ਪ੍ਰੇਮੀ ਨਾਲ ਮਿਲ ਕੇ ਕੁੜੀ ਨੇ ਲੈ ਲਈ ਨੌਜਵਾਨ ਦੀ ਜਾਨ

ਪਿਛਲੇ ਦਿਨੀਂ ਨਕੋਦਰ ਦੇ ਕੰਗ ਸਾਹਬੂ ਵਿੱਚ ਇੱਕ ਨੌਜਵਾਨ ਦੀ ਮਿ੍ਤਕ ਦੇਹ ਮਿਲਣ ਦੇ ਮਾਮਲੇ ਵਿੱਚ ਪੁਲਿਸ ਨੇ 2 ਨੌਜਵਾਨਾਂ ਅਤੇ ਇੱਕ ਲੜਕੀ ਨੂੰ ਫੜਿਆ ਹੈ। ਲੜਕਿਆਂ ਵਿੱਚੋਂ ਇੱਕ ਦਾ ਨਾਂ ਮੁਕੇਸ਼ ਯਾਦਵ, ਦੂਜੇ ਦਾ ਨਾਂ ਅਮਰੀਕ ਸਿੰਘ ਅਤੇ ਲੜਕੀ ਦਾ ਨਾਂ ਰਮਨਦੀਪ ਹੈ। ਮਿ੍ਤਕ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਸੀ। ਜੋ ਬਠਿੰਡਾ ਨਾਲ ਸਬੰਧਿਤ ਸੀ। ਪੁਲਿਸ ਨੇ 302 ਦਾ ਮਾਮਲਾ ਦਰਜ ਕੀਤਾ ਸੀ। ਮਾਮਲਾ ਪ੍ਰੇਮ ਸਬੰਧਾਂ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ।

ਫੜੀ ਗਈ ਲੜਕੀ ਰਮਨਦੀਪ ਆਪਣੇ ਆਪ ਨੂੰ ਬੇ ਕ ਸੂ ਰ ਦੱਸਦੀ ਹੈ ਪਰ ਨਾਲ ਇਹ ਵੀ ਮੰਨ ਰਹੀ ਹੈ ਕਿ 5 ਤਾਰੀਖ ਨੂੰ ਉਸ ਦੀ ਮਨਪ੍ਰੀਤ ਸਿੰਘ ਨਾਲ ਤੂੰ ਤੂੰ ਮੈੰ ਮੈੰ ਹੋਈ ਸੀ। ਫੜੇ ਗਏ ਮੁਕੇਸ਼ ਯਾਦਵ ਦੇ ਦੱਸਣ ਮੁਤਾਬਕ ਉਸ ਦੇ ਅਤੇ ਮਿ੍ਤਕ ਦੇ ਦੋਵਾਂ ਦੇ ਹੀ ਰਮਨਦੀਪ ਨਾਲ ਪ੍ਰੇਮ ਸਬੰਧ ਸਨ। ਜਿਸ ਦੇ ਚੱਲਦੇ 5 ਤਾਰੀਖ ਨੂੰ ਉਹ ਅਤੇ ਮਿ੍ਤਕ ਮੋਬਾਈਲ ਫੋਨ ਤੇ ਇੱਕ ਦੂਜੇ ਨਾਲ ਤੂੰ ਤੂੰ ਮੈੰ ਮੈੰ ਹੋਏ ਸੀ। ਇੱਕ ਦੂਜੇ ਨੂੰ ਮੰਦਾ ਬੋਲੇ ਸੀ। ਉਸ ਤੋਂ ਅਗਲੇ ਦਿਨ 6 ਤਾਰੀਖ ਨੂੰ ਮਨਪ੍ਰੀਤ ਨੇ ਉਸ ਨੂੰ ਫੋਨ ਕਰਕੇ ਨੰਬਰ ਡਿਲੀਟ ਕਰਨ ਲਈ ਕਿਹਾ ਸੀ।

ਮੁਕੇਸ਼ ਯਾਦਵ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਉਹ ਮਨਪ੍ਰੀਤ ਨੂੰ ਨਹੀਂ ਮਿਲਿਆ। ਪੁਲਿਸ ਉਸ ਨੂੰ ਇੱਥੇ ਫੜਕੇ ਲਿਆਈ ਹੈ। ਉਸ ਨੂੰ ਤਾਂ ਇੱਥੇ ਆ ਕੇ ਪਤਾ ਲੱਗਾ ਹੈ ਕਿ ਮਨਪ੍ਰੀਤ ਦੀ ਜਾਨ ਲੈ ਲਈ ਗਈ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ 15 ਸਤੰਬਰ ਨੂੰ ਉਨ੍ਹਾਂ ਨੂੰ ਕੰਗ ਸਾਹਬੂ ਤੋਂ ਇੱਕ ਨੌਜਵਾਨ ਦੀ ਮਿ੍ਤਕ ਦੇਹ ਮਿਲੀ ਸੀ। ਜਿਸ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਸੀ। ਮਿ੍ਤਕ ਦੇ ਪਰਿਵਾਰ ਨੇ ਉਨ੍ਹਾਂ ਨੂੰ 4 ਨਾਮ ਲਿਖਵਾਏ ਸਨ। ਜਿਨ੍ਹਾਂ ਵਿੱਚੋਂ ਮੁਕੇਸ਼ ਯਾਦਵ, ਅਮਰੀਕ ਸਿੰਘ ਅਤੇ ਰਮਨਦੀਪ ਕੌਰ ਨੂੰ ਫੜ ਲਿਆ ਗਿਆ ਹੈ

ਅਤੇ ਅਜੀਤ ਸਿੰਘ ਅਜੇ ਪੁਲਿਸ ਦੀ ਪਕੜ ਵਿੱਚ ਨਹੀਂ ਆਇਆ। ਉਸ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਫੜੇ ਗਏ ਤਿੰਨਾਂ ਦਾ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ। ਇਨ੍ਹਾਂ ਤੋਂ ਪੁੱਛ ਗਿੱਛ ਕੀਤੀ ਜਾਵੇਗੀ। ਇਸ ਤੋਂ ਬਿਨਾਂ ਜਦੋਂ ਚੌਥਾ ਵਿਅਕਤੀ ਅਜੀਤ ਸਿੰਘ ਫੜਿਆ ਜਾਵੇਗਾ ਤਾਂ ਇਨ੍ਹਾਂ ਸਾਰਿਆਂ ਤੋਂ ਪੁੱਛ ਗਿੱਛ ਕੀਤੇ ਜਾਣ ਤੇ ਹੀ ਸਾਰਾ ਮਾਮਲਾ ਸਾਫ ਹੋਵੇਗਾ। ਫੇਰ ਉਸੇ ਅਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.