60 ਕੁੜੀਆਂ ਦੀ ਨਹਾਉਂਦੀਆਂ ਦੀ ਵੀਡੀਓ ਵਾਇਰਲ, ਪ੍ਰਸ਼ਾਸਨ ਨੂੰ ਪਾਈਆਂ ਭਾਜੜਾਂ

ਚੰਡੀਗੜ੍ਹ ਨੇੜਲੀ ਇੱਕ ਨਿਜੀ ਯੂਨੀਵਰਸਿਟੀ ਵਿਚ ਵਾਪਰੀ ਘਟਨਾ ਨੇ ਸੂਬੇ ਵਿੱਚ ਤਰਥੱਲੀ ਮਚਾ ਦਿੱਤੀ ਹੈ। ਇਸ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿਣ ਵਾਲੀਆਂ 5 ਦਰਜਨ ਦੇ ਲਗਭਗ ਵਿਦਿਆਰਥਣਾਂ ਦੀਆ ਗ਼ਲਤ ਵੀਡੀਓਜ਼ ਵਾਇਰਲ ਹੋਣ ਦਾ ਮਾਮਲਾ ਭਖ ਗਿਆ ਹੈ। ਅਸਲ ਵਿੱਚ ਇਨ੍ਹਾਂ ਲੜਕੀਆਂ ਦੀਆਂ ਬਾਥਰੂਮ ਵਿਚ ਨਹਾਉਣ ਸਮੇਂ ਦੀਆਂ ਵੀਡਿਉਜ਼ ਵਾਇਰਲ ਹੋਈਆਂ ਹਨ। ਕਿਹਾ ਜਾ ਰਿਹਾ ਹੈ ਕਿ ਯੂਨੀਵਰਸਿਟੀ ਹੋਸਟਲ ਦੀ

ਇਕ ਵਿਦਿਆਰਥਣ ਨੇ ਇਸ ਕੰਮ ਨੂੰ ਅੰਜਾਮ ਦਿੱਤਾ ਹੈ। ਉਸ ਨੇ ਕਿਸੇ ਤਰ੍ਹਾਂ ਇਨ੍ਹਾਂ ਵਿਦਿਆਰਥਣਾਂ ਦੀਆਂ ਨਹਾਉਂਦੇ ਸਮੇਂ ਦੀਆਂ ਵੀਡੀਓਜ਼ ਬਣਾ ਲਈਆਂ। ਇਹ ਵਿਦਿਆਰਥਣ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਇਕ ਵਿਦਿਆਰਥੀ ਦੇ ਕਹਿਣ ਤੇ ਇਹ ਕੰਮ ਕਰਦੀ ਸੀ ਅਤੇ ਫਿਰ ਇਹ ਵੀਡੀਓਜ਼ ਉਸ ਵਿਦਿਆਰਥੀ ਨੂੰ ਭੇਜ ਦਿੰਦੀ ਸੀ। ਇਹ ਵਿਦਿਆਰਥਣ ਫੜੀ ਜਾ ਚੁੱਕੀ ਹੈ। ਸੁਣਨ ਵਿੱਚ ਇਹ ਵੀ ਆਇਆ ਹੈ ਕਿ ਜਿਨ੍ਹਾਂ ਵਿਦਿਆਰਥਣਾਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਹਨ

ਉਨ੍ਹਾਂ ਵਿਚੋਂ 8 ਨੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਨੂੰ ਅਲੱਗ ਅਲੱਗ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ ਇਕ ਦੀ ਹਾਲਤ ਖਰਾਬ ਦੱਸੀ ਜਾ ਰਹੀ ਹੈ। ਇਸ ਖਬਰ ਦੇ ਫੈਲਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਕੱਠੇ ਹੋ ਗਏ। ਉਨ੍ਹਾਂ ਨੇ ਇਸ ਯੂਨੀਵਰਸਿਟੀ ਨੂੰ ਘੇਰ ਲਿਆ ਅਤੇ ਨਾ ਅ ਰੇ ਬਾ ਜ਼ੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਯੂਨੀਵਰਸਿਟੀ ਦਾ ਗੇਟ ਬੰਦ ਕਰ ਦਿੱਤਾ। ਵਿਦਿਆਰਥੀਆਂ ਨੂੰ ਸ਼ਿਕਵਾ ਹੈ

ਕਿ ਯੂਨੀਵਰਸਿਟੀ ਦੀ ਮੈਨੇਜਮੈਂਟ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਭਾਵੇਂ ਸੁਣਨ ਵਿੱਚ ਆਇਆ ਹੈ ਕਿ ਵੀਡੀਓ ਬਣਾਉਣ ਵਾਲੀ ਲੜਕੀ ਨੂੰ ਕਾਬੂ ਕਰ ਲਿਆ ਗਿਆ ਹੈ ਪਰ ਯੂਨੀਵਰਸਿਟੀ ਮੈਨੇਜਮੈਂਟ ਅਤੇ ਪੁਲਿਸ ਵੱਲੋਂ ਕੋਈ ਵੀ ਗੱਲ ਨਹੀਂ ਆਖੀ ਜਾ ਰਹੀ। ਵਿਦਿਆਰਥੀ ਇਨਸਾਫ਼ ਮੰਗ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿਚ ਇਹ ਮਸਲਾ ਕੀ ਰੁਖ਼ ਅਖ਼ਤਿਆਰ ਕਰਦਾ ਹੈ?

Leave a Reply

Your email address will not be published. Required fields are marked *