ਡੂੰਘੀ ਖਾਈ ਚ ਪਲਟੀਆਂ ਖਾਂਦਾ ਡਿੱਗਿਆ ਟਰੱਕ, ਪੁਲਿਸ ਵਾਲੇ ਟਰੱਕ ਡਰਾਈਵਰ ਲਈ ਆਏ ਰੱਬ ਬਣਕੇ

ਜਿੱਥੇ ਪੁਲਿਸ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ ਉਥੇ ਹੀ ਕਈ ਵਾਰ ਲੋੜ ਪੈਣ ਤੇ ਕਿਸੇ ਦੀ ਜਾਨ ਵੀ ਬਚਾਉਂਦੀ ਹੈ। ਮਾਮਲਾ ਮੱਧ ਪ੍ਰਦੇਸ਼ ਦਾ ਹੈ। ਜਿੱਥੇ ਇੱਕ ਟਰੱਕ 50 ਫੁੱਟ ਡੂੰਘੀ ਖੱਡ ਵਿਚ ਡਿੱਗ ਪਿਆ। ਪੁਲਿਸ ਮੁਲਾਜ਼ਮਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਇਸ ਵਿਅਕਤੀ ਨੂੰ ਖੱਡ ਵਿੱਚੋਂ ਬਾਹਰ ਕੱਢਿਆ। ਇਕ ਪੁਲੀਸ ਮੁਲਾਜ਼ਮ ਰੱਸੀਆਂ ਦੇ ਸਹਾਰੇ ਇਸ ਖੱਡ ਵਿੱਚ ਉਤਰਿਆ ਅਤੇ ਟਰੱਕ ਡਰਾਈਵਰ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਬਾਹਰ ਕੱਢਿਆ।

ਬਾਹਰ ਕੱਢ ਕੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਹਸਪਤਾਲ ਭੇਜ ਦਿੱਤਾ ਗਿਆ। ਇਸ ਤਰ੍ਹਾਂ ਟਰੱਕ ਡਰਾਈਵਰ ਦੀ ਜਾਨ ਬਚ ਗਈ। ਮਿਲੀ ਜਾਣਕਾਰੀ ਮੁਤਾਬਕ ਮਾਲਾਜ ਖੰਡ ਵਿਖੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਦਾ ਕੋਈ ਪ੍ਰੋਗਰਾਮ ਸੀ। ਪੁਲਿਸ ਅਧਿਕਾਰੀ ਉਥੇ ਜਾ ਰਹੇ ਸਨ। ਇਹ ਟਰੱਕ ਮਾਲਾਜ ਖੰਡ ਤੋਂ ਬਾਲਾਘਾਟ ਵੱਲ ਜਾ ਰਿਹਾ ਸੀ। ਜਦੋਂ ਇਹ ਟਰੱਕ 11-45 ਵਜੇ ਕਾਨਹਾ ਨੈਸ਼ਨਲ ਪਾਰਕ ਵਿਖੇ ਪਹੁੰਚਿਆ ਤਾਂ ਬੇ ਕਾ ਬੂ ਹੋ ਕੇ ਰੇਲਿੰਗ ਤੋੜ ਕੇ 50 ਫੁੱਟ ਡੂੰਘੀ ਖੱਡ ਵਿਚ ਜਾ ਡਿੱਗਾ।

ਇਹ ਪੁਲਿਸ ਮੁਲਾਜ਼ਮ ਮੁੱਖ ਮੰਤਰੀ ਦੇ ਉਦਘਾਟਨ ਸਮਾਰੋਹ ਵਿੱਚ ਜਾ ਰਹੇ ਸਨ। ਜਦੋਂ ਇਨ੍ਹਾਂ ਨੂੰ ਟਰੱਕ ਦੇ ਖੱਡ ਵਿੱਚ ਡਿੱਗਣ ਬਾਰੇ ਪਤਾ ਲੱਗਾ ਤਾਂ ਏ.ਸੀ.ਪੀ ਦੇ ਹੁਕਮਾਂ ਤੇ ਇਕ ਮੁਲਾਜ਼ਮ ਰੱਸੀਆਂ ਦੇ ਸਹਾਰੇ ਖੱਡ ਵਿਚ ਉਤਰਿਆ। ਉਸ ਨੇ ਹਿੰਮਤ ਕਰਕੇ ਟਰੱਕ ਚਾਲਕ ਨੂੰ ਟਰੱਕ ਵਿੱਚੋਂ ਬਾਹਰ ਕੱਢਿਆ ਅਤੇ ਫਿਰ ਆਪਣੇ ਮੋਢਿਆਂ ਤੇ ਬਿਠਾ ਕੇ ਬਾਹਰ ਲੈ ਆਂਦਾ। ਬਾਹਰ ਏਸੀਪੀ ਵੱਲੋਂ ਟਰੱਕ ਚਾਲਕ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਫਿਰ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਤਰ੍ਹਾਂ ਟਰੱਕ ਚਾਲਕ ਦੀ ਜਾਨ ਬਚ ਗਈ।

ਜੇਕਰ ਇਹ ਪੁਲਿਸ ਮੁਲਾਜ਼ਮ ਮੌਕੇ ਤੇ ਨਾ ਪਹੁੰਚਦੇ ਤਾਂ ਟਰੱਕ ਚਾਲਕ ਦੀ ਖੱਡ ਵਿੱਚ ਹੀ ਜਾਨ ਜਾ ਸਕਦੀ ਸੀ ਪਰ ਇਹ ਪੁਲਿਸ ਮੁਲਾਜ਼ਮ ਫਰਿਸ਼ਤੇ ਬਣ ਕੇ ਉਸ ਨੂੰ ਬਚਾਉਣ ਆ ਗਏ।ਟਰੱਕ ਚਾਲਕ ਟਰੱਕ ਵਿੱਚ ਇਕੱਲਾ ਹੀ ਸੀ। ਉਸ ਦੇ ਨਾਲ ਕੋਈ ਹੋਰ ਨਹੀਂ ਸੀ। ਅਜੇ ਟਰੱਕ ਨੂੰ ਖੱਡ ਵਿਚੋਂ ਕੱਢਿਆ ਜਾਣਾ ਬਾਕੀ ਹੈ। ਇਸ ਘਟਨਾ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ ਅਤੇ ਹਰ ਕੋਈ ਪੁਲਿਸ ਦੀ ਪ੍ਰਸੰਸਾ ਕਰ ਰਿਹਾ ਹੈ। ਇਹ ਪੁਲਿਸ ਮੁਲਾਜ਼ਮ ਤਾਂ ਇਨਾਮ ਦੇ ਹੱਕਦਾਰ ਹਨ। ਜਿਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਟਰੱਕ ਚਾਲਕ ਦੀ ਜਾਨ ਬਚਾਈ ਹੈ।

Leave a Reply

Your email address will not be published. Required fields are marked *