ਖੋਲਣ ਲੱਗਾ ਘਰ ਦਾ ਤਾਲਾ ਤਾਂ ਉੱਡ ਗਏ ਹੋਸ਼, ਕੌਣ ਕਰ ਗਿਆ ਇੰਨਾ ਵੱਡਾ ਕਾਂਡ

ਗੁਰਦਾਸਪੁਰ ਦੇ ਇੱਕ ਵਿਅਕਤੀ ਰਾਜੇਸ਼ ਭੰਡਾਰੀ ਦੇ ਉਸ ਸਮੇਂ ਹੋਸ਼ ਉੱਡ ਗਏ, ਜਦੋਂ ਉਸ ਨੇ 5-30 ਵਜੇ ਆ ਕੇ ਆਪਣੇ ਘਰ ਦੇ ਤਾਲੇ ਟੁੱਟੇ ਹੋਏ ਦੇਖੇ। ਰਾਜੇਸ਼ ਭੰਡਾਰੀ ਕਿਸੇ ਕੰਮ ਪਠਾਨਕੋਟ ਗਿਆ ਸੀ। ਜਦੋਂ ਉਹ ਵਾਪਸ ਆਇਆ ਤਾਂ ਕੋਈ ਨਾਮਲੂਮ ਵਿਅਕਤੀ ਉਸ ਦੇ ਘਰ ਅੰਦਰ ਕਾਰਵਾਈ ਕਰਕੇ ਜਾ ਚੁੱਕੇ ਸਨ। ਉਸ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ। ਪੁਲਿਸ ਮੌਕੇ ਤੇ ਪਹੁੰਚ ਕੇ ਕਾਰਵਾਈ ਕਰ ਰਹੀ ਹੈ। ਰਾਜੇਸ਼ ਨੇ ਦੱਸਿਆ ਹੈ ਕਿ ਉਹ ਸਵੇਰ 8-30 ਵਜੇ ਆਪਣੇ ਕਿਸੇ ਨਿੱਜੀ ਕੰਮ ਦੇ ਸਿਲਸਿਲੇ ਵਿਚ ਪਠਾਨਕੋਟ ਗਿਆ ਸੀ।

ਜਦੋਂ ਉਸ ਨੇ 5-30 ਵਜੇ ਵਾਪਸ ਆ ਕੇ ਗੇਟ ਦਾ ਤਾਲਾ ਖੋਲ੍ਹਿਆ ਤਾਂ ਗੇਟ ਅੰਦਰੋਂ ਬੰਦ ਸੀ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਸਾਰੇ ਤਾਲੇ ਖੁੱਲ੍ਹੇ ਪਏ ਸਨ। ਰਾਜੇਸ਼ ਦਾ ਕਹਿਣਾ ਹੈ ਕਿ ਕੋਈ ਨਾਮਲੂਮ ਵਿਅਕਤੀ ਉਨ੍ਹਾਂ ਦੇ ਘਰ ਅੰਦਰੋਂ ਦੁਕਾਨ-ਮਕਾਨ ਦੀਆਂ ਰਜਿਸਟਰੀਆਂ, ਇਕ ਤੋਂ ਡੇਢ ਲੱਖ ਰੁਪਏ ਨਕਦ ਅਤੇ ਕੁਝ ਹੋਰ ਸਾਮਾਨ ਚੁੱਕ ਕੇ ਲੈ ਗਏ ਹਨ। ਇਨ੍ਹਾਂ ਵਿਅਕਤੀਆਂ ਨੇ ਅਲਮਾਰੀਆਂ ਦੇ ਲਾਕ ਤੋਡ਼ ਦਿੱਤੇ। ਕਮਰਿਆਂ ਦੇ ਤਾਲੇ ਤੋੜ ਦਿੱਤੇ ਪਰ ਬਾਹਰਲੇ ਗੇਟ ਨਾਲ ਛੇੜ ਛਾੜ ਨਹੀਂ ਕੀਤੀ। ਬਾਹਰਲੇ ਗੇਟ ਨੂੰ ਅੰਦਰਲੇ ਪਾਸੇ ਤੋਂ ਕੁੰਡਾ ਲਗਾ ਦਿੱਤਾ ਗਿਆ।

ਉਨ੍ਹਾਂ ਦਾ ਮੰਨਣਾ ਹੈ ਕਿ ਇਹ ਵਿਅਕਤੀ ਬਾਹਰਲੀ ਕੰਧ ਟੱਪ ਕੇ ਅੰਦਰ ਆਏ ਹਨ। ਉਨ੍ਹਾਂ ਦਾ 4-5 ਲੱਖ ਰੁਪਏ ਦਾ ਨੁ ਕ ਸਾ ਨ ਹੋ ਗਿਆ ਹੈ। ਰਾਜੇਸ਼ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਕੱਪੜੇ ਦਾ ਕਾਰੋਬਾਰ ਕਰਨਾ ਹੈ। ਦੁਕਾਨ ਦੀ ਫਿਟਿੰਗ ਦਾ ਕੰਮ ਚੱਲ ਰਿਹਾ ਹੈ। ਜਿਸ ਕਰਕੇ ਉਨ੍ਹਾਂ ਨੇ ਘਰ ਵਿੱਚ ਨਕਦੀ ਰੱਖੀ ਹੋਈ ਸੀ। ਜਲਦੀ ਹੀ ਉਹ ਦੁਕਾਨ ਦਾ ਮਹੂਰਤ ਕਰਨ ਵਾਲੇ ਸਨ ਪਰ ਇਸ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਗਈ। ਉਨ੍ਹਾਂ ਨੇ ਫੋਨ ਕਰਕੇ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਰਾਜੇਸ਼ ਨੇ ਦੱਸਿਆ ਕਿ ਪੁਲਿਸ ਮੌਕੇ ਤੇ ਪਹੁੰਚੀ ਹੈ।

ਉਨ੍ਹਾਂ ਦੀ ਮੰਗ ਹੈ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਜਲਦੀ ਕਾਬੂ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ 5-30 ਵਜੇ ਦੇ ਕਰੀਬ ਉਨ੍ਹਾਂ ਨੂੰ ਰਾਜੇਸ਼ ਭੰਡਾਰੀ ਨੇ ਫੋਨ ਕਰਕੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਸੀ। ਉਹ ਮੌਕੇ ਤੇ ਪਹੁੰਚੇ ਹਨ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਕੋਈ ਸੀਸੀਟੀਵੀ ਨਹੀਂ ਹੈ। ਪੁਲਿਸ ਵੱਲੋਂ ਮਾਮਲਾ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.