ਅਮਰੀਕਾ ਤੋਂ ਆਈ ਵੱਡੀ ਮਾੜੀ ਖਬਰ, ਹਾਦਸੇ ਚ ਭਾਰਤੀ ਪਰਿਵਾਰ ਦੇ 4 ਜੀਆਂ ਦੀ ਗਈ ਜਾਨ

ਇਨਸਾਨ ਦੀਆਂ ਇੱਛਾਵਾਂ ਬਹੁਤ ਜ਼ਿਆਦਾ ਹਨ। ਸਾਰੀ ਉਮਰ ਉਹ ਅੱਗੇ ਹੀ ਅੱਗੇ ਵਧਣ ਦੀ ਸੋਚਦਾ ਰਹਿੰਦਾ ਹੈ। ਆਪਣਾ ਮੁਲਕ ਛੱਡ ਵਿਦੇਸ਼ਾਂ ਵਿਚ ਤਰੱਕੀ ਕਰਨ ਲਈ ਜਾਂਦਾ ਹੈ ਪਰ ਇਹ ਨਹੀਂ ਜਾਣਦਾ ਕਿ ਉਸ ਦੀ ਜ਼ਿੰਦਗੀ ਵਾਲੇ ਸੂਰਜ ਨੇ ਕਦੋਂ ਛਿਪ ਜਾਣਾ ਹੈ। ਆਂਧਰਾ ਪ੍ਰਦੇਸ਼ ਦਾ ਇਕ ਜੋੜਾ 54 ਸਾਲਾ ਗਿਆਨੱਪਨ ਨਾਗਾਰਾਜਨ ਅਤੇ ਉਨ੍ਹਾਂ ਦੀ 45 ਸਾਲਾ ਪਤਨੀ ਵਿਜੇਲਕਸ਼ਮੀ ਅਮਰੀਕਾ ਵਿੱਚ ਰਹਿੰਦੇ ਆਪਣੇ 2 ਪੁੱਤਰਾਂ 24 ਸਾਲਾ ਅਤੀਸ਼ ਨਾਗਾਰਾਜਨ ਅਤੇ 23 ਸਾਲਾ ਦਿਨੇਸ਼ ਨਾਗਾਰਾਜਨ ਨੂੰ ਮਿਲਣ ਗਏ ਸਨ।

ਪਤੀ ਪਤਨੀ ਬਹੁਤ ਖ਼ੁਸ਼ ਸਨ ਕਿ ਉਹ ਆਪਣੇ ਪੁੱਤਰਾਂ ਨੂੰ ਮਿਲਣ ਜਾ ਰਹੇ ਹਨ ਪਰ ਇਹ ਨਹੀਂ ਸੀ ਜਾਣਦੇ ਕਿ ਉਨ੍ਹਾਂ ਨਾਲ ਕੀ ਵਾਪਰਨ ਵਾਲਾ ਹੈ? ਦੋਵੇਂ ਭਰਾ ਅਤੀਸ਼ ਨਾਗਾਰਾਜਨ ਅਤੇ ਦਿਨੇਸ਼ ਨਾਗਾਰਾਜਨ ਵੀ ਆਪਣੇ ਮਾਤਾ ਪਿਤਾ ਨੂੰ ਮਿਲਣ ਲਈ ਉਤਾਵਲੇ ਸਨ। ਜਦੋਂ ਇਹ ਚਾਰੇ ਕਾਰ ਵਿੱਚ ਸਵਾਰ ਹੋ ਕੇ ਐਰੀਜ਼ੋਨਾ ਦੇ ਸਿਟੀ ਮੈਡੋਨਾ ਵਿਖੇ ਕਿਸੇ ਨੂੰ ਮਿਲਣ ਲਈ ਜਾ ਰਹੇ ਸਨ ਤਾਂ ਰਸਤੇ ਵਿਚ ਐਰੀਜ਼ੋਨਾ ਦੇ ਫ਼ਲੈਗਸਟਾਫ਼ ਨੇੜੇ ਪਹੁੰਚਣ ਤੇ ਇਕ ਟਰੈਕਟਰ ਟ੍ਰੇਲਰ ਇਨ੍ਹਾਂ ਦੀ ਕਾਰ ਵਿੱਚ ਸਿੱਧਾ ਆ ਵੱਜਾ।

ਟੱਕਰ ਇੰਨੀ ਜ਼ੋਰ ਨਾਲ ਵੱਜੀ ਕਿ ਚਾਰੇ ਕਾਰ ਸਵਾਰ ਮੌਕੇ ਤੇ ਹੀ ਅੱਖਾਂ ਮੀਟ ਗਏ। ਹਾਦਸੇ ਦਾ ਕਾਰਨ ਟਰੱਕ ਦੀਆਂ ਬਰੇਕਾਂ ਫੇ -ਲ੍ਹ ਹੋ ਜਾਣ ਨੂੰ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਦਿਨੇਸ਼ ਨਾਗਾਰਾਜਨ ਗਾਇਕ ਅਤੇ ਸੰਗੀਤਕਾਰ ਸੀ। ਇਸ ਹਾਦਸੇ ਨੇ ਇੱਕ ਹੀ ਪਰਿਵਾਰ ਦੇ 4 ਜੀਆਂ ਦੀ ਜਾਨ ਲੈ ਲਈ।

Leave a Reply

Your email address will not be published. Required fields are marked *