ਕਨੇਡਾ ਜਾਣ ਵਾਲਿਆਂ ਨੂੰ ਵੱਡਾ ਝਟਕਾ, ਹੁਣ ਕਰਨੀ ਪਵੇਗੀ ਜਿਆਦਾ ਉਡੀਕ

ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੈਨੇਡਾ ਦੇ ਵੱਖ ਵੱਖ ਵੀਜ਼ਿਆਂ ਦੀ। ਕੈਨੇਡਾ ਜਾਣ ਲਈ ਹੁਣ ਜੇਕਰ ਵੀਜ਼ਾ ਪ੍ਰਾਪਤ ਕਰਨਾ ਹੈ ਤਾਂ ਇਸ ਲਈ ਸਮਾਂ ਵੱਧ ਲੱਗਣ ਲੱਗਾ ਹੈ। ਜਿਸ ਕਰਕੇ ਵੀਜ਼ਾ ਹਾਸਲ ਕਰਨ ਲਈ ਹੁਣ ਪਹਿਲਾਂ ਨਾਲੋਂ ਵੱਧ ਸਮਾਂ ਉਡੀਕ ਕਰਨੀ ਪੈਂਦੀ ਹੈ। ਸਟੱਡੀ ਵੀਜ਼ੇ ਆਮ ਤੌਰ ਤੇ ਹੀ ਲੇਟ ਮਿਲ ਰਹੇ ਹਨ। ਕਈ ਵਾਰ ਤਾਂ ਅਜਿਹਾ ਹੁੰਦਾ ਹੈ ਕਿ ਸਿਰਫ 2-4 ਦਿਨ ਪਹਿਲਾਂ ਹੀ ਵੀਜ਼ਾ ਮਿਲਦਾ ਹੈ। ਕੈਨੇਡਾ ਜਾਣ ਦੇ ਸ਼ੌਕੀਨ ਵੱਖ ਵੱਖ ਵੀਜ਼ੇ ਤਹਿਤ ਕੈਨੇਡਾ ਜਾਂਦੇ ਹਨ।

ਜਿਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ। ਜੇਕਰ ਕਿਸੇ ਨੇ ਸਪਾਊਸ ਵੀਜ਼ੇ ਤੇ ਕੈਨੇਡਾ ਜਾਣਾ ਹੋਵੇ ਤਾਂ ਵੀਜ਼ਾ ਹਾਸਲ ਕਰਨ ਲਈ 2 ਸਾਲ ਲੱਗ ਜਾਂਦੇ ਹਨ। ਪਹਿਲਾਂ ਰਿਸ਼ਤੇਦਾਰਾਂ ਨੂੰ ਮਿਲਣ ਜਾਣ ਲਈ ਇਕ ਸਾਲ ਤਕ ਵੀਜ਼ਾ ਮਿਲ ਜਾਂਦਾ ਸੀ ਪਰ ਹੁਣ ਇਸ ਦੀ 16 ਮਹੀਨੇ ਇੰਤਜ਼ਾਰ ਕਰਨੀ ਪੈਂਦੀ ਹੈ। ਹੁਣ ਤਾਂ ਪੀ.ਆਰ ਲੈਣ ਲਈ ਵੀ ਸਾਲ ਤੋਂ ਵੱਧ ਸਮਾਂ ਲੱਗਦਾ ਹੈ। ਪਹਿਲਾਂ ਰਫਿਊਜ਼ੀ ਵੀਜ਼ੇ ਲਈ ਸਮਾਂ ਸੀਮਾ 12 ਮਹੀਨੇ ਸੀ ਜੋ 4 ਮਹੀਨੇ ਵਧਾ ਕੇ 16 ਮਹੀਨੇ ਕਰ ਦਿੱਤੀ ਗਈ ਹੈ।

ਜਿਸ ਦਾ ਭਾਵ ਹੈ ਕਿ ਇਸ ਸਕੀਮ ਅਧੀਨ ਵੀਜ਼ਾ ਹਾਸਲ ਕਰਨ ਲਈ 16 ਮਹੀਨੇ ਰੁਕਣਾ ਪਵੇਗਾ। ਇੰਪਲਾਇਡ ਵੀਜ਼ਾ ਦੀ ਸਮਾਂ ਸੀਮਾ 41 ਮਹੀਨੇ ਕਰ ਦਿੱਤੀ ਗਈ ਹੈ। ਸਕਿੱਲ ਟਰੇਡ ਵੀਜ਼ੇ ਲਈ ਇਸ ਤੋਂ ਵੀ ਵੱਧ ਸਮਾਂ ਲੱਗਦਾ ਹੈ। ਇਸ ਲਈ 44 ਮਹੀਨੇ ਇੰਤਜ਼ਾਰ ਕਰਨਾ ਪੈਂਦਾ ਹੈ। ਸਕਿੱਲ ਵਰਕਸ ਦੇ ਤੌਰ ਤੇ ਅਪਲਾਈ ਕਰਨ ਤੋਂ 26 ਮਹੀਨੇ ਬਾਅਦ ਵੀਜ਼ਾ ਮਿਲਦਾ ਹੈ। ਪੀ.ਆਰ ਲਈ ਡੇਢ ਸਾਲ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ

ਜਦਕਿ ਬੱਚਿਆਂ ਦੀ ਪੀ.ਆਰ ਲਈ ਇਕ ਸਾਲ ਦਾ ਸਮਾਂ ਮਿੱਥਿਆ ਗਿਆ ਹੈ। ਜੇਕਰ ਕੋਈ ਵਿਦਿਆਰਥੀ ਆਪਣੇ ਮਾਤਾ ਪਿਤਾ ਨੂੰ ਬੁਲਾਉਣਾ ਚਾਹੀਦਾ ਹੈ ਤਾਂ ਉਨ੍ਹਾਂ ਦੀ ਪੀ.ਆਰ ਲਈ 2 ਤੋਂ 3 ਸਾਲ ਦਾ ਸਮਾਂ ਲੱਗ ਸਕਦਾ ਹੈ। ਇਸ ਤਰ੍ਹਾਂ ਹੀ ਤਰਸ ਦੇ ਅਧਾਰ ਤੇ ਪੀ.ਆਰ ਲੈਣ ਲਈ 20 ਮਹੀਨੇ ਪਹਿਲਾਂ ਅਪਲਾਈ ਕਰਨਾ ਹੋਵੇਗਾ।

Leave a Reply

Your email address will not be published.