ਨੂੰ ਲਾਈਫ ਲਾਈਨ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਅਧਿਆਪਕਾ ਨੂੰ ਮ੍ਰਿਤਕ ਐਲਾਨ ਦਿੱਤਾ। ਸੁਣਨ ਨੂੰ ਇਹ ਵੀ ਮਿਲ ਰਿਹਾ ਹੈ ਕਿ ਜਦੋਂ ਲਿਫਟ ਹੇਠ ਦੀ ਬਜਾਏ ਉੱਪਰ ਨੂੰ ਜਾਣ ਲੱਗੀ ਤਾਂ ਜੈਨੇਲ ਫਰਨਾਂਡੀਜ਼ ਨੇ ਲਿਫਟ ਤੋਂ ਬਾਹਰ ਭੱਜਣ ਦੀ ਕੋਸ਼ਿਸ਼ ਕੀਤੀ।

ਜਿਸ ਨਾਲ ਉਸ ਦਾ ਇੱਕ ਪੈਰ ਲਿਫਟ ਦੇ ਅੰਦਰ ਅਤੇ ਇਕ ਲਿਫਟ ਦੇ ਬਾਹਰ ਸੀ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਦਕਿ ਲਿਫਟ ਫਾਇਰ ਬ੍ਰਿਗੇਡ ਨੇ ਆ ਕੇ ਅੱਧੇ ਘੰਟੇ ਮਗਰੋਂ ਬੰਦ ਕੀਤੀ। ਪੁਲਿਸ ਵੀ ਸਕੂਲ ਵਿੱਚ ਘਟਨਾ ਸਥਾਨ ਤੇ ਪਹੁੰਚ ਗਈ। ਲਿਫਟ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਹਾਦਸਾ ਕਿਉਂ ਹੋਇਆ ਹੈ? ਇਹ ਲਿਫਟ ਥੱਲੇ ਵੱਲ ਨੂੰ ਜਾਣ ਦੀ ਬਜਾਏ ਉੱਪਰ ਵੱਲ ਨੂੰ ਕਿਉਂ ਗਈ?

Leave a Reply

Your email address will not be published.