ਕਲਯੁੱਗੀ ਪਤਨੀ ਨੇ ਪ੍ਰੇਮੀ ਨਾਲ ਮਿਲਕੇ ਲੈ ਲਈ ਪਤੀ ਦੀ ਜਾਨ

ਪਤਨੀ ਦੇ ਗਲਤ ਸਬੰਧਾਂ ਕਾਰਨ ਇਕ ਨੌਜਵਾਨ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਮਾਮਲਾ ਅਜਨਾਲਾ ਤਹਿਸੀਲ ਦੇ ਥਾਣਾ ਕੰਬੋਅ ਅਧੀਨ ਪੈਂਦੇ ਪਿੰਡ ਵਡਾਲਾ ਪਿੱਡੇਵੜ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਪਤਨੀ ਨੇ ਆਪਣੇ ਪ੍ਰੇਮੀ ਅਤੇ ਉਸ ਦੇ ਦੋਸਤ ਨਾਲ ਮਿਲ ਕੇ ਆਪਣੇ ਪਤੀ ਨੂੰ ਸਦ‍ਾ ਦੀ ਨੀਂਦ ਦੇ ਦਿੱਤੀ। ਪੁਲਿਸ ਨੇ ਮਹਿਜ਼ 6 ਘੰਟਿਆਂ ਵਿੱਚ ਮਾਮਲਾ ਟ੍ਰੇਸ ਕਰ ਕੇ ਸਚਾਈ ਸਭ ਦੇ ਸਾਹਮਣੇ ਲਿਆ ਦਿੱਤੀ। ਮਿਲੀ ਜਾਣਕਾਰੀ ਮੁਤਾਬਕ 6 ਸਾਲ ਪਹਿਲਾਂ ਯੁੱਧਵੀਰ ਸਿੰਘ ਅਤੇ

ਮਨਦੀਪ ਕੌਰ ਦਾ ਵਿਆਹ ਹੋਇਆ ਸੀ। ਇਨ੍ਹਾਂ ਦੀ ਸ਼ੁਰੂ ਤੋਂ ਹੀ ਆਪਸ ਵਿੱਚ ਅਣਬਣ ਰਹਿੰਦੀ ਸੀ। ਇਨ੍ਹਾਂ ਦੀ 3 ਸਾਲ ਦੀ ਇੱਕ ਬੇਟੀ ਹੈ। ਜਿਸ ਦਾ ਨਾਂ ਜਸਲੀਨ ਹੈ। ਮਨਦੀਪ ਕੌਰ ਦੇ ਚੌਗਾਵਾਂ ਪਿੰਡ ਦੇ ਰਹਿਣ ਵਾਲੇ ਜਗਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਨਾਲ ਸਬੰਧ ਬਣ ਗਏ। ਇਨ੍ਹਾਂ ਨੇ ਯੁੱਧਵੀਰ ਸਿੰਘ ਨੂੰ ਆਪਣੇ ਰਸਤੇ ਵਿੱਚੋਂ ਹਟਾਉਣ ਦੀ ਵਿਉਂਤ ਬਣਾਈ। ਇਸ ਕੰਮ ਲਈ ਇਨ੍ਹਾਂ ਨੇ ਗੁਰਜੰਟ ਸਿੰਘ ਪੁੱਤਰ ਸੁਰਜੀਤ ਸਿੰਘ ਦੀ ਮਦਦ ਲਈ। ਇੱਥੇ ਦੱਸਣਾ ਬਣਦਾ ਹੈ

ਕਿ ਗੁਰਜੰਟ ਸਿੰਘ ਅਤੇ ਜਗਪ੍ਰੀਤ ਸਿੰਘ ਦੋਵੇਂ ਆਪਸ ਵਿੱਚ ਦੋਸਤ ਹਨ। ਇਹ ਦੋਵੇਂ ਹੀ ਚੋਗਾਵਾਂ ਦੇ ਰਹਿਣ ਵਾਲੇ ਹਨ। ਇਨ੍ਹਾਂ ਤਿੰਨਾਂ ਨੇ ਬਣਾਈ ਗਈ ਸਕੀਮ ਮੁਤਾਬਕ ਯੁੱਧਵੀਰ ਸਿੰਘ ਦੇ ਘਰ ਵਿੱਚ ਹੀ ਉਸ ਦਾ ਸਾਹ ਘੁੱਟ ਕੇ ਉਸ ਦੀ ਜਾਨ ਲੈ ਲਈ। ਜਦੋਂ ਯੁੱਧਵੀਰ ਸਿੰਘ ਦੀ ਜਾਨ ਜਾਣ ਦਾ ਮਾਮਲਾ ਪੁਲਿਸ ਤੱਕ ਪਹੁੰਚਿਆ ਤਾਂ ਪੁਲਸ ਨੇ ਵੱਖ ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਪੁੱਛ ਗਿੱਛ ਦੌਰਾਨ ਹੀ ਪੁਲਿਸ ਨੂੰ ਸਮਝ ਲੱਗ ਗਈ ਕਿ ਇਸ ਘਟਨਾ ਦੇ ਪਿੱਛੇ ਕੀ ਕਾਰਨ ਹਨ?

ਪੁਲਿਸ ਨੇ 6 ਘੰਟਿਆਂ ਵਿੱਚ ਹੀ ਇਹ ਮਾਮਲਾ ਸੁਲਝਾ ਲਿਆ। ਮ੍ਰਿਤਕ ਯੁੱਧਵੀਰ ਸਿੰਘ ਦੀ ਪਤਨੀ ਮਨਦੀਪ ਕੌਰ, ਉਸ ਦੇ ਪ੍ਰੇਮੀ ਜਗਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਅਤੇ ਜਗਪ੍ਰੀਤ ਸਿੰਘ ਦੇ ਦੋਸਤ ਗੁਰਜੰਟ ਸਿੰਘ ਪੁੱਤਰ ਸੁਰਜੀਤ ਸਿੰਘ, ਇਨ੍ਹਾਂ ਤਿੰਨਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਤਿੰਨਾਂ ਨੂੰ ਕਾਬੂ ਕਰ ਕੇ ਅਦਾਲਤ ਵਿੱਚ ਪੇਸ਼ ਕਰ ਕੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਜਗਮੀਤ ਸਿੰਘ ਅਤੇ ਗੁਰਜੰਟ ਸਿੰਘ ਇੱਕੋ ਹੀ ਪਿੰਡ ਚੋਗਾਵਾਂ ਦੇ ਰਹਿਣ ਵਾਲੇ ਹਨ। ਇਨ੍ਹਾਂ ਤਿੰਨਾਂ ਦੀ ਕਰਤੂਤ ਇਹਨਾ ਨੂੰ ਜੇ ਲ ਤੱਕ ਲੈ ਗਈ।

Leave a Reply

Your email address will not be published.