ਆਟੋ ਚਾਲਕ ਦੀ ਖੁੱਲੀ ਕਿਸਮਤ, 50 ਰੁਪਏ ਨੇ ਬਣਾ ਦਿੱਤਾ 25 ਕਰੋੜ ਦਾ ਮਾਲਕ

ਕੋਈ ਨਹੀਂ ਜਾਣਦਾ ਕਿ ਕਦੋਂ ਕਿਸਮਤ ਪਾਸਾ ਪਲਟ ਜਾਵੇ। ਕਦੋਂ ਕਿਸਮਤ ਰਾਜੇ ਨੂੰ ਭਿਖਾਰੀ ਬਣਾ ਦੇਵੇ ਅਤੇ ਕਦੋਂ ਭਿਖਾਰੀ ਨੂੰ ਰਾਜਾ ਬਣਾ ਦੇਵੇ। ਕੇਰਲ ਦੇ ਵਾਰਾਹਮ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ 25 ਕਰੋੜ ਦੀ ਲਾਟਰੀ ਨਿਕਲੀ ਹੈ। ਇਸ ਵਿਅਕਤੀ ਦਾ ਨਾਮ ਅਨੂਪ ਹੈ ਜੋ ਆਟੋ ਚਲਾ ਕੇ ਗੁਜ਼ਾਰਾ ਕਰਦਾ ਹੈ। ਇਸ ਕੰਮ ਤੋਂ ਕਮਾਈ ਨਾ ਹੋਣ ਕਾਰਨ ਅਨੂਪ ਮਲੇਸ਼ੀਆ ਜਾਣ ਦੀ ਤਿਆਰੀ ਵਿੱਚ ਸੀ। ਪੈਸੇ ਦੀ ਪੂਰਤੀ ਲਈ ਉਸ ਨੇ ਬੈਂਕ ਤੋਂ 3 ਲੱਖ ਰੁਪਏ ਕਰਜ਼ਾ ਲੈਣ ਲਈ ਫਾਰਮ ਭਰੇ ਹੋਏ ਸਨ।

ਉਸ ਦਾ ਕਰਜ਼ਾ ਮਨਜ਼ੂਰ ਹੋ ਚੁੱਕਾ ਸੀ। ਸ਼ਨੀਵਾਰ ਨੂੰ ਅਨੂਪ ਨੇ ਲਾਟਰੀ ਦਾ ਟਿਕਟ ਖ਼ਰੀਦ ਲਿਆ। ਉਹ ਪਿਛਲੇ 22 ਸਾਲ ਤੋਂ ਲਗਾਤਾਰ ਲਾਟਰੀ ਦਾ ਟਿਕਟ ਖਰੀਦਦਾ ਆ ਰਿਹਾ ਹੈ। ਉਸ ਨੂੰ ਛੋਟੇ ਮੋਟੇ ਇਨਾਮ ਨਿਕਲਦੇ ਰਹੇ ਹਨ ਜੋ 5000 ਰੁਪਏ ਤੋਂ ਹੇਠ ਸਨ ਪਰ ਇਸ ਵਾਰ ਤਾਂ ਉਸ ਦੀ ਕਿਸਮਤ ਹੀ ਪਲਟ ਗਈ। ਉਸ ਨੂੰ ਕੋਈ ਉਮੀਦ ਨਹੀਂ ਸੀ ਕਿ ਉਸ ਨੂੰ ਇੰਨਾ ਵੱਡਾ ਇਨਾਮ ਨਿਕਲੇਗਾ। ਉਸ ਨੇ ਰਿਜ਼ਲਟ ਵੀ ਚੈੱਕ ਨਹੀਂ ਕੀਤਾ ਪਰ ਜਦੋਂ ਉਸ ਦੇ ਮੋਬਾਈਲ ਤੇ ਮੈਸੇਜ ਆਇਆ

ਤਾਂ ਉਸ ਨੂੰ ਪਤਾ ਲਗਾ ਕਿ ਉਸ ਦੀ ਲਾਟਰੀ ਲੱਗ ਚੁੱਕੀ ਹੈ। ਫਿਰ ਵੀ ਉਸ ਨੇ ਲਾਟਰੀ ਵਿਕਰੇਤਾ ਔਰਤ ਨਾਲ ਸੰਪਰਕ ਕੀਤਾ। ਜਦੋਂ ਲਾਟਰੀ ਵਿਕਰੇਤਾ ਨੇ ਉਸ ਦੇ ਜੇਤੂ ਹੋਣ ਦੀ ਪੁਸ਼ਟੀ ਕਰ ਦਿੱਤੀ ਤਾਂ ਅਨੂਪ ਨੂੰ ਯਕੀਨ ਹੋ ਗਿਆ। ਇਸ ਤੋਂ ਬਾਅਦ ਘਰ ਵਿੱਚ ਖ਼ੁਸ਼ੀ ਛਾ ਗਈ ਅਤੇ ਢੋਲ ਵੱਜਣ ਲੱਗੇ। ਮਠਿਆਈ ਵੰਡੀ ਜਾਣ ਲੱਗੀ। ਦੂਜੇ ਪਾਸੇ ਅਨੂਪ ਨੂੰ ਬੈਂਕ ਵਾਲੇ ਬੁਲਾ ਰਹੇ ਸਨ ਕਿ ਕਰਜ਼ਾ ਲੈ ਲਵੇ ਪਰ ਉਸ ਨੇ ਕਰਜ਼ਾ ਲੈਣ ਤੋਂ ਨਾਂਹ ਕਰ ਦਿੱਤੀ। ਉਸ ਨੇ ਮਲੇਸ਼ੀਆ ਜਾਣ ਦਾ ਵਿਚਾਰ ਵੀ ਤਿਆਗ ਦਿੱਤਾ। ਉਹ ਸਭ ਤੋਂ ਪਹਿਲਾਂ ਆਪਣੇ ਸਿਰ ਚੜ੍ਹਿਆ ਕਰਜ਼ਾ ਉਤਾਰਨਾ ਚਾਹੁੰਦਾ ਹੈ,

ਆਪਣੇ ਪਰਿਵਾਰ ਲਈ ਇੱਕ ਵਧੀਆ ਘਰ ਬਣਾਉਣ ਦਾ ਚਾਹਵਾਨ ਹੈ। ਉਸ ਦੀ ਇੱਛਾ ਹੈ ਕਿ ਰਿਸ਼ਤੇਦਾਰਾਂ ਸਬੰਧੀਆਂ ਦੀ ਮੱਦਦ ਕੀਤੀ ਜਾਵੇ। ਕੁਝ ਦਾਨ ਪੁੰਨ ਕੀਤਾ ਜਾਵੇ। ਕੇਰਲ ਵਿੱਚ ਇੱਕ ਵਧੀਆ ਹੋਟਲ ਬਣਾਉਣ ਦੀ ਵੀ ਉਸ ਦੀ ਇੱਛਾ ਹੈ। ਉਸ ਦੀ ਕਿਸਮਤ ਨੇ ਉਸ ਨੂੰ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਦਾ ਮੌਕਾ ਦਿੱਤਾ ਹੈ। ਕੁਝ ਦਿਨ ਪਹਿਲਾਂ ਪੰਜਾਬ ਤੋਂ ਵੀ ਇੱਕ ਅਜਿਹੀ ਖਬਰ ਆਈ ਸੀ ਜਦੋਂ ਇਕ ਵਿਅਕਤੀ ਘਰ ਦੇ ਗੁਜ਼ਾਰੇ ਲਈ ਕਰਜ਼ਾ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਰਜ਼ਾ ਮਨਜ਼ੂਰ ਕਰਨ ਵਾਲੇ ਉਸ ਦੇ ਘਰ ਬੈਠੇ ਸਨ। ਉਸੇ ਸਮੇਂ ਉਸ ਨੂੰ ਲਾਟਰੀ ਵਿਕ੍ਰੇਤਾ ਦਾ ਫੋਨ ਆਇਆ ਸੀ ਕਿ ਉਸ ਦੀ ਲਾਟਰੀ ਲੱਗ ਗਈ ਹੈ।

Leave a Reply

Your email address will not be published. Required fields are marked *