ਯੂਨੀਵਰਸਿਟੀ ਮਾਮਲੇ ਚ ਵੱਡੀ ਅਪਡੇਟ, ਅਦਾਲਤ ਨੇ ਲਿਆ ਅਹਿਮ ਫੈਂਸਲਾ

ਪਿਛਲੇ ਦਿਨੀਂ ਚੰਡੀਗੜ੍ਹ ਯੂਨੀਵਰਸਿਟੀ ਵਿਚ ਵਾਪਰੀ ਘਟਨਾ ਸਬੰਧੀ ਸੱਚਾਈ ਸਾਹਮਣੇ ਆਉਣ ਦੀ ਉਮੀਦ ਨਜ਼ਰ ਆਉਣ ਲੱਗੀ ਹੈ। ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ 2 ਲੜਕਿਆਂ ਅਤੇ ਇਕ ਲੜਕੀ ਨੂੰ ਕਾਬੂ ਕੀਤਾ ਹੈ। ਇਸ ਲੜਕੀ ਤੇ 5 ਦਰਜਨ ਲੜਕੀਆਂ ਦੀਆਂ ਬਾਥਰੂਮ ਵਿੱਚ ਨਹਾਉਂਦੇ ਸਮੇਂ ਵੀਡੀਓਜ਼ ਬਣਾਉਣ ਦਾ ਦੋਸ਼ ਹੈ। ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਇਸ ਲੜਕੀ ਨੇ ਇਹ ਵੀਡੀਓਜ਼ ਆਪਣੇ ਹਿਮਾਚਲ ਵਿੱਚ ਰਹਿੰਦੇ ਇਕ ਦੋਸਤ ਨੂੰ ਭੇਜੀਆਂ।

ਜਿੱਥੋਂ ਇਹ ਵਾਇਰਲ ਕਰ ਦਿੱਤੀਆਂ ਗਈਆਂ। ਪੁਲਿਸ ਨੇ ਹਿਮਾਚਲ ਪ੍ਰਦੇਸ਼ ਸਥਿਤ ਸ਼ਿਮਲਾ ਦੇ ਰੋਹੜੂ ਅਤੇ ਢੱਲੀ ਦੇ 2 ਨੌਜਵਾਨ ਕਾਬੂ ਕੀਤੇ ਹਨ। ਇਸ ਤਰ੍ਹਾਂ ਦੋਵੇਂ ਨੌਜਵਾਨਾਂ ਅਤੇ ਤੀਸਰੀ ਲੜਕੀ ਨੂੰ ਖਰੜ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਨੇ ਇਨ੍ਹਾਂ ਦੇ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ। ਅਦਾਲਤ ਨੇ ਇਨ੍ਹਾਂ ਨੂੰ 7 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਹੈ। ਫੜੇ ਗਏ ਦੋਵੇਂ ਨੌਜਵਾਨਾਂ ਦੇ ਨਾਮ ਸੰਨੀ ਮਹਿਤਾ ਅਤੇ ਰੰਕਜ ਵਰਮਾ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਇਕ ਟ੍ਰੈਵਲ ਏਜੰਟ ਹੈ

ਅਤੇ ਦੂਜਾ ਬੇਕਰੀ ਦਾ ਕੰਮ ਕਰਦਾ ਹੈ। ਇਹ ਵੀ ਖਿਆਲ ਜਾ ਰਿਹਾ ਹੈ ਕਿ ਇਨ੍ਹਾਂ ਦੀਆਂ ਤਾਰਾਂ ਵਿਦੇਸ਼ਾਂ ਤਕ ਜੁੜੀਆਂ ਹੋ ਸਕਦੀਆਂ ਹਨ। ਇਸ ਕਰਕੇ ਹੀ ਇਨ੍ਹਾਂ ਨੇ ਇੰਨਾ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਸੇ ਸਮੇਂ ਸਪੱਸ਼ਟ ਕਰ ਦਿੱਤਾ ਸੀ ਕਿ ਇਸ ਮਾਮਲੇ ਦੀ ਉੱਚ-ਪੱਧਰੀ ਜਾਂਚ ਕਰਵਾਈ ਜਾਵੇਗੀ। ਇਸ ਮਾਮਲੇ ਵਿੱਚ ਮਹਿਲਾ ਅਧਿਕਾਰੀਆਂ ਦੀ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ। ਜਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਯੂਨੀਵਰਸਿਟੀ ਵੱਲੋਂ ਵੀ ਤੁਰੰਤ

ਕਾਰਵਾਈ ਕਰਦੇ ਹੋਏ 2 ਵਾਰਡਨਜ਼ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿਚ ਜੋ ਧ ਰ ਨਾ ਲਗਾਇਆ ਸੀ, ਉਸ ਨੂੰ ਚੁਕਵਾਉਣ ਲਈ ਖੁਦ ਡੀ.ਆਈ.ਜੀ ਪਹੁੰਚੇ ਸਨ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ ਸੀ। ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਰਾਤ ਡੇਢ ਵਜੇ ਧ ਰ ਨਾ ਚੁੱਕ ਦਿੱਤਾ ਸੀ। ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਯੂਨੀਵਰਸਿਟੀ ਵਿਚ 7 ਦਿਨਾਂ ਲਈ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ।

Leave a Reply

Your email address will not be published.