ਕਬਾੜ ਚੁੱਕਣ ਲਈ ਮਜਬੂਰ ਹੋਇਆ ਮੁੱਖ ਮੰਤਰੀ, ਸਾਰੇ ਕੰਮ ਛੱਡਕੇ ਕਰਨਾ ਚਾਹੁੰਦਾ ਇਹ ਕੰਮ

ਕਿਸਮਤ ਇਨਸਾਨ ਨੂੰ ਫਰਸ਼ ਤੋਂ ਅਰਸ਼ ਤੇ ਅਤੇ ਅਰਸ਼ ਤੋਂ ਫਰਸ਼ ਤੇ ਪੁਚਾਉਣ ਲੱਗੇ ਸਮਾਂ ਨਹੀਂ ਲਗਾਉਂਦੀ। ਕਿਸਮਤ ਦਾ ਪਹੀਆ ਕਦੋਂ ਕਿੱਧਰ ਨੂੰ ਘੁੰਮ ਜਾਵੇ? ਕੁਝ ਨਹੀਂ ਕਿਹਾ ਜਾ ਸਕਦਾ। ਕੁਝ ਇਸ ਤਰਾਂ ਦੀ ਹੀ ਪਲਟੀ ਵੱਜੀ ਹੈ ਸੋਸ਼ਲ ਮੀਡੀਆ ਤੇ ਛਾਅ ਜਾਣ ਵਾਲੇ ਮੁੱਖ ਮੰਤਰੀ ਦੀ ਕਿਸਮਤ ਵਿੱਚ। ਮੁੱਖ ਮੰਤਰੀ ਦਾ ਅਸਲ ਨਾਮ ਧਰਮਪ੍ਰੀਤ ਸਿੰਘ ਪੁੱਤਰ ਮੰਗਲ ਸਿੰਘ ਹੈ। ਉਹ ਪਿੰਡ ਦੀਨੇਵਾਲ ਦਾ ਰਹਿਣ ਵਾਲਾ ਹੈ। 3 ਸਾਲ ਉਸ ਨੇ ਪ੍ਰਸਿੱਧ ਕਲਾਕਾਰਾਂ ਸੋਨੀ ਮਾਨ ਅਤੇ ਰਣਬੀਰ ਬਾਠ ਨਾਲ ਗੁਜ਼ਾਰੇ।

ਦਰਸ਼ਕ ਇਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਦੇਖ ਕੇ ਅਨੰਦ ਲੈੰਦੇ ਸਨ ਪਰ ਇੱਕ ਦਿਨ ਕਿਸਮਤ ਦਾ ਪਹੀਆ ਉਲਟਾ ਘੁੰਮ ਗਿਆ। ਸੋਨੀ ਮਾਨ ਅਤੇ ਰਣਬੀਰ ਬਾਠ ਨੇ ਉਸ ਦਾ ਸਾਥ ਛੱਡ ਦਿੱਤਾ। ਉਨ੍ਹਾਂ ਨੇ ਮੁੱਖ ਮੰਤਰੀ ਨੂੰ 2-4 ਮਹੀਨੇ ਲਈ ਘਰ ਭੇਜਿਆ ਸੀ ਪਰ ਮੁੜ ਕੇ ਉਸ ਨੂੰ ਬੁਲਾਇਆ ਨਹੀਂ। ਜਿਸ ਦੀ ਵਜਾਹ ਕਰਕੇ ਮੁੱਖ ਮੰਤਰੀ ਨੂੰ ਅੱਜ ਕਬਾੜੀਏ ਵਜੋਂ ਕੰਮ ਕਰਨਾ ਪੈ ਰਿਹਾ ਹੈ। ਉਹ ਰਿਕਸ਼ਾ ਰੇਹੜੀ ਤੇ ਪਿੰਡਾਂ ਵਿੱਚੋਂ ਕਬਾੜ ਖਰੀਦ ਰਿਹਾ ਹੈ। ਮੁੱਖ ਮੰਤਰੀ ਦੀ ਇੱਛਾ ਹੈ

ਕਿ ਉਸ ਨੂੰ ਕਿਸੇ ਗੁਰਦੁਆਰਾ ਸਾਹਿਬ ਵਿੱਚ ਨੌਕਰੀ ਮਿਲ ਜਾਵੇ। ਉਸ ਨੇ ਬਾਰਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ ਅਤੇ ਅੱਗੇ ਵੀ ਪੜ੍ਹਾਈ ਕਰਨ ਦਾ ਚਾਹਵਾਨ ਹੈ। ਉਹ ਚਾਹੁੰਦਾ ਹੈ ਕਿ ਸੋਨੀ ਮਾਨ ਅਤੇ ਰਣਬੀਰ ਬਾਠ ਉਸ ਦਾ ਆਧਾਰ ਕਾਰਡ, ਪਾਸਪੋਰਟ ਅਤੇ ਸਰਟੀਫਿਕੇਟ ਆਦਿ ਦਸਤਾਵੇਜ਼ ਉਸ ਨੂੰ ਵਾਪਸ ਕਰ ਦੇਣ। ਹੁਣ ਉਸ ਨੂੰ ਉਮੀਦ ਨਹੀਂ ਰਹੀ ਕਿ ਇਹ ਲੋਕ ਉਸ ਨੂੰ ਵਾਪਸ ਬੁਲਾਉਣਗੇ। ਇਨ੍ਹਾਂ ਲੋਕਾਂ ਨੇ ਉਸ ਦੇ ਘਰ ਦਾ ਕੰਮ ਕਰਵਾਉਣ ਦੀ ਗੱਲ ਆਖੀ ਸੀ ਪਰ ਘਰ ਦਾ ਕੰਮ ਵੀ ਅੱਧ ਵਿਚਕਾਰ ਹੀ ਪਿਆ ਹੈ।

ਉਸ ਨੇ ਹੌਸਲਾ ਨਹੀਂ ਹਾਰਿਆ। ਮਿਹਨਤ ਕਰਨ ਵਿੱਚ ਭਰੋਸਾ ਰੱਖਦੇ ਹੋਏ ਕਬਾੜ ਦਾ ਕੰਮ ਸ਼ੁਰੂ ਕਰ ਦਿੱਤਾ। ਇੱਥੇ ਦੱਸਣਾ ਬਣਦਾ ਹੈ ਕਿ ਪਹਿਲਾਂ ਮੁੱਖ ਮੰਤਰੀ ਨੇ ਅੰਮਿ੍ਤ ਛਕਿਆ ਹੋਇਆ ਸੀ ਅਤੇ ਪੰਜੇ ਕਕਾਰ ਪਹਿਨੇ ਹੋਏ ਸਨ ਪਰ ਕਲਾਕਾਰ ਬਣ ਕਕਾਰ ਉਤਾਰ ਦਿੱਤੇ ਸਨ। ਹੁਣ ਉਸ ਦੀ ਦੁਬਾਰਾ ਅੰਮਿ੍ਤ ਛਕਣ ਦੀ ਇੱਛਾ ਹੈ। ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਦੁਆਰਾ ਸੋਨੀ ਮਾਨ ਅਤੇ ਰਣਬੀਰ ਬਾਠ ਦਾ ਉਨ੍ਹਾਂ ਵੱਲੋਂ ਹੁਣ ਤੱਕ ਨਿਭਾਏ ਗਏ ਸਾਥ ਲਈ ਧੰਨਵਾਦ ਕੀਤਾ ਜਾ ਰਿਹਾ ਹੈ।

Leave a Reply

Your email address will not be published.