ਨਕਲੀ ਬੈੰਕ ਮੁਲਾਜ਼ਮ ਬਣਕੇ ਲੁੱਟਿਆ ਢਾਈ ਲੱਖ, ਦਿਨ ਦਿਹਾੜੇ ਕਰ ਗਿਆ ਵੱਡਾ ਕਾਂਡ

ਅੱਜਕੱਲ੍ਹ ਪੈਸੇ ਹ ਥਿ ਆ ਉ ਣ ਦੇ ਲੋਕਾਂ ਨੇ ਵੱਖ ਵੱਖ ਢੰਗ ਲੱਭ ਲਏ ਹਨ। ਦੇਖਦੇ ਹੀ ਦੇਖਦੇ ਇਹ ਲੋਕ ਦੂਸਰੇ ਨੂੰ ਚੂਨਾ ਲਗਾ ਕੇ ਪੱਤਰਾਂ ਵਾਚ ਜਾਂਦੇ ਹਨ। ਹੋਰ ਤਾਂ ਹੋਰ ਇਹ ਲੋਕ ਬੈਂਕ ਵਿੱਚ ਵੀ ਨਹੀਂ ਟਲਦੇ। ਹਾਲਾਂਕਿ ਉਥੇ ਸੀ.ਸੀ.ਟੀ.ਵੀ ਲੱਗੇ ਹੁੰਦੇ ਹਨ। ਲੁਧਿਆਣਾ ਦੇ ਇੱਕ ਨਿੱਜੀ ਬੈਂਕ ਵਿੱਚ ਕੋਈ ਨਾਮਲੂਮ ਵਿਅਕਤੀ ਬੈਂਕ ਵਿੱਚ ਨਕਦੀ ਜਮ੍ਹਾ ਕਰਵਾਉਣ ਆਏ ਇਕ ਕੰਪਨੀ ਦੇ ਵਰਕਰ ਨੂੰ ਢਾਈ ਲੱਖ ਰੁਪਏ ਦਾ ਚੂਨਾ ਲਗਾ ਗਿਆ। ਕੰਪਨੀ ਵਰਕਰ ਦੇ ਦੱਸਣ ਮੁਤਾਬਕ ਉਹ ਬੈਂਕ ਵਿਚ 6 ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਆਏ ਸੀ।

ਜਦੋਂ ਉਹ ਕਾਊਂਟਰ ਤੇ ਖੜ੍ਹੇ ਸੀ ਤਾਂ ਉੱਥੇ ਇਕ ਵਿਅਕਤੀ ਕਿਸੇ ਬੈਂਕ ਮੁਲਾਜ਼ਮ ਔਰਤ ਨਾਲ ਮਾਮੂਲੀ ਗੱਲਬਾਤ ਕਰ ਰਿਹਾ ਸੀ। ਨਕਦੀ ਜਮ੍ਹਾਂ ਕਰਵਾਉਣ ਆਏ ਵਿਅਕਤੀ ਦਾ ਕਹਿਣਾ ਹੈ ਕਿ ਉਹ ਵਿਅਕਤੀ ਉਨ੍ਹਾਂ ਨੂੰ ਕਹਿਣ ਲੱਗਾ ਕਿ ਕੈਸ਼ ਬਾਹਰ ਕੱਢ ਲਵੋ। ਉਨ੍ਹਾਂ ਨੇ ਉਸ ਵਿਅਕਤੀ ਨੂੰ ਬੈਂਕ ਮੁਲਾਜ਼ਮ ਸਮਝਿਆ। ਫਿਰ ਉਹ ਕਹਿਣ ਲੱਗਾ ਕੇ ਲਿਆਓ ਉਹ ਤੁਹਾਡੇ ਨੋਟਾਂ ਦੀ ਮੈਡਮ ਤੋਂ ਗਿਣਤੀ ਕਰਵਾ ਦਿੰਦਾ ਹੈ। ਇਸ ਤਰ੍ਹਾਂ ਉਹ 6 ਲੱਖ ਵਿੱਚੋਂ ਢਾਈ ਲੱਖ ਰੁਪਏ ਲੈ ਗਿਆ ਅਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਾ

ਕਿ ਕਦੋਂ ਇਹ ਵਿਅਕਤੀ ਬੈਂਕ ਤੋਂ ਬਾਹਰ ਨਿਕਲ ਗਿਆ। ਇਸ ਵਿਅਕਤੀ ਨੇ ਮੰਗ ਕੀਤੀ ਹੈ ਕਿ ਬੈਂਕ ਵਿੱਚ ਗਾਰਡ ਦਾ ਹੋਣਾ ਜ਼ਰੂਰੀ ਹੈ। ਕੰਪਨੀ ਦੇ ਮਾਲਕ ਪ੍ਰਦੀਪ ਜੈਨ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਮੁਲਾਜ਼ਮ ਬੈਂਕ ਵਿਚ 6 ਲੱਖ ਰੁਪਏ ਜਮ੍ਹਾ ਕਰਵਾਉਣ ਆਇਆ ਸੀ। ਕੋਈ ਵਿਅਕਤੀ ਖੁਦ ਨੂੰ ਬੈਂਕ ਮੁਲਾਜ਼ਮ ਦੱਸ ਕੇ ਉਨ੍ਹਾਂ ਦੇ ਵਰਕਰ ਨੂੰ ਢਾਈ ਲੱਖ ਰੁਪਏ ਦਾ ਚੂਨਾ ਲਗਾ ਗਿਆ ਹੈ। ਪ੍ਰਦੀਪ ਜੈਨ ਦੇ ਦੱਸਣ ਮੁਤਾਬਕ ਬੈਂਕ ਵਾਲੇ ਕਹਿ ਰਹੇ ਹਨ ਕਿ ਉਹ ਉਨ੍ਹਾਂ ਦਾ ਮੁਲਾਜ਼ਮ ਨਹੀਂ ਸੀ।

ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਇਤਲਾਹ ਮਿਲੀ ਸੀ। ਪਰਦੀਪ ਜਵੈਲਰਜ਼ ਨਾਮ ਦੀ ਫਰਮ ਤੋਂ ਇਕ ਵਰਕਰ 6 ਲੱਖ ਰੁਪਏ ਇਸ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਆਇਆ ਸੀ। ਜਿੱਥੇ ਕੋਈ ਨਾਮਲੂਮ ਵਿਅਕਤੀ ਇਸ ਵਰਕਰ ਤੋਂ 6 ਲੱਖ ਰੁਪਏ ਵਿੱਚੋਂ ਢਾਈ ਲੱਖ ਰੁਪਏ ਲੈ ਕੇ ਖਿਸਕ ਗਿਆ ਹੈ। ਪੁਲਿਸ ਵੱਲੋਂ ਸੀ.ਸੀ.ਟੀ.ਵੀ ਚੈੱਕ ਕੀਤੇ ਜਾ ਰਹੇ ਹਨ ਤਾਂ ਕਿ ਉਸ ਵਿਅਕਤੀ ਦਾ ਪਤਾ ਲਗਾਇਆ ਜਾ ਸਕੇ, ਜੋ ਢਾਈ ਲੱਖ ਰੁਪਏ ਦਾ ਚੂਨਾ ਲਗਾ ਕੇ ਖਿਸਕ ਗਿਆ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.