ਫਗਵਾੜਾ ਯੂਨੀਵਰਸਿਟੀ ਮਾਮਲੇ ਚ ਵੱਡਾ ਮੋੜ, ਪ੍ਰੋਫ਼ੈਸਰ ਖਿਲਾਫ ਵੱਡੀ ਕਾਰਵਾਈ

ਪਿਛਲੇ ਦਿਨੀਂ ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ਵਿੱਚ ਲਟਕ ਕੇ ਜਾਨ ਦੇਣ ਵਾਲੇ ਕੇਰਲਾ ਦੇ ਵਿਦਿਆਰਥੀ ਦੀ ਮ੍ਰਿਤਕ ਦੇਹ ਦਾ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਪੋ ਸ ਟ ਮਾ ਰ ਟ ਮ ਹੋ ਗਿਆ ਹੈ। 3 ਡਾਕਟਰਾਂ ਦੇ ਬੋਰਡ ਵੱਲੋਂ ਵੀਡੀਓਗ੍ਰਾਫੀ ਹੇਠ ਇਹ ਪੋ ਸ ਟ ਮਾ ਰ ਟ ਮ ਕੀਤਾ ਗਿਆ। ਜਿਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇਸ ਮਾਮਲੇ ਦੀ ਜਾਂਚ ਐੱਸ.ਪੀ ਫਗਵਾੜਾ ਕਰ ਰਹੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਅਗਿਨ ਐੱਸ ਦਿਲੀਪ ਪੁੱਤਰ ਐੱਸ ਦਿਲੀਪ

ਇੱਥੇ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿ ਕੇ ਬਿਜ਼ਨੈੱਸ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਸੀ। ਇੱਥੇ ਉਸ ਦਾ ਪਹਿਲਾ ਸਾਲ ਸੀ। ਉਸ ਦੀ ਮ੍ਰਿਤਕ ਦੇਹ ਉਸ ਦੇ ਕਮਰੇ ਵਿਚ ਲ ਟ ਕ ਦੀ ਹੋਈ ਮਿਲੀ ਸੀ। ਜਿੱਥੋਂ ਪੁਲਿਸ ਨੂੰ ਪੱਤਰ ਵੀ ਮਿਲਿਆ ਸੀ। ਵਿਦਿਆਰਥੀ ਦੀ ਜਾਨ ਜਾਣ ਤੋਂ ਬਾਅਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਰੋ ਸ ਪ੍ਰਦਰਸ਼ਨ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਵਿਦਿਆਰਥੀਆਂ ਤੇ ਲਾਠੀਚਾਰਜ ਵੀ ਕੀਤਾ ਸੀ।

ਹਾਲਾਂਕਿ ਪੁਲਿਸ ਲਾ ਠੀ ਚਾ ਰ ਜ ਕਰਨ ਤੋਂ ਇਨਕਾਰ ਕਰ ਰਹੀ ਹੈ ਪਰ ਇਸ ਲਾ ਠੀ ਚਾ ਰ ਜ ਦੀ ਵੀਡੀਓ ਅਤੇ ਮ੍ਰਿਤਕ ਵੱਲੋਂ ਲਿਖਿਆ ਗਿਆ ਪੱਤਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੇ ਹਨ। ਪੱਤਰ ਵਿਚ ਮਿ੍ਤਕ ਨੇ ਐਨ.ਆਈ.ਟੀ ਕਾਲੀਕਟ ਦੇ ਇਕ ਪ੍ਰੋਫ਼ੈਸਰ ਪ੍ਰਸਾਦ ਕ੍ਰਿਸ਼ਨਾ ਤੇ ਦੋਸ਼ ਲਗਾਏ ਸਨ। ਜਿਸ ਤੋਂ ਬਾਅਦ ਇਸ ਪੱਤਰ ਦੇ ਆਧਾਰ ਤੇ ਪ੍ਰੋਫ਼ੈਸਰ ਪ੍ਰਸਾਦ ਕ੍ਰਿਸ਼ਨਾ ਤੇ 306 ਦਾ ਮਾਮਲਾ ਦਰਜ ਹੋ ਗਿਆ ਹੈ। ਇੱਥੇ ਦੱਸਣਾ ਬਣਦਾ ਹੈ

ਕਿ ਇਹ ਨੌਜਵਾਨ ਪਹਿਲਾਂ ਐੱਨ.ਆਈ.ਟੀ ਕਾਲੀਕਟ ਵਿੱਚ ਪੜ੍ਹਾਈ ਕਰ ਰਿਹਾ ਸੀ। ਉੱਥੋਂ ਇਸ ਪ੍ਰੋਫ਼ੈਸਰ ਦੀ ਵਜ੍ਹਾ ਕਾਰਨ ਇਸ ਨੌਜਵਾਨ ਨੂੰ ਪੜ੍ਹਾਈ ਛੱਡਣੀ ਪਈ। ਜਿਸ ਨਾਲ ਨੌਜਵਾਨ ਦੇ ਕਈ ਸਾਲ ਖ਼ਰਾਬ ਹੋ ਗਏ। ਇਹ ਗੱਲ ਪੁੱਤਰ ਨੇ ਆਪਣੇ ਪਿਤਾ ਨਾਲ ਵੀ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਉਹ ਫਗਵਾੜਾ ਦੀ ਯੂਨੀਵਰਸਿਟੀ ਵਿੱਚ ਆ ਕੇ ਹੋਸਟਲ ਵਿੱਚ ਰਹਿ ਕੇ ਪੜ੍ਹਾਈ ਕਰਨ ਲੱਗਾ ਪਰ ਜੋ ਉਸ ਦਾ ਸਮਾਂ ਇਸ ਪ੍ਰੋਫ਼ੈਸਰ ਕਾਰਨ ਖਰਾਬ ਹੋ ਚੁੱਕਾ ਸੀ ਉਸ ਕਾਰਨ ਨੌਜਵਾਨ ਦੇ ਮਨ ਤੇ ਬੋਝ ਰਹਿੰਦਾ ਸੀ।

ਇਸ ਬੋਝ ਦੇ ਚਲਦੇ ਹੀ ਨੌਜਵਾਨ ਨੇ ਇਹ ਗਲਤ ਕਦਮ ਚੁੱਕ ਲਿਆ। ਮ੍ਰਿਤਕ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਕੁਝ ਘੰਟੇ ਪਹਿਲਾਂ ਆਪਣੇ ਪਿਤਾ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਸੀ। ਪਿਤਾ ਨੂੰ ਉਸ ਸਮੇਂ ਗੱਲਬਾਤ ਬਿਲਕੁਲ ਸਾਧਾਰਨ ਲੱਗੀ ਸੀ। ਉਨ੍ਹਾਂ ਨੂੰ ਇਹ ਬਿਲਕੁਲ ਵੀ ਮਹਿਸੂਸ ਨਹੀਂ ਸੀ ਹੋਇਆ ਕਿ ਉਨ੍ਹਾਂ ਦਾ ਪੁੱਤਰ ਕੁਝ ਹੀ ਘੰਟੇ ਬਾਅਦ ਇਸ ਤਰ੍ਹਾਂ ਦਾ ਕਦਮ ਚੁੱਕ ਲਵੇਗਾ।

Leave a Reply

Your email address will not be published.