ਅਮਰੀਕਾ ਪੁਲਿਸ ਦੀ ਮਾੜੀ ਕਰਤੂਤ, ਗਾਤਰਾ ਪਾਇਆ ਦੇਖ ਫੜ ਲਿਆ ਸਿੱਖ ਮੁੰਡਾ

ਸ੍ਰੀ ਸਾਹਿਬ ਸਿੱਖਾਂ ਦਾ ਇਕ ਧਾਰਮਿਕ ਚਿੰਨ੍ਹ ਹੈ। ਜਿਸ ਨੂੰ ਪਹਿਨ ਕੇ ਉਹ ਆਪਣੇ ਮੁਲਕ ਵਿੱਚ ਕਿਤੇ ਵੀ ਜਾ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵਿਦੇਸ਼ੀ ਸਰਕਾਰਾਂ ਨੇ ਵੀ ਇਹ ਮਾਨਤਾ ਦਿੱਤੀ ਹੋਈ ਹੈ। ਅੰਮ੍ਰਿਤਧਾਰੀ ਸਿੱਖ ਜਿਨ੍ਹਾਂ ਨੇ ਸ੍ਰੀ ਸਾਹਿਬ ਪਹਿਨੀ ਹੁੰਦੀ ਹੈ, ਉਹ ਹਰ ਮੁਲਕ ਵਿੱਚ ਦੇਖੇ ਜਾ ਸਕਦੇ ਹਨ। ਇਸ ਸਮੇਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇਕ ਪੁਲਿਸ ਮੁਲਾਜ਼ਮ ਨੇ ਇਕ ਸਿੱਖ ਨੌਜਵਾਨ ਨੂੰ ਸਿਰਫ਼ ਇਸ ਲਈ ਹ ਥ ਕ ੜੀ ਲਗਾ ਦਿੱਤੀ ਕਿ ਉਸ ਨੇ ਸ੍ਰੀ ਸਹਿਬ ਪਹਿਨੀ ਹੋਈ ਸੀ।

ਇਹ ਵੀਡੀਓ ਅਮਰੀਕਾ ਦੀ ਯੂਨੀਵਰਸਿਟੀ ਆਫ ਨੌਰਥ ਕੈਲੀਫੋਰਨੀਆ ਐਟ ਚੈਪਲ ਹਿੱਲ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿਚ ਇਕ ਸਿੱਖ ਨੌਜਵਾਨ ਬੈਠਾ ਦਿਖਾਈ ਦਿੰਦਾ ਹੈ। ਜਿਸ ਨੇ ਉੱਤੋਂ ਦੀ ਸ੍ਰੀ ਸਾਹਿਬ ਪਹਿਨੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਆਪਣੇ ਦੋਸਤਾਂ ਸਮੇਤ ਇਕ ਕੈਫੇ ਵਿਚ ਬੈਠਾ ਸੀ। ਹ ਥ ਕ ੜ੍ਹੀ ਲਗਾਏ ਜਾਣ ਦੇ ਬਾਵਜੂਦ ਵੀ ਇਹ ਨੌਜਵਾਨ ਸਹਿਜ ਅਵਸਥਾ ਵਿੱਚ ਰਿਹਾ ਅਤੇ ਉਸ ਦੇ ਚਿਹਰੇ ਉੱਤੇ ਮੁਸਕਾਨ ਸੀ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਇਸ ਪੁਲਿਸ ਮੁਲਾਜ਼ਮ ਨੂੰ ਸ਼੍ਰੀ ਸਾਹਿਬ ਬਾਰੇ ਇਹ ਪਤਾ ਨਾ ਹੋਵੇ ਕਿ ਇਹ ਸਿੱਖਾਂ ਦਾ ਇਕ ਧਾਰਮਿਕ ਚਿੰਨ੍ਹ ਹੈ। ਜਿਉੰ ਜਿਉੰ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਤਿਉਂ ਤਿਉਂ ਸਿੱਖ ਸਮਾਜ ਵੱਲੋਂ ਇਸ ਦੀ ਨਖੇਧੀ ਕੀਤੀ ਜਾ ਰਹੀ ਹੈ। ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਪ੍ਰਚਾਰ ਕਰਕੇ ਹਰ ਕਿਸੇ ਨੂੰ ਦੱਸਿਆ ਜਾਵੇ ਕਿ ਸ੍ਰੀ ਸਾਹਿਬ ਸਿੱਖਾਂ ਦਾ ਇੱਕ ਧਾਰਮਿਕ ਚਿੰਨ੍ਹ ਹੈ।

Leave a Reply

Your email address will not be published. Required fields are marked *