ਪੰਜਾਬੀਆਂ ਲਈ ਖੁਸ਼ਖਬਰੀ, ਹੁੰਮਸ ਭਰੀ ਗਰਮੀ ਤੋਂ ਛੇਤੀ ਹੀ ਮਿਲੇਗੀ ਰਾਹਤ

ਗਰਮੀ ਨੇ ਲੋਕਾਂ ਦਾ ਨੱਕ ਵਿੱਚ ਦਮ ਕਰੀ ਰੱਖਿਆ ਹੈ। ਇਸ ਵਾਰ ਸਤੰਬਰ ਵਿਚ ਬਾਰਿਸ਼ ਵੀ ਕੋਈ ਖਾਸ ਨਹੀਂ ਹੋਈ। ਜਿਸ ਕਰਕੇ ਗਰਮੀ ਨੇ ਖੂਬ ਜ਼ੋਰ ਦਿਖਾਇਆ ਪਰ ਹੁਣ ਸਵੇਰੇ ਸ਼ਾਮ ਮੌਸਮ ਵਿਚ ਤਬਦੀਲੀ ਨਜ਼ਰ ਆ ਰਹੀ ਹੈ। ਮੌਸਮ ਮਾਹਿਰਾਂ ਦਾ ਮੰਨਣਾ ਹੈ ਕਿ ਜਲਦੀ ਹੀ ਮੌਸਮ ਵਿੱਚ ਬਦਲਾਅ ਨਜ਼ਰ ਆਏਗਾ। 23- 24 ਸਤੰਬਰ ਤਕ ਸੂਬੇ ਵਿੱਚੋਂ ਮਾਨਸੂਨ ਚਲਾ ਜਾਵੇਗਾ। ਉਮੀਦ ਕੀਤੀ ਜਾਂਦੀ ਹੈ ਕਿ ਸਤੰਬਰ ਦੇ ਆਖ਼ਰੀ ਹਫ਼ਤੇ ਵਿੱਚ ਤਾਪਮਾਨ ਵਿੱਚ ਕੁਝ ਗਿਰਾਵਟ ਆਵੇਗੀ ਅਤੇ ਕੁਝ ਠੰਢ ਮਹਿਸੂਸ ਕੀਤੀ ਜਾਵੇਗੀ।

ਮਾਨਸੂਨ ਦੇ ਜਾਣ ਨਾਲ ਹਵਾ ਵਿੱਚ ਨਮੀ ਦੀ ਮਿਕਦਾਰ ਵੀ ਘਟੇਗੀ। ਗਰਮੀ ਦੇ ਘਟਣ ਨਾਲ ਬਿਜਲੀ ਦੀ ਮੰਗ ਉੱਤੇ ਵੀ ਅਸਰ ਪਵੇਗਾ। ਬਿਜਲੀ ਦੀ ਖਪਤ ਘਟ ਜਾਵੇਗੀ। ਗਰਮੀ ਤੋਂ ਰਾਹਤ ਹਾਸਲ ਕਰਨ ਲਈ ਸੈਲਾਨੀ ਪਹਾਡ਼ੀ ਖੇਤਰ ਵੱਲ ਜਾ ਰਹੇ ਸਨ ਪਰ ਮਾਨਸੂਨ ਦੇ ਦਿਨਾਂ ਵਿੱਚ ਪਹਾੜੀ ਖੇਤਰ ਵਿਚ ਢਿੱਗਾਂ ਡਿੱਗਣ ਅਤੇ ਬਰਸਾਤੀ ਨਦੀਆਂ ਵਿਚ ਪਾਣੀ ਆਉਣ ਕਾਰਨ ਸੈਲਾਨੀਆਂ ਨੂੰ ਵੀ ਪ੍ਰਸ਼ਾਸਨ ਵੱਲੋਂ ਰੋਕਿਆ ਜਾਂਦਾ ਰਿਹਾ ਹੈ ਪਰ ਹੁਣ ਮਾਨਸੂਨ ਦਾ ਸੀਜ਼ਨ ਬੀਤ ਚੁੱਕਾ ਹੈ।

ਆਉਣ ਵਾਲੇ ਦਿਨਾਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। 23- 24 ਸਤੰਬਰ ਤੱਕ ਸੂਬੇ ਵਿੱਚੋਂ ਮਾਨਸੂਨ ਦੀ ਵਾਪਸੀ ਹੋ ਜਾਵੇਗੀ। ਤਾਪਮਾਨ ਵਿੱਚ ਕਮੀ ਦੇਖਣ ਨੂੰ ਮਿਲੇਗੀ ਅਤੇ ਮੌਸਮ ਸੁਹਾਵਣਾ ਹੋਵੇਗਾ। ਗੁਆਂਢੀ ਸੂਬਿਆਂ ਵਿੱਚੋਂ ਵੀ ਮਾਨਸੂਨ ਦੀ ਵਾਪਸੀ ਹੋ ਰਹੀ ਹੈ। ਹੌਲੀ ਹੌਲੀ ਠੰਢ ਵਧਦੀ ਜਾਵੇਗੀ।

Leave a Reply

Your email address will not be published. Required fields are marked *