ਦੁਕਾਨ ਚ ਇਸ ਕੁੜੀ ਨੇ ਕਰਤਾ ਵੱਡਾ ਕਾਂਡ, ਭੱਜਣ ਲੱਗੀ ਤਾਂ ਹੋ ਗਈ ਕਲੋਲ

ਫ਼ਰੀਦਕੋਟ ਪੁਲਿਸ ਨੇ ਇਕ ਨੌਜਵਾਨ ਅਤੇ ਇਕ ਲੜਕੀ ਨੂੰ ਕਾਬੂ ਕੀਤਾ ਹੈ। ਇਨ੍ਹਾਂ ਤੇ ਮਨੀ ਐਕਸਚੇਂਜ ਦੀ ਦੁਕਾਨ ਵਿੱੱਚੋੰ ਰਕਮ ਝ ਪ ਟ ਣ, ਦੁਕਾਨ ਦੇ ਮਾਲਕ ਲੜਕੀ ਨਾਲ ਖਿੱਚ ਧੂਹ ਕਰਨ ਅਤੇ ਇਕ ਹੋਰ ਮਾਮਲੇ ਵਿਚ ਕਿਸੇ ਤੋਂ ਕਾਰ ਹ ਥਿ ਆ ਉ ਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹਨ। ਪੁਲੀਸ ਨੇ ਇਨ੍ਹਾਂ ਤੇ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਦੀ ਪਛਾਣ ਮੰਗਲ ਸਿੰਘ ਅਤੇ ਸਿਮਰਨ ਪ੍ਰੀਤ ਵਜੋਂ ਹੋਈ ਹੈ। ਪੁਲਿਸ ਵੱਲੋਂ ਹੋਰ ਪੁੱਛ ਗਿੱਛ ਜਾਰੀ ਹੈ। ਦੁਕਾਨ ਮਾਲਕ ਬਿਕਰਮ ਨੇ ਦੱਸਿਆ ਹੈ

ਕਿ ਉਨ੍ਹਾਂ ਦੀ ਦੁਕਾਨ ਹੈ। ਦੁਕਾਨ ਤੇ ਲੜਕੀ ਬੈਠੀ ਸੀ। ਉੱਥੇ ਇੱਕ ਔਰਤ ਅਤੇ ਮਰਦ ਆਏ। ਜੋ ਕਹਿਣ ਲੱਗੇ ਕਿ ਉਨ੍ਹਾਂ ਨੂੰ ਪੈਸੇ ਕਢਵਾਉਣੇ ਹਨ। ਬਿਕਰਮ ਦੇ ਦੱਸਣ ਮੁਤਾਬਕ ਲੜਕੀ ਨੇ ਉਨ੍ਹਾਂ ਤੋਂ ਆਧਾਰ ਕਾਰਡ ਦੀ ਮੰਗ ਕੀਤੀ ਪਰ ਉਨ੍ਹਾਂ ਨੇ ਅੱਗੋੰ ਪ ਸ ਤ ਲ ਕੱਢ ਲਿਆ ਅਤੇ ਕਹਿਣ ਲੱਗੇ ਕਿ ਉਸ ਕੋਲ ਜੋ ਕੁਝ ਵੀ ਹੈ ਰੱਖ ਦੇਵੇ। ਬਿਕਰਮ ਦਾ ਕਹਿਣਾ ਹੈ ਕਿ ਲੜਕੀ ਨੇ ਉਨ੍ਹਾਂ ਨੂੰ ਫੋਨ ਕਰਨ ਲਈ ਜਦੋਂ ਫੋਨ ਚੁੱਕਿਆ ਤਾਂ ਇਨ੍ਹਾਂ ਨੇ ਲੜਕੀ ਨੂੰ ਫੜ ਲਿਆ ਅਤੇ ਉਸ ਦੀ ਖਿੱਚ ਧੂਹ ਕੀਤੀ।

ਇਨ੍ਹਾਂ ਨੇ ਦੁਕਾਨ ਵਿਚ ਤ ਲਾ ਸ਼ੀ ਲਈ ਅਤੇ ਗੱਲੇ ਵਿਚ ਪਈ ਨਕਦੀ ਕੱਢ ਕੇ ਲੈ ਗਏ। ਦੁਕਾਨ ਅੰਦਰ ਪੈਂਦਾ ਰੌਲਾ ਸੁਣ ਕੇ ਉਨ੍ਹਾਂ ਦੇ ਗੁਆਂਢੀ ਆ ਗਏ। ਜਿਨ੍ਹਾਂ ਨੂੰ ਦੇਖ ਕੇ ਇਹ ਦੋਵੇਂ ਭੱਜ ਗਏ। ਬਿਕਰਮ ਦੇ ਦੱਸਣ ਮੁਤਾਬਕ ਇਨ੍ਹਾਂ ਦਾ ਪਿੱਛਾ ਕੀਤਾ ਗਿਆ। ਅੱਗੇ ਜਾ ਕੇ ਇਨ੍ਹਾਂ ਨੇ ਕਿਸੇ ਤੋਂ ਕਾਰ ਹ ਥਿ ਆ ਉ ਣ ਦੀ ਕੋਸ਼ਿਸ਼ ਕੀਤੀ ਪਰ ਫੜੇ ਗਏ। ਜਨਤਾ ਨੇ ਪੁਲਿਸ ਬੁਲਾ ਕੇ ਇਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਹ ਦੋਵੇਂ ਸ਼ਹੀਦ ਬਲਵਿੰਦਰ ਸਿੰਘ ਨਗਰ ਦੇ ਰਹਿਣ ਵਾਲੇ ਹਨ। ਮੁੰਡੇ ਦਾ ਨਾਮ ਮੰਗਲ ਸਿੰਘ ਅਤੇ ਕੁੜੀ ਦਾ ਨਾਮ ਸਿਮਰਨ ਪ੍ਰੀਤ ਹੈ।

ਇਨ੍ਹਾਂ ਕੋਲੋਂ ਇਕ ਦੇਸੀ ਕੱ ਟਾ ਸੀ। ਇਹ ਮਨੀ ਐਕਸਚੇਂਜ ਦੀ ਦੁਕਾਨ ਤੇ ਗਏ ਅਤੇ ਦੁਕਾਨ ਤੇ ਬੈਠੀ ਲੜਕੀ ਨਾਲ ਹੱ ਥੋ ਪਾ ਈ ਹੋਏ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਲੜਕੀ ਦੇ ਮਾਮੂਲੀ ਸੱ ਟਾਂ ਵੀ ਲੱਗੀਆਂ ਹਨ। ਜਦੋਂ ਇਹ ਉਥੋਂ ਭੱਜਣ ਲੱਗੇ ਤਾਂ ਰਸਤੇ ਵਿੱਚ ਫੜੇ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨੇ ਕਿੰਨੀ ਰਕਮ ਚੁੱਕੀ ਹੈ? ਜਿਸ ਸਾਮਾਨ ਦੇ ਸਹਾਰੇ ਇਹ ਕਾਰਵਾਈ ਕਰ ਰਹੇ ਸਨ ਉਹ ਸਮਾਨ ਇਨ੍ਹਾਂ ਨੇ ਕਿੱਥੋਂ ਲਿਆ ਹੈ? ਇਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *