ਲੋਕ ਦੇਖਦੇ ਰਹੇ ਤਮਾਸ਼ਾ, ਨੌਜਵਾਨ ਨੂੰ ਦਿੱਤੀ ਮੋਤ, ਇਕਲੌਤੇ ਭਰਾ ਦਾ ਮੋਟਰਸਾਈਕਲ ਦੇਖ ਭੁੱਬਾਂ ਮਾਰ ਮਾਰ ਰੋਵੇ ਭੈਣ

ਅਮਲ ਦੀ ਵਿਕਰੀ ਕਰਨ ਵਾਲਿਆਂ ਦੀ ਪਹੁੰਚ ਕਿੱਥੋਂ ਤੱਕ ਹੈ? ਇਸ ਦੀ ਉਦਾਹਰਣ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੇ ਦੇਖਣ ਨੂੰ ਮਿਲੀ। ਜਿੱਥੇ ਖਾਲਸਾ ਨਗਰ ਵਿੱਚ ਕਈ ਵਿਅਕਤੀਆਂ ਨੇ ਇਕੱਠੇ ਹੋ ਕੇ ਸ਼ਿਵ ਨਾਮ ਦੇ ਨੌਜਵਾਨ ਤੇ ਤਿੱ ਖੀ ਆਂ ਚੀਜ਼ਾਂ ਨਾਲ ਵਾਰ ਕਰਕੇ ਉਸ ਦੀ ਜਾਨ ਲੈ ਲਈ। ਮ੍ਰਿਤਕ ਦੇ ਪਰਿਵਾਰ ਦੀਆਂ ਨਜ਼ਰਾਂ ਵਿੱਚ 8-9 ਬੰਦਿਆਂ ਨੇ ਇਹ ਕੰਮ ਕੀਤਾ ਹੈ। ਪੁਲਿਸ ਨੇ 7 ਵਿਅਕਤੀਆਂ ਤੇ 302 ਦਾ ਮਾਮਲਾ ਦਰਜ ਕੀਤਾ ਹੈ ਅਤੇ 2 ਵਿਅਕਤੀ ਫੜੇ ਹਨ। ਮ੍ਰਿਤਕ ਸ਼ਿਵ 4 ਭੈਣਾਂ ਦਾ ਇਕਲੌਤਾ ਭਰਾ ਸੀ।

ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਸ਼ਿਵ ਦੀ ਜਾਨ ਲੈਣ ਵਾਲਿਆਂ ਵਿੱਚੋਂ ਇੱਕ ਨੌਜਵਾਨ ਨੇ ਪਹਿਲਾਂ ਸ਼ਿਵ ਦੀ ਭੈਣ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਲਿਆ ਸੀ। ਪਹਿਲਾਂ ਉਸ ਨੂੰ ਵਿਆਹ ਕਰਵਾਉਣ ਦਾ ਝੂ ਠਾ ਲਾਰਾ ਲਗਾਇਆ ਗਿਆ ਅਤੇ ਬਾਅਦ ਵਿੱਚ ਉਸ ਨੂੰ ਕੋਈ ਗ ਲ ਤ ਦਵਾਈ ਦੇ ਕੇ ਉਸ ਦੀ ਜਾਨ ਲੈ ਲਈ ਗਈ। ਇਹ ਘਟਨਾ 4-5 ਸਾਲ ਪੁਰਾਣੀ ਹੈ। ਇਹ ਵਿਅਕਤੀ ਅਮਲ ਦਾ ਕਾਰੋਬਾਰ ਕਰਦੇ ਹਨ ਅਤੇ ਸ਼ਿਵ ਦੇ ਮੁਹੱਲੇ ਵਿਚ ਹੀ ਰਹਿੰਦੇ ਹਨ। ਸ਼ਿਵ ਇਨ੍ਹਾਂ ਨੂੰ ਇਸ ਕੰਮ ਤੋਂ ਰੋਕਦਾ ਸੀ।

ਜਿਸ ਕਰਕੇ ਇਨ੍ਹਾਂ ਨੇ ਸ਼ਿਵ ਨੂੰ ਹੀ ਰਸਤੇ ਵਿਚੋਂ ਹਟਾ ਦਿੱਤਾ। ਸ਼ਿਵ ਦੀ ਮਾਂ ਅਤੇ ਭੈਣ ਰੋ ਰੋ ਕੇ ਇਨਸਾਫ਼ ਮੰਗ ਰਹੀਆਂ ਹਨ। ਉਨ੍ਹਾਂ ਨੂੰ ਸ਼ਿਕਵਾ ਹੈ ਕਿ 8-9 ਵਿਅਕਤੀਆਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ ਪਰ ਪੁਲਿਸ ਨੇ ਸਿਰਫ਼ 2 ਵਿਅਕਤੀ ਫੜੇ ਹਨ। ਪੁਲਿਸ ਨੂੰ ਜਦੋਂ ਪਤਾ ਲੱਗਾ ਕਿ ਖ਼ਾਲਸਾ ਨਗਰ ਵਿੱਚ ਇਕ ਨੌਜਵਾਨ ਨਾਲ ਇਹ ਭਾਣਾ ਵਾਪਰਿਆ ਹੈ ਤਾਂ ਮੌਕੇ ਤੇ ਪਹੁੰਚ ਕੇ ਸ਼ਿਵ ਨੂੰ ਹਸਪਤਾਲ ਭਰਤੀ ਕਰਵਾਇਆ ਪਰ ਸ਼ਿਵ ਦੀ ਜਾਨ ਨਹੀਂ ਬਚਾਈ ਜਾ ਸਕੀ।

ਪੁਲਿਸ ਨੇ ਸ਼ਿਵ ਦੇ ਪਿਤਾ ਸੁਭਾਸ਼ ਚੰਦਰ ਦੇ ਬਿਆਨਾਂ ਤੇ 7 ਵਿਅਕਤੀਆਂ ਤੇ 302 ਦਾ ਮਾਮਲਾ ਦਰਜ ਕੀਤਾ ਹੈ। 2 ਵਿਅਕਤੀ ਫੜ ਲਏ ਗਏ ਹਨ ਜਦਕਿ ਬਾਕੀ 5 ਘਰ ਤੋਂ ਦੌੜ ਗਏ ਹਨ। ਪੁਲਿਸ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਮ੍ਰਿਤਕ ਸ਼ਿਵ ਦੇ ਪਰਿਵਾਰ ਨੂੰ ਸ਼ਿਕਵਾ ਹੈ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਇਹ ਵਿਅਕਤੀ ਉਨ੍ਹਾਂ ਦੀ ਵੀ ਜਾਨ ਲੈ ਸਕਦੇ ਹਨ। ਪਹਿਲਾਂ ਉਨ੍ਹਾਂ ਦੇ ਪਰਿਵਾਰ ਦੇ 2 ਜੀਆਂ ਦੀ ਜਾਨ ਲੈ ਚੁੱਕੇ ਹਨ।

Leave a Reply

Your email address will not be published. Required fields are marked *