ਕਲਯੁੱਗੀ ਪੁੱਤਰ ਨੇ ਪਿਓ ਦੀ ਲਈ ਜਾਨ, ਜਇਦਾਦ ਲਈ ਕੀਤਾ ਇੰਨਾ ਵੱਡਾ ਕਾਂਡ

ਇਨਸਾਨ ਇੰਨਾ ਸਵਾਰਥੀ ਹੋ ਗਿਆ ਹੈ ਕਿ ਜਾਇਦਾਦ ਲਈ ਆਪਣੇ ਮਾਤਾ ਪਿਤਾ ਦੀ ਵੀ ਜਾਨ ਲੈਣ ਤੋਂ ਗੁਰੇਜ਼ ਨਹੀਂ ਕਰਦਾ। ਇਹ ਵੀ ਸਾਰੇ ਜਾਣਦੇ ਹਨ ਕਿ ਮਾਤਾ ਪਿਤਾ ਅਖੀਰ ਵਿਚ ਜਾਇਦਾਦ ਆਪਣੀ ਔਲਾਦ ਨੂੰ ਹੀ ਦਿੰਦੇ ਹਨ ਪਰ ਫੇਰ ਵੀ ਕਈ ਵਿਅਕਤੀ ਕੁਝ ਸਮੇਂ ਲਈ ਵੀ ਰੁਕ ਨਹੀਂ ਸਕਦੇ। ਨਾਭਾ ਦੇ ਇਕ ਪਿੰਡ ਵਿਚ 55 ਸਾਲਾ ਇਕ ਵਿਅਕਤੀ ਨੇ ਆਪਣੇ ਹੀ ਪਿਤਾ ਦੇ ਸਿਰ ਵਿੱਚ ਬਾਲੇ ਦਾ ਵਾਰ ਕਰਕੇ ਉਸ ਦੀ ਜਾਨ ਲੈ ਲਈ ਹੈ। ਪੁੱਤਰ ਦਾ ਨਾਮ ਹਾਕਮ ਸਿੰਘ ਹੈ।

ਜੋ ਘਟਨਾ ਤੋਂ ਬਾਅਦ ਮੌਕੇ ਤੋਂ ਦੌੜ ਗਿਆ ਹੈ। ਪੁਲਿਸ ਨੇ 302 ਦਾ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੇ ਵੱਡੇ ਪੁੱਤਰ ਨੇ ਦੱਸਿਆ ਹੈ ਕਿ ਉਸ ਦਾ ਘਰ ਕੁਝ ਫ਼ਰਕ ਨਾਲ ਹੈ। ਉਹ ਰੋਜ਼ਾਨਾ ਵਾਂਗ ਆਪਣੇ ਪਿਤਾ ਨੂੰ ਖਾਣਾ ਦੇ ਕੇ ਚਲਾ ਗਿਆ। ਉਸ ਸਮੇਂ ਉਸ ਦਾ ਛੋਟਾ ਭਰਾ, ਜਿਸ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ, ਨੇੜੇ ਹੀ ਬੈਠਾ ਬੀੜੀ ਪੀ ਰਿਹਾ ਸੀ। ਮ੍ਰਿਤਕ ਦੇ ਵੱਡੇ ਪੁੱਤਰ ਦਾ ਕਹਿਣਾ ਹੈ ਕਿ ਉਹ ਕਿਧਰੇ ਆਪਣੇ ਕੰਮ ਚਲਾ ਗਿਆ। ਉਸ ਦੇ ਪਿਤਾ ਦੇ ਗੁਆਂਢੀਆਂ ਨੇ ਫੋਨ ਕਰ ਕੇ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।

ਉਹ ਆਪ ਤਾਂ ਘਰ ਨਹੀਂ ਸੀ ਉਸ ਦੇ ਪੁੱਤਰ ਉਸੇ ਸਮੇਂ ਆਏ ਅਤੇ ਬਜ਼ੁਰਗ ਦੀ ਹਾਲਤ ਦੇਖ ਕੇ ਆਪਣੇ ਦਾਦੇ ਨੂੰ ਗੱਡੀ ਵਿਚ ਪਾ ਕੇ ਭਾਦਸੋਂ ਲੈ ਗਏ। ਜਿੱਥੇ ਡਾਕਟਰ ਨੇ ਜਵਾਬ ਦੇ ਦਿੱਤਾ। ਫਿਰ ਉਹ ਹਸਪਤਾਲ ਗਏ ਪਰ ਹਸਪਤਾਲ ਵਾਲਿਆਂ ਨੇ ਵੀ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ। ਉਨ੍ਹਾਂ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਪਿਤਾ ਦੀ ਉਮਰ 95-100 ਸਾਲ ਦੇ ਲਗਪਗ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਡੇਢ ਵਜੇ ਇਸ ਘਟਨਾ ਦੀ ਇਤਲਾਹ ਮਿਲੀ ਸੀ ਕਿ ਹਾਕਮ ਸਿੰਘ ਨੇ ਆਪਣੇ ਪਿਤਾ ਦੇ ਸਿਰ ਵਿੱਚ ਬਾਲੇ ਦਾ ਵਾਰ ਕਰਕੇ ਉਸ ਦੀ ਜਾਨ ਲੈ ਲਈ ਹੈ।

ਉਹ ਮੌਕੇ ਤੇ ਪਹੁੰਚੇ ਅਤੇ ਹਾਕਮ ਸਿੰਘ ਨੇ ਜਿਸ ਬਾਲੇ ਦੀ ਵਰਤੋਂ ਕੀਤੀ ਸੀ, ਉਹ ਟੁੱਟਿਆ ਹੋਇਆ ਬਾਲਾ ਬਰਾਮਦ ਕਰ ਲਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਹਾਕਮ ਸਿੰਘ ਆਪਣੇ ਪਿਤਾ ਤੋਂ ਮਕਾਨ ਆਪਣੇ ਨਾਮ ਕਰਵਾਉਣਾ ਚਾਹੁੰਦਾ ਸੀ। ਜਿਸ ਕਰਕੇ ਇਨ੍ਹਾਂ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਸੀ। ਘਟਨਾ ਸਮੇਂ ਹਾਕਮ ਸਿੰਘ ਨੇ ਦਾ ਰੂ ਪੀਤੀ ਹੋਈ ਸੀ। ਘਟਨਾ ਤੋਂ ਬਾਅਦ ਹਾਕਮ ਸਿੰਘ ਮੌਕੇ ਤੋਂ ਦੌੜ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ 302 ਦ‍ਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.