ਭੇਸ ਬਦਲਕੇ ਆਇਆ ਬੰਦਾ ਚੜਿਆ ਪੁਲਿਸ ਦੇ ਧੱਕੇ, ਲੰਬੇ ਸਮੇਂ ਤੋਂ ਪੁਲਿਸ ਕਰ ਰਹੀ ਸੀ ਭਾਲ

ਜਦੋਂ ਕੋਈ ਆਦਮੀ ਕਿਸੇ ਗ ਲ ਤ ਕੰਮ ਵਿੱਚ ਪੈ ਜਾਂਦਾ ਹੈ ਤਾਂ ਉਸ ਤੋਂ ਬਾਹਰ ਨਿਕਲਣਾ ਸੌਖਾ ਨਹੀਂ ਰਹਿੰਦਾ। ਆਦਮੀ ਇਸ ਦਲਦਲ ਵਿੱਚ ਹੋਰ ਧਸਦਾ ਜਾਂਦਾ ਹੈ। ਫ਼ਰੀਦਕੋਟ ਪੁਲਿਸ ਨੇ ਇਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਹੈ, ਜੋ ਕੋ ਰੋ ਨਾ ਕਾਲ ਦੌਰਾਨ ਜੇ ਲ ਵਿੱਚੋਂ ਆਇਆ ਸੀ ਪਰ ਦੁਬਾਰਾ ਨਹੀਂ ਗਿਆ ਅਤੇ ਭੇਸ ਬਦਲ ਕੇ ਵਿਚਰ ਰਿਹਾ ਸੀ। ਕਿਸੇ ਸੂਹ ਦੇ ਆਧਾਰ ਤੇ ਇਹ ਵਿਅਕਤੀ ਫੜਿਆ ਗਿਆ। ਇਸ ਦੀ ਪਛਾਣ ਚਮਕੌਰ ਸਿੰਘ ਪੁੱਤਰ ਮਲਕੀਤ ਸਿੰਘ ਵਜੋਂ ਹੋਈ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ 2013 ਵਿੱਚ ਰਣਜੀਤ ਨਾਮ ਦੇ ਵਿਅਕਤੀ ਦੀ ਜਾਨ ਲੈਣ ਦੇ ਮਾਮਲੇ ਵਿਚ ਚਮਕੌਰ ਸਿੰਘ ਪੁੱਤਰ ਮਲਕੀਤ ਸਿੰਘ ਨੂੰ 20 ਸਾਲ ਦੀ ਸ ਜ਼ਾ ਹੋ ਗਈ ਸੀ। ਕੋ ਰੋ ਨਾ ਕਾਲ ਦੌਰਾਨ ਚਮਕੌਰ ਸਿੰਘ ਨੂੰ ਘਰ ਭੇਜਿਆ ਗਿਆ ਸੀ ਪਰ ਉਹ ਦੁਬਾਰਾ ਜੇ ਲ  ਜਾਣ ਦੀ ਬਜਾਏ ਲਾਪਤਾ ਹੋ ਗਿਆ। ਉਸ ਨੇ ਆਪਣੀ ਪਛਾਣ ਲੁਕਾਉਣ ਲਈ ਦਾੜ੍ਹੀ ਕੇਸ ਵਧਾ ਲਏ ਅਤੇ ਬੇਪਛਾਣ ਹੋ ਗਿਆ। ਉਸ ਦੇ ਲਾਪਤਾ ਹੋਣ ਦੇ ਸਬੰਧ ਵਿਚ ਥਾਣਾ ਜੈਤੋ ਵਿਚ ਉਸ ਤੇ ਮਾਮਲਾ ਦਰਜ ਕੀਤਾ ਗਿਆ ਸੀ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਸ ਸਮੇਂ ਤੋਂ ਹੀ ਪੁਲਿਸ ਇਸ ਨੂੰ ਲੱਭ ਰਹੀ ਸੀ। ਚਮਕੌਰ ਸਿੰਘ ਆਪਣੇ ਭਰਾ ਅਤੇ ਭਤੀਜੇ ਦੀ ਜਾਨ ਲੈਣ ਦਾ ਬਦਲਾ ਲੈਣ ਦੇ ਚੱਕਰ ਵਿਚ ਰੇਕੀ ਕਰਨ ਆਇਆ ਸੀ। ਇਸ ਬਾਰੇ ਕਿਸੇ ਨੇ ਪੁਲਿਸ ਨੂੰ ਸੂਹ ਦੇ ਦਿੱਤੀ ਅਤੇ ਪੁਲਿਸ ਨੇ ਚਮਕੌਰ ਸਿੰਘ ਨੂੰ ਕਾਬੂ ਕਰ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਚਮਕੌਰ ਸਿੰਘ ਦਾ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨਾਲ ਸੰਪਰਕ ਹੋ ਗਿਆ ਸੀ। ਉਹ ਇਨ੍ਹਾਂ ਨਾਲ ਗੱਲਬਾਤ ਕਰਦਾ ਰਹਿੰਦਾ ਸੀ।

ਉਹ ਆਪਣੇ ਭਰਾ ਅਤੇ ਭਤੀਜੇ ਦੀ ਜਾਨ ਲੈਣ ਦਾ ਬਦਲਾ ਲੈਣ ਦੇ ਸੰਬੰਧ ਵਿਚ ਰੇਕੀ ਕਰਨ ਆਇਆ ਹੋਇਆ, ਪੁਲਿਸ ਦੇ ਧੱ ਕੇ ਚੜ੍ਹ ਗਿਆ। ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਚਮਕੌਰ ਸਿੰਘ ਤੋਂ ਪੁੱਛ ਗਿੱਛ ਕੀਤੀ ਜਾਵੇਗੀ ਅਜੇ ਉਸ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ ਅਤੇ ਉਹ ਪੁਲਿਸ ਨੂੰ ਸਹਿਯੋਗ ਵੀ ਨਹੀਂ ਦੇ ਰਿਹਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *