ਕਨੇਡਾ ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੋਤ, ਪਰਿਵਾਰ ਦਾ ਰੋ ਰੋ ਬੁਰਾ ਹਾਲ

ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਇਨਸਾਨ ਹਰ ਸਮੇਂ ਰੁੱਝਿਆ ਰਹਿੰਦਾ ਹੈ। ਕਿਸੇ ਕੋਲ ਦੂਸਰੇ ਨਾਲ ਗੱਲਬਾਤ ਕਰਨ ਦਾ ਸਮਾਂ ਨਹੀਂ। ਹਰ ਇਨਸਾਨ ਆਪਣੀਆਂ ਗਿਣਤੀਆਂ ਮਿਣਤੀਆਂ ਵਿੱਚ ਪਿਆ ਹੋਇਆ ਹੈ ਕਿਉਂਕਿ ਇੱਛਾਵਾਂ ਬਹੁਤ ਜ਼ਿਆਦਾ ਹਨ ਪਰ ਇਨ੍ਹਾਂ ਦੀ ਪੂਰਤੀ ਸੌਖੀ ਨਹੀਂ। ਸਾਡੇ ਮੁਲਕ ਵਿੱਚ ਰੁਜ਼ਗਾਰ ਦੇ ਸਾਧਨ ਬਹੁਤ ਘੱਟ ਹਨ। ਨੌਜਵਾਨ ਮੁੰਡੇ ਕੁੜੀਆਂ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਨੂੰ ਜਾਂਦੇ ਹਨ। ਜਿਸ ਵਾਸਤੇ ਵੱਡੀਆਂ ਰਕਮਾਂ ਖ਼ਰਚ ਹੁੰਦੀਆਂ ਹਨ।

ਉੱਥੇ ਜਾ ਕੇ ਵੀ ਕਈ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਲੰਘਣਾ ਪੈਂਦਾ ਹੈ। ਇਕ ਤਾਂ ਇਨ੍ਹਾਂ ਵਿਦਿਆਰਥੀਆਂ ਦੀ ਉਮਰ ਥੋੜ੍ਹੀ ਹੁੰਦੀ ਹੈ। ਦੂਸਰਾ ਪੱਖ ਇਹ ਹੈ ਕਿ ਕੋਈ ਆਪਣਾ ਵੀ ਕੋਲ ਨਹੀਂ ਹੁੰਦਾ। ਜਿਸ ਨਾਲ ਆਪਣੇ ਦਿਲ ਦੀ ਗੱਲ ਕੀਤੀ ਜਾ ਸਕੇ। ਅਜੇ ਇਹ ਮੁੰਡੇ ਕੁੜੀਆਂ ਉਸ ਅਵਸਥਾ ਵਿੱਚ ਹੁੰਦੇ ਹਨ, ਜਿਸ ਵਿੱਚ ਸਾਰੀ ਜ਼ਿੰਮੇਵਾਰੀ ਮਾਤਾ-ਪਿਤਾ ਦੀ ਹੁੰਦੀ ਹੈ ਪਰ ਵਿਦੇਸ਼ ਵਿੱਚ ਇੱਕ ਪਾਸੇ ਪੜ੍ਹਾਈ ਦਾ ਬੋਝ, ਦੂਜਾ ਪਾਰਟ ਟਾਈਮ ਕੰਮ, ਇਸ ਤੋਂ ਬਿਨਾਂ ਖਾਣਾ ਬਣਾਉਣਾ ਆਦਿ।

ਅਜਿਹੇ ਹਾਲਾਤਾਂ ਵਿੱਚ ਦਿਮਾਗ ਤੇ ਸਦਾ ਬੋਝ ਰਹਿੰਦਾ ਹੈ। ਕੈਨੇਡਾ ਦੇ ਐਬਟਸਫੋਰਡ ਤੋਂ ਇਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਜਾਨ ਜਾਣ ਦੀ ਖਬਰ ਮਿਲੀ ਹੈ। ਇਹ ਨੌਜਵਾਨ ਪੜ੍ਹਾਈ ਕਰਨ ਲਈ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਸੀ। ਉਸ ਦੇ ਮਨ ਵਿੱਚ ਵੀ ਅਨੇਕਾਂ ਵਿਦਿਆਰਥੀਆਂ ਵਾਂਗ ਆਪਣੇ ਭਵਿੱਖ ਨੂੰ ਸੁਨਹਿਰਾ ਬਣਾਉਣ ਦੇ ਸੁਪਨੇ ਹੋਣਗੇ ਪਰ ਉਹ ਨਹੀਂ ਸੀ ਜਾਣਦਾ ਕਿ ਉਸ ਨਾਲ ਕੀ ਹੋਣ ਵਾਲਾ ਹੈ? ਮ੍ਰਿਤਕ ਨੌਜਵਾਨ ਦੀ ਪਛਾਣ ਪਰਮਵੀਰ ਸਿੰਘ ਤੂਰ ਵਜੋਂ ਹੋਈ ਹੈ।

ਜੋ ਕਿ ਪੰਜਾਬ ਦੇ ਜਲੰਧਰ ਨਾਲ ਸਬੰਧਤ ਸੀ। ਪਰਮਵੀਰ ਦੀ ਉਮਰ 25-26 ਸਾਲ ਦੱਸੀ ਜਾ ਰਹੀ ਹੈ। ਉਸਦੇ ਮਾਤਾ ਪਿਤਾ ਨੇ ਵੀ ਉਸ ਨੂੰ ਬੜੇ ਚਾਵਾਂ ਨਾਲ ਭੇਜਿਆ ਹੋਵੇਗਾ ਕਿ ਉਨ੍ਹਾਂ ਦਾ ਪੁੱਤਰ ਵਿਦੇਸ਼ ਜਾ ਕੇ ਜਿੱਥੇ ਆਪਣਾ ਭਵਿੱਖ ਸੁਨਹਿਰਾ ਬਣਾਵੇਗਾ ਉੱਥੇ ਹੀ ਮਾਤਾ ਪਿਤਾ ਦੇ ਸੁਪਨੇ ਵੀ ਸਾਕਾਰ ਕਰੇਗਾ। ਇਹ ਕੋਈ ਨਹੀਂ ਸੀ ਜਾਣਦਾ ਕਿ ਪਰਮਵੀਰ ਨੇ ਜਿਊਂਦਾ ਵਾਪਸ ਨਹੀਂ ਮੁੜਨਾ। ਹੁਣ ਤੱਕ ਕਈ ਨੌਜਵਾਨ ਦਿਲ ਦਾ ਦੌਰਾ ਪੈਣ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ।

Leave a Reply

Your email address will not be published.