ਸੋਨੇ ਚਾਂਦੀ ਦੀਆਂ ਕੀਮਤਾਂ ਚ ਗਿਰਾਵਟ, ਖ੍ਰੀਦਣ ਵਾਲਿਆਂ ਦੀਆਂ ਲੱਗ ਗਈਆਂ ਲਾਈਨਾਂ

ਮੁਲਕ ਵਿੱਚ ਜਲਦੀ ਹੀ ਤਿਉਹਾਰਾਂ ਅਤੇ ਵਿਆਹ ਸ਼ਾਦੀਆਂ ਦਾ ਸੀਜਨ ਸ਼ੁਰੂ ਹੋ ਰਿਹਾ ਹੈ। ਆਮ ਤੌਰ ਤੇ ਇਸ ਸੀਜ਼ਨ ਤੋਂ ਕੁਝ ਦਿਨ ਪਹਿਲਾਂ ਹੀ ਸੋਨੇ ਅਤੇ ਚਾਂਦੀ ਦੇ ਰੇਟਾਂ ਵਿੱਚ ਉਛਾਲ ਦੇਖਣ ਨੂੰ ਮਿਲਦਾ ਹੈ ਪਰ ਇਸ ਵਾਰ ਅਜਿਹਾ ਦੇਖਣ ਨੂੰ ਨਹੀਂ ਮਿਲਿਆ। ਮਾਮੂਲੀ ਹਲਚਲ ਤਾਂ ਭਾਵੇਂ ਕਈ ਦਿਨਾਂ ਤੋਂ ਸੋਨੇ ਅਤੇ ਚਾਂਦੀ ਦੇ ਰੇਟ ਵਿੱਚ ਹੋ ਰਹੀ ਹੈ। ਇਸ ਵੇਲੇ ਅੰਤਰਰਾਸ਼ਟਰੀ ਮਾਰਕੀਟ ਦੇ ਨਾਲ ਨਾਲ ਭਾਰਤ ਵਿਚ ਵੀ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਜੇਕਰ ਐਮ.ਸੀ.ਐਕਸ ਤੇ ਸੋਨਾ ਵਾਇਦਾ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕੀਮਤ ਵਿੱਚ 0.25 ਫੀਸਦੀ ਦੀ ਕਮੀ ਹੋਈ ਹੈ ਜਦਕਿ ਚਾਂਦੀ ਦੀ ਕੀਮਤ ਵਿੱਚ 0.4 ਫੀਸਦੀ ਕਮੀ ਦੇਖੀ ਗਈ ਹੈ। ਜਿਸ ਨਾਲ ਸੋਨੇ ਦੀ ਕੀਮਤ 49321 ਰੁਪਏ ਪ੍ਰਤੀ 10 ਗਰਾਮ ਹੋ ਗਈ ਹੈ। ਇਹ ਕੀਮਤ ਪਿਛਲੇ 7 ਮਹੀਨਿਆਂ ਵਿੱਚ ਸਭ ਤੋਂ ਹੇਠਲੇ ਪੱਧਰ ਤੇ ਕਹੀ ਜਾ ਸਕਦੀ ਹੈ। ਇਸ ਤਰ੍ਹਾਂ ਹੀ ਚਾਂਦੀ 57059 ਰੁਪਏ ਪ੍ਰਤੀ ਕਿੱਲੋ ਦਰਜ ਕੀਤੀ ਗਈ। ਸਪਾਟ ਕੀਮਤਾਂ ਵਿਚ

ਸੋਨਾ 1656.97 ਡਾਲਰ ਪ੍ਰਤੀ ਔੰਸ ਨੋਟ ਕੀਤਾ ਗਿਆ। ਭਾਵੇਂ ਸਮਝਿਆ ਜਾ ਰਿਹਾ ਹੈ ਕਿ ਇਨ੍ਹਾਂ ਮਹਿੰਗੀਆਂ ਧਾਤਾਂ ਦੀ ਕੀਮਤ ਵਿਚ ਕਮੀ ਆਈ ਹੈ ਪਰ ਫੇਰ ਵੀ ਕਾਰੋਬਾਰੀ ਇਸ ਪਾਸੇ ਪੂੰਜੀ ਨਿਵੇਸ਼ ਕਰਨ ਦੀ ਦਿਲਚਸਪੀ ਨਹੀਂ ਦਿਖਾ ਰਹੇ। ਹੋ ਸਕਦਾ ਹੈ ਉਨ੍ਹਾਂ ਦੇ ਅੰਦਾਜ਼ੇ ਮੁਤਾਬਕ ਅਜੇ ਕੀਮਤਾਂ ਹੋਰ ਘਟ ਸਕਦੀਆਂ ਹੋਣ।

Leave a Reply

Your email address will not be published.