ਭਰੀ ਜਵਾਨੀ ਚ ਸ਼ਹੀਦ ਹੋਇਆ ਇਹ ਨੌਜਵਾਨ, 5 ਸਾਲਾ ਦੇ ਪੁੱਤ ਨੇ ਕੀਤਾ ਸ਼ਹੀਦ ਪਿਤਾ ਦਾ ਸਸਕਾਰ

ਜੇਕਰ ਮੁਲਕ ਦੀਆਂ ਸਰਹੱਦਾਂ ਤੇ ਸਾਡੇ ਫ਼ੌਜੀ ਜਵਾਨ ਤਾਇਨਾਤ ਹਨ ਤਾਂ ਹੀ ਅਸੀਂ ਚੈਨ ਦੀ ਨੀਂਦ ਸੌਂਦੇ ਹਾਂ। ਇਹ ਫੌਜੀ ਜਵਾਨ ਗਰਮੀ ਸਰਦੀ, ਮੀਂਹ ਹਨ੍ਹੇਰੀ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਡਿਊਟੀ ਤੇ ਡਟੇ ਰਹਿੰਦੇ ਹਨ। ਪਹਾੜੀ ਖੇਤਰ ਵਿੱਚ ਜਿੱਥੇ ਸਿਫ਼ਰ ਤੋਂ ਵੀ ਘੱਟ ਤਾਪਮਾਨ ਹੈ, ਉੱਥੇ ਵੀ ਉਹ ਡਿਊਟੀ ਦਿੰਦੇ ਹਨ। ਡਿਊਟੀ ਕਰਦੇ ਹੋਏ ਉਹ ਸ਼ਹੀਦ ਵੀ ਹੋ ਜਾਂਦੇ ਹਨ ਪਰ ਆਪਣੇ ਮੁਲਕ ਨੂੰ ਆਂਚ ਨਹੀਂ ਆਉਣ ਦਿੰਦੇ। ਜ਼ਿਲ੍ਹਾ ਪਟਿਆਲਾ ਦੇ ਬਲਾਕ ਨਾਭਾ ਦੇ ਪਿੰਡ ਮਾਂਗੇਵਾਲ ਦੇ

ਇੱਕ ਫੌਜੀ ਜਵਾਨ ਨੇ ਮੁਲਕ ਦੀ ਰਾਖੀ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਲਿਆ ਹੈ। ਸ਼ਹੀਦ ਜਸਵੰਤ ਸਿੰਘ ਆਰਮੀ ਵਿਚ ਜੰਮੂ ਵਿਚ ਤਾਇਨਾਤ ਸੀ। ਪਹਿਲਾਂ ਸ਼ਹੀਦ ਨੇ ਲੇਹ ਲਦਾਖ ਵਿਚ ਡਿਊਟੀ ਕੀਤੀ। ਅਜੇ ਇਸੇ ਐਤਵਾਰ ਨੂੰ ਹੀ ਉਹ ਸਵੇਰੇ ਘਰ ਤੋਂ ਡਿਊਟੀ ਤੇ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਉੱਥੇ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਪਿੱਛੇ ਨੂੰ ਡਿੱਗ ਪਿਆ। ਸ਼ਹੀਦ ਇੱਕ ਭੈਣ ਦਾ ਇਕਲੌਤਾ ਭਰਾ ਸੀ। ਜੋ 11 ਸਾਲ ਤੋਂ ਮੁਲਕ ਦੀ ਸੇਵਾ ਕਰ ਰਿਹਾ ਸੀ।

ਉਸ ਦੀ ਉਮਰ 30-31 ਸਾਲ ਸੀ। ਪਹਿਲਾਂ ਸ਼ਹੀਦ ਜਸਵੰਤ ਸਿੰਘ ਦੇ ਪਿਤਾ ਜਗਤਾਰ ਸਿੰਘ ਨੇ 19 ਸਾਲ ਆਰਮੀ ਵਿਚ ਮੁਲਕ ਦੀ ਸੇਵਾ ਕੀਤੀ। ਜਦੋਂ ਸ਼ਹੀਦ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਮਾਹੌਲ ਬਹੁਤ ਗ਼ਮਗੀਨ ਸੀ। ਉਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕੀਤਾ ਗਿਆ। ਜਿੱਥੇ ਪਿੰਡ ਵਾਸੀ, ਰਿਸ਼ਤੇਦਾਰ-ਸਬੰਧੀ, ਪ੍ਰਸ਼ਾਸਨਿਕ ਅਧਿਕਾਰੀ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਸਮੇਤ ਵੱਡੀ ਗਿਣਤੀ ਵਿੱਚ ਵਿਅਕਤੀ ਹਾਜ਼ਰ ਸਨ।

ਸ਼ਹੀਦ ਦੇ 5 ਸਾਲਾ ਪੁੱਤਰ ਨੇ ਉਸ ਦੀ ਚਿਖਾ ਨੂੰ ਅੱਗ ਦਿਖਾਈ। ਜਸਵੰਤ ਸਿੰਘ ਆਪਣੇ ਪਿੱਛੇ ਮਾਤਾ ਪਿਤਾ, ਪਤਨੀ ਅਤੇ 5 ਸਾਲ ਦੇ ਪੁੱਤਰ ਨੂੰ ਛੱਡ ਗਿਆ ਹੈ। ਪਰਿਵਾਰ ਦੇ ਹੰਝੂ ਨਹੀਂ ਰੁਕ ਰਹੇ। ਮਾਤਾ ਪਿਤਾ ਉੱਚੀ ਉੱਚੀ ਪੁੱਤਰ ਨੂੰ ਆਵਾਜ਼ਾਂ ਦੇ ਰਹੇ ਸਨ। ਪਤਨੀ ਦੀ ਹਾਲਤ ਬਿਆਨ ਕਰਨ ਤੋਂ ਬਾਹਰ ਸੀ। ਹਰ ਵਿਅਕਤੀ ਸ਼ਹੀਦ ਦੇ ਪਰਿਵਾਰ ਨਾਲ ਹ ਮ ਦ ਰ ਦੀ ਜਤਾ ਰਿਹਾ ਸੀ। ਜਸਵੰਤ ਸਿੰਘ ਭਰ ਜਵਾਨੀ ਵਿੱਚ ਮੁਲਕ ਲਈ ਆਪਣੀ ਜਾਨ ਕੁਰਬਾਨ ਕਰ ਗਿਆ।

Leave a Reply

Your email address will not be published.