ਡੌਂਕੀ ਲਗਾ ਰਹੇ ਪ੍ਰਵਾਸੀਆਂ ਨਾਲ ਵੱਡੀ ਜੱਗੋ ਤੇਰਵੀ, ਦੇਖਣ ਵਾਲਿਆਂ ਨੂੰ ਵੀ ਰੱਬ ਚੇਤੇ ਆ ਗਿਆ

ਵਿਕਸਤ ਮੁਲਕਾਂ ਵਿਚ ਗਲਤ ਤਰੀਕੇ ਨਾਲ ਡੌਂਕੀ ਲਗਾ ਕੇ ਜਾਣ ਦੀਆਂ ਘਟਨਾਵਾਂ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਹਨ। ਜ਼ਿਆਦਾਤਰ ਅਜਿਹੇ ਮਾਮਲੇ ਮੈਕਸੀਕੋ ਤੋਂ ਹੁੰਦੇ ਹੋਏ ਅਮਰੀਕਾ ਪਹੁੰਚਣ ਦੇ ਮਿਲਦੇ ਹਨ। ਜਿੱਥੇ ਪਰਵਾਸੀ ਲੋਕ ਮੈਕਸੀਕੋ ਦੇ ਜੰਗਲਾਂ ਅਤੇ ਦਰਿਆਵਾਂ ਨੂੰ ਪਾਰ ਕਰਦੇ ਹੋਏ ਡੌਂਕੀ ਲਗਾ ਕੇ ਅਮਰੀਕਾ ਪਹੁੰਚਦੇ ਹਨ।ਇਨ੍ਹਾਂ ਵਿੱਚੋਂ ਕਿੰਨੇ ਹੀ ਲੋਕ ਜੰਗਲਾਂ ਵਿੱਚ ਜਾਂ ਦਰਿਆਵਾਂ ਵਿੱਚ ਆਪਣੀ ਜਾਨ ਗੁਆ ਬੈਠਦੇ ਹਨ। ਜਿਹੜੇ ਲੋਕ ਸਿਰੇ ਪਹੁੰਚਦੇ ਹਨ। ਉਨ੍ਹਾਂ ਵਿੱਚੋਂ ਕਈ ਪੁਲਿਸ ਦੇ ਧੱਕੇ ਚੜ੍ਹ ਜਾਂਦੇ ਹਨ।

ਜਿਨ੍ਹਾਂ ਨੂੰ ਕੁਝ ਸਮਾਂ ਜੇ- ਲ੍ਹ ਵਿੱਚ ਰੱਖਣ ਤੋਂ ਬਾਅਦ ਉਨ੍ਹਾਂ ਦੇ ਆਪਣੇ ਆਪਣੇ ਮੁਲਕ ਤੋਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਹੁਣ ਤਕ ਕਿੰਨੇ ਹੀ ਪਰਵਾਸੀ ਲੋਕ ਅਮਰੀਕਾ ਜਾਣ ਦਾ ਸੁਪਨਾ ਲੈ ਕੇ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਹੁਣ ਇੱਕ ਅਜਿਹਾ ਹੀ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਹ ਮਾਮਲਾ ਅਮਰੀਕਾ ਜਾਂ ਮੈਕਸੀਕੋ ਦਾ ਨਹੀਂ, ਸਗੋਂ ਕੰਬੋਡੀਆ ਦਾ ਹੈ। ਵੀਡੀਓ ਵਿੱਚ ਇਕ ਕਿਸ਼ਤੀ ਸਮੁੰਦਰ ਵਿੱਚ ਡੁੱਬਦੀ ਹੋਈ ਨਜ਼ਰ ਆਉਂਦੀ ਹੈ।

ਇਨ੍ਹਾਂ ਕਿਸ਼ਤੀ ਸਵਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਬਚਾਅ ਲਈ ਲਾਈਫ ਜੈਕਟਾਂ ਸੁੱਟੀਆਂ ਜਾ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਇਸ ਕਿਸ਼ਤੀ ਵਿੱਚ 40 ਤੋਂ ਵੱਧ ਵਿਅਕਤੀ ਸਵਾਰ ਸਨ। ਜਦੋਂ ਇਹ ਕਿਸ਼ਤੀ ਸਮੁੰਦਰ ਦੇ ਵਿਚਕਾਰ ਪਹੁੰਚੀ ਤਾਂ ਇਸ ਵਿੱਚ ਪਾਣੀ ਭਰ ਗਿਆ। ਜਿਸ ਨਾਲ ਕਿਸ਼ਤੀ ਪਾਣੀ ਵਿਚ ਡੁੱਬ ਗਈ। ਜਿਨ੍ਹਾਂ ਲੋਕਾਂ ਨੂੰ ਕੁਝ ਤੈਰਨਾ ਆਉਂਦਾ ਸੀ, ਉਨ੍ਹਾਂ ਨੂੰ ਬਚਾ ਲਿਆ ਗਿਆ। ਸਾਰੇ ਲੋਕਾਂ ਨੂੰ ਬਚਾਉਣ ਲਈ ਲਾਈਫ ਜੈਕਟਾਂ ਪੁਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਦੇਖਦੇ ਹੀ ਦੇਖਦੇ ਕਿਸ਼ਤੀ ਪਾਣੀ ਵਿੱਚ ਹੀ ਲਾਪਤਾ ਹੋ ਗਈ।

ਇਨ੍ਹਾਂ ਵਿੱਚੋਂ 18 ਵਿਅਕਤੀ ਬਚੇ ਹਨ, ਜਦਕਿ 23 ਦਾ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਧਰ ਗਏ? ਇਨ੍ਹਾਂ ਵਿਅਕਤੀਆਂ ਦੀ ਗਿਣਤੀ ਵੱਧ ਵੀ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਚਾਇਨੀਜ਼ ਲੋਕ ਸਨ। ਜੋ ਕੰਬੋਡੀਆ ਜਾ ਰਹੇ ਸਨ ਪਰ ਰਸਤੇ ਵਿੱਚ ਇਨ੍ਹਾਂ ਨਾਲ ਭਾਣਾ ਵਾਪਰ ਗਿਆ। ਕਿਸ਼ਤੀ ਡੁੱਬ ਜਾਣ ਕਾਰਨ 23 ਵਿਅਕਤੀ ਲਾਪਤਾ ਹਨl ਇਨ੍ਹਾਂ ਦੀ ਸਮੁੰਦਰ ਵਿੱਚ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *