ਕਨੇਡਾ ਚ ਟੱਲੀ ਹੋਏ ਪੰਜਾਬੀ ਮੁੰਡੇ ਕੁੜੀ ਨੇ ਪਾਈਆਂ ਪੁਲਿਸ ਨੂੰ ਭਾਜੜਾਂ

ਅੱਜ ਕਲ੍ਹ ਕਨੇਡਾ ਵਿੱਚੋਂ ਪੰਜਾਬੀਆਂ ਨਾਲ ਸਬੰਧਤ ਕਾਫੀ ਖਬਰਾਂ ਆ ਰਹੀਆਂ ਹਨ। ਜਿਨ੍ਹਾਂ ਵਿੱਚ ਕਈ ਤਾਂ ਉਨ੍ਹਾਂ ਦੀਆਂ ਉੱਥੇ ਕੀਤੇ ਜਾਣ ਵਾਲੀਆਂ ਗ਼ਲਤ ਹਰਕਤਾਂ ਬਾਰੇ ਹੁੰਦੀਆਂ ਹਨ। ਪੰਜਾਬੀ ਨੌਜਵਾਨਾਂ ਦੇ ਆਪਸੀ ਟਕਰਾਅ ਦੀਆਂ ਖ਼ਬਰਾਂ ਆਮ ਤੌਰ ਤੇ ਆਉਂਦੀਆਂ ਹੀ ਰਹਿੰਦੀਆਂ ਹਨ। ਪਿਛਲੇ ਦਿਨੀਂ ਕੈਨੇਡਾ ਵਿਚ ਇਕ ਅਜਿਹੀ ਵੀਡੀਓ ਵਾਇਰਲ ਹੋਈ ਸੀ।ਜੋ ਸ਼ੈਰੀਡਨ ਪਲਾਜ਼ਾ ਵਿੱਚ ਹੋਈ 2 ਧੜਿਆਂ ਦੇ ਟਕਰਾਅ ਬਾਰੇ ਸੀ। ਇਸ ਤੋਂ ਬਾਅਦ ਹਰਜੋਤ ਨਾਮ ਦੇ ਨੌਜਵਾਨ ਨੂੰ ਕਾਬੂ ਕੀਤਾ ਗਿਆ ਸੀ।

ਇਸ ਤੋਂ ਬਿਨਾਂ ਕੁਝ ਪੰਜਾਬੀ ਨੌਜਵਾਨਾਂ ਦੁਆਰਾ ਇਕ ਪੁਲਸ ਅਫਸਰ ਨੂੰ ਰੋਕਣ ਦੀ ਘਟਨਾ ਵੀ ਵਾਪਰ ਚੁੱਕੀ ਹੈ। ਤਾਜ਼ਾ ਮਾਮਲਾ ਬਰੈਂਪਟਨ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਇੱਕ ਪੰਜਾਬੀ ਨੌਜਵਾਨ ਤੇ ਅਮਲ ਦੀ ਲੋਰ ਵਿੱਚ ਗੱਡੀ ਚਲਾਉਣ ਦੇ ਦੋਸ਼ ਲੱਗੇ ਹਨ। ਇਸ ਨੌਜਵਾਨ ਦੇ ਨਾਲ ਉਸ ਦੀ ਇਕ ਮਹਿਲਾ ਸਾਥੀ ਵੀ ਸੀ। ਇਹ ਵੀਡੀਓ ਵੀ ਵਾਇਰਲ ਹੋਈ ਹੈ। ਇਸ ਨੌਜਵਾਨ ਨੇ ਗੱਡੀ ਖੰਭੇ ਅਤੇ ਦਰੱਖ਼ਤ ਨਾਲ ਵੀ ਟਕਰਾਈ। ਇਸਦੇ ਨਾਲ ਹੀ ਕਿਸੇ ਹੋਰ

ਗੱਡੀਆਂ ਵਿੱਚ ਵੱਜਦੇ ਵੱਜਦੇ ਬਚਿਆ। ਜਿਸ ਤੋਂ ਬਾਅਦ ਪੁਲਿਸ ਨੇ 10 ਗੱਡੀਆਂ ਦੀ ਮਦਦ ਨਾਲ ਇਸ ਨੂੰ ਘੇਰਾ ਪਾ ਕੇ ਕਾਬੂ ਕੀਤਾ। ਇਸ ਵਿਅਕਤੀ ਬਾਰੇ ਇਹ ਤਾਂ ਪਤਾ ਲੱਗ ਚੁੱਕਾ ਹੈ ਕਿ ਇਹ ਪੰਜਾਬੀ ਹੈ ਪਰ ਪੁਲਿਸ ਨੇ ਇਸ ਦੀ ਪਛਾਣ ਜਨਤਕ ਨਹੀਂ ਕੀਤੀ। ਇਹ ਨੌਜਵਾਨ ਲਾ ਪ੍ਰ ਵਾ ਹੀ ਨਾਲ ਜੀਪ ਚਲਾ ਰਿਹਾ ਸੀ। ਇਕ ਪੁਲਿਸ ਅਧਿਕਾਰੀ ਇਸ ਦੀ ਗੱਡੀ ਦੀ ਲਪੇਟ ਵਿਚ ਆਉਣ ਤੋਂ ਬਚ ਗਿਆ ਅਮਲ ਦੀ ਲੋਰ ਵਿੱਚ ਡਰਾਈਵਿੰਗ ਕਰਨ ਦੇ ਨਾਲ ਨਾਲ ਉਸ ਤੇ ਹੋਰ ਵੀ ਕਈ ਦੋਸ਼ ਲਗਾਏ ਗਏ ਹਨ।

Leave a Reply

Your email address will not be published.