ਕਨੇਡਾ ਜਾਣ ਦੇ ਚਾਹਵਾਨਾਂ ਲਈ ਹੋ ਸਕਦੀ ਹੈ ਇਹ ਇਕ ਚੰਗੀ ਖੁਸ਼ਖਬਰੀ

ਕਨਸੋਆਂ ਮਿਲ ਰਹੀਆਂ ਹਨ ਜਲਦੀ ਹੀ ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਕੈਨੇਡਾ ਜਾਣਾ ਸੌਖਾ ਹੋ ਜਾਵੇਗਾ। ਕੈਨੇਡਾ ਸਰਕਾਰ ਦੁਆਰਾ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਕੁਝ ਸ਼ ਰ ਤਾਂ ਰੱਖੀਆਂ ਹੋਈਆਂ ਹਨ। ਜਿਸ ਅਧੀਨ ਇਨ੍ਹਾਂ ਯਾਤਰੀਆਂ ਨੂੰ ਅਰਾਈਵ ਕੈਨ ਐਪਲੀਕੇਸ਼ਨ ਫਾਰਮ ਭਰਨਾ ਪੈਂਦਾ ਹੈ। ਇਨ੍ਹਾਂ ਯਾਤਰੀਆਂ ਤੋਂ ਪੁੱਛਿਆ ਜਾਂਦਾ ਹੈ ਕੀ ਉਨ੍ਹਾਂ ਨੇ ਕੋ ਰੋ ਨਾ ਵੈ ਕ ਸੀ ਨ ਲਗਵਾਈ ਹੈ ਜਾਂ ਨਹੀਂ? ਕਿਸੇ ਵੀ ਯਾਤਰੀ ਨੂੰ ਟੈਸਟ ਕਰਵਾਉਣ ਲਈ ਕਿਹਾ ਜਾ ਸਕਦਾ ਹੈ।

ਇਹ ਸ਼ ਰ ਤਾਂ ਸਰਕਾਰ ਦੁਆਰਾ 30 ਸਤੰਬਰ ਤੱਕ ਲਗਾਈਆਂ ਗਈਆਂ ਸਨ। ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ 30 ਸਤੰਬਰ ਤੋਂ ਬਾਅਦ ਯਾਤਰੀਆਂ ਨੂੰ ਇਨ੍ਹਾਂ ਦਾ ਪਾਲਣ ਨਹੀਂ ਕਰਨਾ ਪਵੇਗਾ। ਦੂਜੇ ਪਾਸੇ ਕੈਨੇਡਾ ਦੇ ਸਰਹੱਦੀ ਸੂਬਿਆਂ ਦੀਆਂ ਸਰਕਾਰਾਂ ਵੀ ਚਾਹੁੰਦੀਆਂ ਹਨ ਕਿ ਯਾਤਰੀਆਂ ਨੂੰ ਆਮ ਵਾਂਗ ਆਉਣ ਜਾਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਹਾਲਾਤਾਂ ਦੇ ਚੱਲਦੇ ਯਾਤਰੀ ਇਥੇ ਬਹੁਤ ਘੱਟ ਆਉਂਦੇ ਹਨ। ਜਿਸ ਦਾ ਸਿੱਧਾ ਅਸਰ ਇਨ੍ਹਾਂ ਸੂਬਿਆਂ ਦੀ ਆਰਥਿਕਤਾ ਤੇ ਪੈਂਦਾ ਹੈ।

ਕੈਨੇਡਾ ਦੇ ਇਨ੍ਹਾਂ ਸੂਬਿਆਂ ਦੇ ਨਾਗਰਿਕ ਆਮ ਤੌਰ ਤੇ ਅਮਰੀਕਾ ਜਾਂਦੇ ਆਉਂਦੇ ਰਹਿੰਦੇ ਹਨ। ਦੋਵੇਂ ਮੁਲਕਾਂ ਦਾ ਆਪਸ ਵਿਚ ਆਉਣ ਜਾਣ ਖੁੱਲ੍ਹਾ ਹੈ। ਜਦੋਂ ਇਹ ਕੈਨੇਡੀਅਨ ਲੋਕ ਵਾਪਸ ਆਪਣੇ ਮੁਲਕ ਵਿੱਚ ਦਾਖ਼ਲ ਹੁੰਦੇ ਹਨ ਤਾਂ ਇਨ੍ਹਾਂ ਨੂੰ ਅਰਾਈਵ ਕੈਨ ਐਪਲੀਕੇਸ਼ਨ ਫਾਰਮ ਭਰਨਾ ਪੈਂਦਾ ਹੈ। ਜਿਸ ਕਰਕੇ ਕੈਨੇਡਾ ਦੇ 15 ਮੇਅਰ,15 ਮੈਂਬਰ ਪਾਰਲੀਮੈਂਟ, ਅਮਰੀਕਾ ਦੇ 7 ਮੇਅਰ ਅਤੇ 16 ਮੈਂਬਰ ਪਾਰਲੀਮੈਂਟ ਕੈਨੇਡਾ ਅਤੇ ਅਮਰੀਕਾ ਸਰਕਾਰ ਤੋਂ ਚਿੱਠੀ ਲਿਖ ਕੇ ਮੰਗ ਕਰ ਚੁੱਕੇ ਹਨ ਕਿ ਇਨ੍ਹਾਂ ਸ਼ ਰ ਤਾਂ ਨੂੰ ਬੰਦ ਕੀਤਾ ਜਾਵੇ। ਇਨ੍ਹਾਂ ਦੀ ਮਿਆਦ 30 ਸਤੰਬਰ ਨੂੰ ਪੂਰੀ ਹੋ ਰਹੀ ਹੈ।

ਉਮੀਦ ਕੀਤੀ ਜਾਂਦੀ ਹੈ ਕਿ ਇਸ ਤੋਂ ਬਾਅਦ ਇਹ ਪਾ ਬੰ ਦੀ ਆਂ ਲਾਗੂ ਨਹੀਂ ਰਹਿਣਗੀਆਂ। ਜਿਨ੍ਹਾਂ ਕੈਨੇਡੀਅਨ ਪਾਰਲੀਮੈਂਟ ਮੈਂਬਰਾਂ ਨੇ ਮੰਗ ਕੀਤੀ ਹੈ ਉਨ੍ਹਾਂ ਵਿਚ ਇਕ ਮੈਂਬਰ ਐੱਨ ਡੀ ਪੀ ਨਾਲ ਸਬੰਧਤ ਦੱਸਿਆ ਜਾਂਦਾ ਹੈ ਜਦਕਿ ਬਾਕੀ ਕੰ ਜ਼ ਰ ਵੇਟਿਵ ਪਾਰਟੀ ਦੇ ਦੱਸੇ ਜਾਂਦੇ ਹਨ। ਉਮੀਦ ਕੀਤੀ ਜਾਂਦੀ ਹੈ ਕਿ ਅਗਲਾ ਮਹੀਨਾ ਸ਼ੁਰੂ ਹੋਣ ਤੇ ਯਾਤਰੀਆਂ ਤੋਂ ਵੈ ਕ ਸੀ ਨੇ ਸ਼ ਨ ਸਟੇਟਸ ਦੀ ਮੰਗ ਨਹੀਂ ਕੀਤੀ ਜਾਵੇਗੀ ਅਤੇ ਬਿਨਾਂ ਰੋ ਕ ਟੋਕ ਆਵਾਜਾਈ ਸ਼ੁਰੂ ਹੋ ਜਾਵੇਗੀ।

Leave a Reply

Your email address will not be published.