ਕਨੇਡਾ ਚ ਸੜਕਾਂ ਤੇ ਉਤਰੇ ਹਜ਼ਾਰਾਂ ਲੋਕ, ਸਰਕਾਰ ਨੂੰ ਪਾਈਆਂ ਭਾਜੜਾਂ

ਕੈਨੇਡਾ ਵਿੱਚ ਬਿਨਾਂ ਇਮੀਗਰੇਸ਼ਨ ਸਟੇਟਸ ਦੇ ਰਹਿਣ ਵਾਲੇ ਪਰਵਾਸੀਆਂ ਨੇ ਐਤਵਾਰ ਨੂੰ 13 ਸ਼ਹਿਰਾਂ ਵਿੱਚ ਭਾਰੀ ਪ੍ਰਦਰਸ਼ਨ ਕੀਤਾ। ਇਨ੍ਹਾਂ ਸ਼ਹਿਰਾਂ ਵਿਚ ਟੋਰਾਂਟੋ, ਵੈਨਕੂਵਰ, ਐਡਮਿੰਟਨ, ਸੇਂਟ ਜੌਹਨਜ਼ ਅਤੇ ਮਾਂਟ੍ਰੀਅਲ ਆਦਿ ਸ਼ਾਮਲ ਹਨ। ਇਹ ਪਰਵਾਸੀ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਕੈਨੇਡਾ ਵਿੱਚ ਪੱਕੇ ਕੀਤਾ ਜਾਵੇ। ਭਾਵੇਂ ਟੋਰਾਂਟੋ ਵਿਚ ਮੀਂਹ ਪੈ ਰਿਹਾ ਸੀ ਪਰ ਫੇਰ ਵੀ ਇਹ ਲੋਕ ਆਪਣੇ ਹੱਕਾਂ ਲਈ ਡਟੇ ਹੋਏ ਸਨ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਵਿੱਚ ਇਸ ਸਮੇਂ ਕਈ ਲੱਖ ਅਜਿਹੇ ਵਿਅਕਤੀ ਰਹਿ ਰਹੇ ਹਨ

ਜਿਨ੍ਹਾਂ ਕੋਲ ਇਮੀਗ੍ਰੇਸ਼ਨ ਸਟੇਟਸ ਨਹੀਂ ਹੈ। ਇਨ੍ਹਾਂ ਪ੍ਰਵਾਸੀਆਂ ਦੇ ਹੱਕ ਵਿਚ ਹੋਰ ਵੀ ਕਈ ਕਿਰਤੀ ਜਥੇਬੰਦੀਆਂ ਆਈਆਂ ਹਨ। ਇਨ੍ਹਾਂ ਪਰਵਾਸੀਆਂ ਨੇ ਲਿਬਰਲ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਕੈਨੇਡਾ ਵਿੱਚ ਪੱਕੇ ਤੌਰ ਤੇ ਰਹਿਣ ਦਾ ਅਧਿਕਾਰ ਦਿੱਤਾ ਜਾਵੇ। ਉਨ੍ਹਾਂ ਕੋਲ ਇਮੀਗਰੇਸ਼ਨ ਸਟੇਟਸ ਨਾ ਹੋਣ ਕਾਰਨ ਉਹ ਸਿਹਤ ਸਹੂਲਤਾਂ ਵੀ ਪ੍ਰਾਪਤ ਨਹੀਂ ਕਰ ਸਕਦੇ। ਉਨ੍ਹਾਂ ਤੋਂ ਕੰਮ ਵੀ ਵੱਧ ਲਿਆ ਜਾਂਦਾ ਹੈ ਅਤੇ ਬਦਲੇ ਵਿੱਚ ਮਿਹਨਤਾਨਾ ਘੱਟ ਦਿੱਤਾ ਜਾਂਦਾ ਹੈ। ਇਮੀਗਰੇਸ਼ਨ ਸਟੇਟਸ ਨਾ ਹੋਣ ਕਾਰਨ ਉਹ ਇਹ ਸਭ ਚੁੱਪ ਚਾਪ ਸਹਿ ਰਹੇ ਹਨ।

ਉਨ੍ਹਾਂ ਦੀ ਆਰਥਿਕ ਦਸ਼ਾ ਠੀਕ ਨਹੀਂ ਹੈ। ਉਹ ਜ਼ਿਆਦਾਤਰ ਖੇਤਾਂ ਵਿੱਚ ਕੰਮ ਕਰਦੇ ਹਨ ਜਾਂ ਉਨ੍ਹਾਂ ਨੂੰ ਅਜਿਹੀ ਥਾਂ ਕੰਮ ਕਰਨਾ ਪੈਂਦਾ ਹੈ ਜਿੱਥੇ ਮਿਹਨਤਾਨਾ ਬਹੁਤ ਘੱਟ ਹੈ। ਕੁਝ ਸਮਾਂ ਪਹਿਲਾਂ ਇਹ ਗੱਲ ਚੱਲੀ ਸੀ ਕਿ ਕੈਨੇਡਾ ਸਰਕਾਰ 5 ਲੱਖ ਅਜਿਹੇ ਪਰਵਾਸੀਆਂ ਨੂੰ ਪੱਕਾ ਕਰਨ ਦਾ ਵਿਚਾਰ ਰੱਖਦੀ ਹੈ, ਜਿਨ੍ਹਾਂ ਕੋਲ ਇਮੀਗ੍ਰੇਸ਼ਨ ਸਟੇਟਸ ਨਹੀਂ ਹੈ। ਜਿਸ ਕਰਕੇ ਇਨ੍ਹਾਂ ਪਰਵਾਸੀਆਂ ਦੀਆਂ ਇੱਛਾਵਾਂ ਹੋਰ ਵੀ ਪ੍ਰਬਲ ਹੋ ਗਈਆਂ। ਸਮਝਿਆ ਜਾ ਰਿਹਾ ਹੈ ਕਿ ਇਮੀਗਰੇਸ਼ਨ ਵਿਭਾਗ ਦੁਆਰਾ ਇਸ ਸਬੰਧ ਵਿੱਚ ਮਾਹਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਨ੍ਹਾਂ ਪਰਵਾਸੀਆਂ ਦਾ ਮੰਨਣਾ ਹੈ

ਕਿ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਵੀ ਕੋਈ ਪ੍ਰਵਾਹ ਨਹੀਂ ਕਰਦਾ। ਜਦੋਂ ਉਹ ਕੈਨੇਡਾ ਆਏ ਸਨ ਤਾਂ ਇਨ੍ਹਾਂ ਵਿਚ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਹੈ ਜੋ ਇੱਕ ਨੰਬਰ ਵਿੱਚ ਭਾਵ ਨਿਯਮਾਂ ਅਧੀਨ ਕੈਨੇਡਾ ਵਿਚ ਆਏ ਸਨ ਪਰ ਬਾਅਦ ਵਿੱਚ ਕਿਸੇ ਕਾਰਨ ਉਹ ਅਗਲੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਸਕੇ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਉਨ੍ਹਾਂ ਨੂੰ ਬਗੈਰ ਇਮੀਗਰੇਸ਼ਨ ਸਟੇਟਸ ਕਨੇਡਾ ਵਿਚ ਰਹਿਣਾ ਪੈ ਰਿਹਾ ਹੈ ਅਤੇ ਉਹ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਹਨ। ਇੱਥੇ ਦੱਸਣਾ ਬਣਦਾ ਹੈ ਕਿ 1973 ਵਿੱਚ ਵੀ ਅਜਿਹੇ 39 ਹਜ਼ਾਰ ਪਰਵਾਸੀਆਂ ਨੂੰ ਪੱਕੇ ਕੀਤਾ ਗਿਆ ਸੀ।

Leave a Reply

Your email address will not be published.