ਭੋਲੇ ਭਾਲੇ ਮੁੰਡਿਆਂ ਨਾਲ ਵਿਆਹ ਕਰਵਾਕੇ, ਲੁੱਟਣ ਵਾਲੀ ਕੁੜੀ ਚੜ੍ਹੀ ਪੁਲਿਸ ਦੇ ਧੱਕੇ

ਕਈ ਵਿਅਕਤੀ ਵਿਆਹਾਂ ਦੇ ਨਾਮ ਤੇ ਲੋੜਵੰਦਾਂ ਨੂੰ ਚੂਨਾ ਲਾ ਰਹੇ ਹਨ। ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ ਜਾਂ ਉਮਰ ਕੁਝ ਜ਼ਿਆਦਾ ਹੋ ਜਾਂਦੀ ਹੈ, ਉਹ ਵਿਅਕਤੀ ਅਜਿਹੇ ਚਾ ਲ ਬਾ ਜ਼ਾਂ ਦੇ ਜਾਲ ਵਿੱਚ ਫਸ ਜਾਂਦੇ ਹਨ। ਇਹ ਵਿਅਕਤੀ ਲੋੜਵੰਦਾਂ ਤੋਂ ਕੁਝ ਰਕਮ ਵਸੂਲ ਲੈਂਦੇ ਹਨ ਅਤੇ ਫਿਰ ਫਰਜ਼ੀ ਵਿਆਹ ਕਰਵਾ ਦਿੰਦੇ ਹਨ। ਕੁਝ ਦਿਨ ਸਹੁਰੇ ਘਰ ਰਹਿਣ ਮਗਰੋਂ ਵਿਆਹੁਤਾ ਨਕਦੀ ਅਤੇ ਗਹਿਣੇ ਚੁੱਕ ਕੇ ਲਾਪਤਾ ਹੋ ਜਾਂਦੀ ਹੈ। ਮਾਮਲਾ ਉੱਤਰ ਪ੍ਰਦੇਸ਼ ਦਾ ਹੈ। ਜਿੱਥੇ ਸਹਾਰਨਪੁਰ ਦੇ ਚਿਲਕਾਣਾ ਖੇਤਰ ਵਿਚ

ਪਰਵੀਨ ਸਿੰਘ ਨਾਮ ਦੇ ਵਿਅਕਤੀ ਨੂੰ ਇਕ ਗਿ ਰੋ ਹ ਨੇ ਚੂਨਾ ਲਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਗਰੁੱਪ ਨੇ ਪ੍ਰਵੀਨ ਸਿੰਘ ਤੋਂ 3 ਲੱਖ ਰੁਪਏ ਲੈ ਕੇ ਉਸ ਦਾ ਗੀਤਾ ਦਾ ਨਾਮ ਦੀ ਲੜਕੀ ਨਾਲ ਵਿਆਹ ਕਰਵਾ ਦਿੱਤਾ। ਇਨ੍ਹਾਂ ਨੇ ਆਧਾਰ ਕਾਰਡ ਨਕਲੀ ਤਿਆਰ ਕੀਤੇ ਹੋਏ ਸਨ। ਨਾਮ ਅਤੇ ਪਤੇ ਦੇ ਦਸਤਾਵੇਜ਼ ਵੀ ਨਕਲੀ ਸਨ। ਇੱਥੋਂ ਤੱਕ ਕਿ ਇਨ੍ਹਾਂ ਨੇ ਨਕਲੀ ਮੈਰਿਜ ਸਰਟੀਫਿਕੇਟ ਵੀ ਦੇ ਦਿੱਤਾ। ਇੱਕ ਵਾਰੀ ਇਨ੍ਹਾਂ ਨੇ ਪ੍ਰਵੀਨ ਸਿੰਘ ਦੀ ਤਸੱਲੀ ਕਰਵਾ ਦਿੱਤੀ ਅਤੇ ਰਕਮ ਹਜ਼ਮ ਕਰ ਲਈ।

ਜਦੋਂ ਪਰਵੀਨ ਸਿੰਘ ਨੂੰ ਸਾਰੀ ਕਹਾਣੀ ਦਾ ਪਤਾ ਲੱਗਾ ਤਾਂ ਉਸ ਨੇ ਇਨ੍ਹਾਂ ਲੋਕਾਂ ਨੂੰ ਕਾਰਵਾਈ ਕਰਨ ਬਾਰੇ ਕਿਹਾ ਪਰ ਔਰਤ ਨੇ ਪ੍ਰਵੀਨ ਸਿੰਘ ਨੂੰ ਧ ਮ ਕੀ ਦਿੱਤੀ ਕਿ ਉਸ ਨੂੰ ਕਿਸੇ ਝੂਠੇ ਮਾਮਲੇ ਵਿਚ ਫ ਸਾ ਦਿੱਤਾ ਜਾਵੇਗਾ। ਪ੍ਰਵੀਨ ਸਿੰਘ ਦੇ ਪੈਸੇ ਵਾਪਸ ਕਰਨੇ ਤਾਂ ਇੱਕ ਪਾਸੇ ਰਿਹਾ ਇਹ ਔਰਤ ਉਸ ਤੋਂ ਹੋਰ ਪੈਸੇ ਦੀ ਮੰਗ ਵੀ ਕਰਨ ਲੱਗੀ। ਜਿਸ ਤੋਂ ਬਾਅਦ ਪ੍ਰਵੀਨ ਸਿੰਘ ਨੇ ਪੁਲਿਸ ਤੱਕ ਪਹੁੰਚ ਕੀਤੀ। ਜਦੋਂ ਪੁਲਿਸ ਨੂੰ ਸਾਰੀ ਕਹਾਣੀ ਦੱਸੀ ਗਈ ਤਾਂ ਪੁਲਸ ਨੇ ਇਕ ਔਰਤ ਅਤੇ ਇਕ ਮਰਦ ਨੂੰ ਕਾਬੂ ਕਰ ਲਿਆ।

ਜਾਂਚ ਦੌਰਾਨ ਪਤਾ ਲੱਗਾ ਕਿ ਇਸ ਗਰੁੱਪ ਵਿਚ ਕਈ ਸ਼ਖਸ਼ ਸ਼ਾਮਲ ਹਨ। ਉੱਤਰ ਪ੍ਰਦੇਸ਼ ਦੇ ਨਾਲ ਨਾਲ ਇਹ ਲੋਕ ਹੋਰ ਸੂਬਿਆਂ ਵਿੱਚ ਵੀ ਅਜਿਹਾ ਧੰਦਾ ਕਰਦੇ ਹਨ। ਪੁਲਿਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਹੋਰ ਵੀ ਮਾਮਲੇ ਸਾਹਮਣੇ ਆ ਸਕਦੇ ਹਨ। ਲੋੜਵੰਦ ਵਿਅਕਤੀ ਅਜਿਹੇ ਨੌ ਸ ਰ ਬਾ ਜ਼ਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ।

Leave a Reply

Your email address will not be published. Required fields are marked *