ਅਮਰੀਕਾ ਵਾਲਿਆਂ ਲਈ ਵੱਡੀ ਖੁਸ਼ਖਬਰੀ, ਹੋ ਗਿਆ ਅੱਜ ਵੱਡਾ ਐਲਾਨ

ਤਾਜ਼ਾ ਖ਼ਬਰ ਅਮਰੀਕਾ ਤੋਂ ਹੈ। ਜਿੱਥੇ ਵਾਲਮਾਰਟ ਵੱਲੋਂ ਹਾਲੀਡੇ ਸੀਜ਼ਨ ਲਈ ਨਵੀਂ ਭਰਤੀ ਕੀਤੇ ਜਾਣ ਦੇ ਸੰਬੰਧ ਵਿਚ ਜਾਣਕਾਰੀ ਦਿੱਤੀ ਗਈ ਹੈ। ਵਾਲ ਮਾਰਟ ਵੱਲੋਂ ਜਿਨ੍ਹਾਂ ਵਿਅਕਤੀਆਂ ਨੂੰ ਨੌਕਰੀ ਦਿੱਤੀ ਜਾਣੀ ਹੈ, ਉਨ੍ਹਾਂ ਨੂੰ ਵੱਖ ਵੱਖ ਥਾਵਾਂ ਤੇ ਭਾਵ ਵੱਖ ਵੱਖ ਕੰਮਾਂ ਤੇ ਲਗਾਇਆ ਜਾਵੇਗਾ। ਜਿਨ੍ਹਾਂ ਵਿਅਕਤੀਆਂ ਨੂੰ ਰੁਜ਼ਗਾਰ ਦਿੱਤਾ ਜਾਣਾ ਹੈ ਉਨ੍ਹਾਂ ਦੀ ਗਿਣਤੀ 40 ਹਜ਼ਾਰ ਹੋਵੇਗੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਸਾਰੇ ਵਰਕਰਜ਼ ਪਰਮਾਨੈਂਟ ਨਹੀਂ ਹੋਣਗੇ

ਸਗੋਂ ਇਨ੍ਹਾਂ ਵਿੱਚ ਕੁਝ ਸੀਜ਼ਨਲ ਅਤੇ ਕੁਝ ਫੁੱਲ ਟਾਈਮ ਵਰਕਰਜ਼ ਹੋਣਗੇ। ਜਿਨ੍ਹਾਂ ਵਿੱਚ ਸੀਜ਼ਨਲ ਸਟੋਰਜ਼ ਅਸਿਸਟੈਂਟ, ਕਨਜ਼ਿਊਮਰ ਸਰਵਿਸ ਐਸੋਸੀਏਟਸ ਤੋਂ ਇਲਾਵਾ ਟਰੱਕ ਡਰਾਈਵਰ ਵੀ ਹੋਣਗੇ। ਇਨ੍ਹਾਂ ਟਰੱਕ ਡਰਾਈਵਰਾਂ ਦੀ ਭਰਤੀ ਡੇਢ ਹਜ਼ਾਰ ਹੋਵੇਗੀ ਜੋ ਕਿ ਫੁੱਲ ਟਾਈਮ ਲਈ ਰੱਖੇ ਜਾਣਗੇ।ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਪ੍ਰਾਈਵੇਟ ਤੌਰ ਤੇ ਵੀ ਟਰੱਕਿੰਗ ਦਾ ਕੰਮ ਕੀਤਾ ਜਾਵੇਗਾ। ਵਾਲ ਮਾਰਟ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਨੇ ਰੁਜ਼ਗਾਰ ਲੈਣ ਦੇ ਚਾਹਵਾਨਾਂ ਵਿਚ ਕੋਈ ਜ਼ਿਆਦਾ ਖੁਸ਼ੀ ਪੈਦਾ ਨਹੀਂ ਕੀਤੀ

ਕਿਉਂਕਿ ਰੁਜ਼ਗਾਰ ਦੇ ਮੌਕੇ ਪਿਛਲੇ ਸਾਲ ਦੇ ਮੁਕਾਬਲੇ ਤੀਜਾ ਹਿੱਸਾ ਵੀ ਨਹੀਂ ਹਨ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਇਹ ਗਿਣਤੀ ਇੱਕ ਲੱਖ 50 ਹਜ਼ਾਰ ਸੀ। ਜੋ ਇਸ ਵਾਰ ਸਿਰਫ਼ 40 ਹਜ਼ਾਰ ਰਹਿ ਗਈ ਹੈ। ਇਸ ਤੋਂ ਬਿਨਾਂ ਪਿਛਲੇ ਸਾਲ ਵਾਲੇ ਅੰਕੜੇ ਵਿੱਚ ਫੁੱਲ ਟਾਈਮ ਅਤੇ ਪਰਮਾਨੈਂਟ ਤੌਰ ਤੇ ਰੁਜ਼ਗਾਰ ਦੇ ਮੌਕੇ ਜ਼ਿਆਦਾ ਸਨ। ਵਾਲਮਾਰਟ ਦੇ ਇਸ ਐਲਾਨ ਦੁਆਰਾ 40 ਹਜ਼ਾਰ ਵਿਅਕਤੀਆਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ ਜਾਗੀ ਹੈ।

Leave a Reply

Your email address will not be published.