ਮੋਟਰਸਾਈਕਲ ਵਾਲੇ ਨਾਲ ਸੜਕ ਤੇ ਵਾਪਰਿਆ ਵੱਡਾ ਭਾਣਾ, ਹੋਈ ਮੋਤ ਪਰਿਵਾਰ ਦਾ ਰੋ ਰੋ ਬੁਰਾ ਹਾਲ

ਟੁੱਟੀਆਂ ਹੋਈਆਂ ਸੜਕਾਂ ਅਕਸਰ ਹੀ ਹਾਦਸੇ ਦਾ ਕਾਰਨ ਬਣਦੀਆਂ ਹਨ। ਜਲੰਧਰ ਦੇ ਲੰਮਾ ਪਿੰਡ ਚੌਕ ਨੇਡ਼ੇ ਇਕ ਟਰੱਕ ਦੇ ਮੋਟਰਸਾਈਕਲ ਵਿੱਚ ਵੱਜਣ ਕਾਰਨ ਮੋਟਰਸਾਈਕਲ ਚਾਲਕ ਅਮਿਤ ਨਾਮ ਦੇ ਵਿਅਕਤੀ ਦੀ ਜਾਨ ਚਲੀ ਗਈ ਹੈ। ਮ੍ਰਿਤਕ ਗੋਪਾਲ ਨਗਰ ਦਾ ਰਹਿਣ ਵਾਲਾ ਸੀ। ਟਰੱਕ ਚਾਲਕ ਮੌਕੇ ਤੇ ਹੀ ਫੜਿਆ ਗਿਆ ਹੈ। ਮ੍ਰਿਤਕ ਦੇਹ ਹਸਪਤਾਲ ਪਹੁੰਚਾ ਦਿੱਤੀ ਗਈ ਹੈ। ਪੁਲਿਸ ਕਾਰਵਾਈ ਕਰ ਰਹੀ ਹੈ। ਬਿੰਨੀ ਨਾਮ ਦੇ ਨੌਜਵਾਨ ਨੇ ਜਾਣਕਾਰੀ ਦਿੱਤੀ ਹੈ

ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਉਨ੍ਹਾਂ ਦੇ ਚਾਚੇ ਨਾਲ ਹਾਦਸਾ ਵਾਪਰ ਗਿਆ ਹੈ। ਫੋਨ ਰਾਹੀਂ ਉਨ੍ਹਾਂ ਨੂੰ ਹਸਪਤਾਲ ਪਹੁੰਚਣ ਲਈ ਕਿਹਾ ਗਿਆ ਸੀ। ਬਿੰਨੀ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਚਾਚਾ ਅਮਿਤ ਕੰਮ ਤੇ ਜਾ ਰਹੇ ਸੀ। ਉਨ੍ਹਾਂ ਦਾ ਟਰੱਕ ਨਾਲ ਹਾਦਸਾ ਹੋਇਆ ਹੈ। ਟਰੱਕ ਚਾਲਕ ਫੜ ਲਿਆ ਗਿਆ ਹੈ। ਅਮਰਜੀਤ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਇੱਥੇ ਹਰ ਰੋਜ਼ ਹਾਦਸੇ ਹੁੰਦੇ ਹਨ। ਸੜਕ ਟੁੱਟੀ ਹੋਈ ਹੈ। ਵਾਹਨ ਚਾਲਕ ਟੋਇਆਂ ਤੋਂ ਬਚਾ ਕੇ ਇਧਰ

ਉਧਰ ਨੂੰ ਆਪਣੇ ਵਾਹਨ ਕੱਢਦੇ ਹਨ। ਕਈ ਲੋਕ ਗਲਤ ਸਾਈਡ ਆ ਜਾਂਦੇ ਹਨ। ਜਿਸ ਨਾਲ ਹਾਦਸੇ ਹੁੰਦੇ ਰਹਿੰਦੇ ਹਨ। ਅਮਰਜੀਤ ਸਿੰਘ ਦੇ ਦੱਸਣ ਮੁਤਾਬਕ ਇਹ ਸਥਾਨ ਲੰਮਾ ਪਿੰਡ ਤੋਂ ਜੰਡੂਸਿੰਘਾ ਰੋਡ ਉੱਤੇ ਹੈ। ਇਸ ਨੂੰ ਪੁਰਾਣਾ ਹੁਸ਼ਿਆਰਪੁਰ ਰੋਡ ਵੀ ਕਿਹਾ ਜਾਂਦਾ ਹੈ। ਇਹ ਗੁਲਮੋਹਰ ਸਿਟੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਲੰਮਾ ਪਿੰਡ ਚੌਕ ਵਿਚ ਇਕ ਟਰੱਕ ਆ ਰਿਹਾ ਸੀ। ਜਦੋਂ ਇਹ ਕਰਾਸ ਕਰ ਰਿਹਾ ਸੀ ਤਾਂ ਇਸ ਦੀ ਅਮਿਤ ਨਾਮ ਦੇ ਵਿਅਕਤੀ

ਦੇ ਮੋਟਰਸਾਈਕਲ ਨਾਲ ਟੱਕਰ ਹੋ ਗਈ। ਮੋਟਰਸਾਈਕਲ ਚਾਲਕ ਦੀ ਜਾਨ ਚਲੀ ਗਈ ਹੈ। ਉਸ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕ ਗੋਪਾਲ ਨਗਰ ਦਾ ਰਹਿਣ ਵਾਲਾ ਸੀ। ਪੁਲਿਸ ਵੱਲੋਂ ਟਰੱਕ ਚਾਲਕ, ਮੋਟਰਸਾਈਕਲ ਅਤੇ ਟਰੱਕ ਨੂੰ ਥਾਣੇ ਲਿਜਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਕਾਰਵਾਈ ਜਾਰੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.