ਖਿਡੌਣੇ ਵੇਚ ਰਹੇ ਮੁੰਡੇ ਨੂੰ ਸੱਪ ਨੇ ਕੱਟਿਆ, ਹੋਈ ਮੋਤ ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ

ਪਰਿਵਾਰ ਪਾਲਣ ਲਈ ਇਨਸਾਨ ਕਈ ਕਿਸਮ ਦਾ ਕਾਰੋਬਾਰ ਕਰਦਾ ਹੈ। ਕਈ ਵਾਰ ਕਾਰੋਬਾਰ ਕਰਦੇ ਹੀ ਜਾਨ ਗਵਾਉਣੀ ਪੈ ਜਾਂਦੀ ਹੈ। ਮਾਮਲਾ ਖਡੂਰ ਸਾਹਿਬ ਦਾ ਹੈ। ਜਿੱਥੇ ਖਿਡਾਉਣਿਆਂ ਦੀ ਦੁਕਾਨ ਕਰਨ ਵਾਲੇ ਇੱਕ ਵਿਅਕਤੀ ਦੀ ਸੱਪ ਨੇ ਜਾਨ ਲੈ ਲਈ ਹੈ। ਮ੍ਰਿਤਕ ਰਾਤ ਸਮੇਂ ਜ਼ਮੀਨ ਤੇ ਸੌਂ ਰਿਹਾ ਸੀ। ਪਿੰਡ ਮੂਸਾ ਦੀ ਸ਼ਿੰਦਰ ਕੌਰ ਨੇ ਦੱਸਿਆ ਹੈ ਕਿ ਮ੍ਰਿਤਕ ਦੇ ਉਨ੍ਹਾਂ ਦੇ ਪਰਿਵਾਰ ਵਿੱਚ ਸਹੁਰੇ ਹਨ। ਉਸ ਨੇ ਖਡੂਰ ਸਾਹਿਬ ਵਿਖੇ ਖਿਡਾਉਣਿਆਂ ਦੀ ਦੁਕਾਨ ਲਗਾਈ ਹੋਈ ਸੀ।

ਜਿੱਥੇ ਉਸ ਨੂੰ ਸੱਪ ਡ ਸ ਗਿਆ। ਸ਼ਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਗੁਰੂ ਨਾਨਕ ਹਸਪਤਾਲ ਲੈ ਗਏ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਉਸ ਦੀ ਉਮਰ 35 ਸਾਲ ਸੀ। ਮ੍ਰਿਤਕ ਦੇ ਛੋਟੇ ਛੋਟੇ ਬੱਚੇ ਇਕ ਲੜਕਾ ਅਤੇ ਇਕ ਲੜਕੀ ਹਨ। ਪਰਿਵਾਰ ਵਿਚ ਕੋਈ ਕਮਾਉਣ ਵਾਲਾ ਨਹੀਂ ਰਿਹਾ। ਛਿੰਦਰ ਕੌਰ ਦੀ ਮੰਗ ਹੈ ਕਿ ਇਸ ਗ਼ਰੀਬ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ। ਮ੍ਰਿਤਕ ਦੇ ਚਾਚੇ ਧੀਰਾ ਪਿੰਡ ਮੰਡੇਰ ਵਾਸੀ ਦੇ ਦੱਸਣ ਮੁਤਾਬਕ ਉਹ ਘਰੋਂ ਮੇਲਾ ਲਾਉਣ ਗਏ ਸੀ।

ਚਾਚੇ ਭਤੀਜੇ ਨੇ ਇਕੱਠਿਆਂ ਦੁਕਾਨਾਂ ਲਾਈਆਂ ਸਨ। ਉਹ ਰਾਤ ਸਮੇਂ ਜ਼ਮੀਨ ਤੇ ਸੌਂ ਰਹੇ ਸਨ। ਤੜਕੇ ਨੂੰ ਲਗਭਗ 4 ਵਜੇ ਇਹ ਭਾਣਾ ਵਾਪਰ ਗਿਆ। ਧੀਰਾ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਉਮਰ 35-40 ਸਾਲ ਸੀ। ਉਸ ਦੇ 2 ਬੱਚੇ ਹਨ। ਇਕ ਮੁੰਡਾ ਅਤੇ ਇੱਕ ਕੁੜੀ। ਧੀਰੇ ਨੇ ਪ੍ਰਸ਼ਾਸਨ ਤੋਂ ਪਰਿਵਾਰ ਦੀ ਮਾਲੀ ਮਦਦ ਦੀ ਮੰਗ ਕੀਤੀ ਹੈ। ਮਿ੍ਤਕ ਦੀ ਛੋਟੀ ਭਰਜਾਈ ਸਰਬਜੀਤ ਕੌਰ ਵਾਸੀ ਤਲਵੰਡੀ ਚੌਧਰੀ ਦੇ ਦੱਸਣ ਮੁਤਾਬਕ ਮਿ੍ਤਕ ਖਿਡਾਉਣੇ ਵੇਚਣ ਦਾ ਕੰਮ ਕਰਦਾ ਸੀ।

ਉਸ ਨੇ ਖਡੂਰ ਸਾਹਿਬ ਦੁਕਾਨ ਲਗਾਈ ਸੀ। ਜਿੱਥੇ ਉਸ ਨਾਲ ਭਾਣਾ ਵਾਪਰ ਗਿਆ। ਪਹਿਲਾਂ ਉਸ ਨੂੰ ਖਡੂਰ ਸਾਹਿਬ ਹਸਪਤਾਲ ਲੈ ਗਏ। ਉੱਥੋਂ ਤਰਨਤਾਰਨ ਲੈ ਗਏ। ਤਰਨਤਾਰਨ ਤੋਂ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਉਹ ਅੱਖਾਂ ਮੀਟ ਗਿਆ। ਸਰਬਜੀਤ ਕੌਰ ਦਾ ਮੰਨਣਾ ਹੈ ਕਿ ਇਹ ਇੱਕ ਗ਼ਰੀਬ ਪਰਿਵਾਰ ਹੈ। ਬੱਚੇ ਛੋਟੇ ਹਨ। ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਦੀ ਮਦਦ ਕੀਤੀ ਜਾਵੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.