ਮੀਂਹ ਨੇ ਲਵਾਏ ਕੰਨਾਂ ਨੂੰ ਹੱਥ, ਸਕੂਲ ਚ ਵੀ ਹੋ ਗਈਆਂ ਛੁੱਟੀਆਂ

ਉੱਤਰੀ ਭਾਰਤ ਵਿਚ ਪੈ ਰਹੇ ਮੀਂਹ ਨੇ ਚੋਖਾ ਰੰਗ ਦਿਖਾਇਆ ਹੈ। ਦਿੱਲੀ ਦੀ ਐੱਨ ਸੀ ਆਰ ਵਿਚ ਕਈ ਥਾਵਾਂ ਤੇ ਪਾਣੀ ਭਰ ਗਿਆ ਹੈ। ਫਰੀਦਾਬਾਦ, ਗੁਰੂਗ੍ਰਾਮ, ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿਚ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਪੰਜਾਬ ਵਿੱਚ ਵੀ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਤੋਂ ਕਾਫੀ ਮੀਂਹ ਪੈ ਰਿਹਾ ਹੈ। ਅਜੇ 2 ਦਿਨ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।

ਜਿਸ ਦੇ ਚੱਲਦੇ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਹਾਲਾਂਕਿ ਮੀਂਹ ਤਾਂ ਸਾਰੇ ਪੰਜਾਬ ਵਿੱਚ ਹੀ ਪੈਣ ਦੀ ਉਮੀਦ ਜਤਾਈ ਜਾ ਰਹੀ ਹੈ ਪਰ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਉਨ੍ਹਾਂ ਵਿਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਹਿਗਡ਼੍ਹ ਸਾਹਿਬ, ਰੋਪੜ ਅਤੇ ਪਟਿਆਲਾ ਦੇ ਨਾਮ ਲਏ ਜਾ ਰਹੇ ਹਨ।

ਇਸ ਦੇ ਨਾਲ ਹੀ ਬਿਜਲੀ ਗਰਜਣ ਅਤੇ ਤੇਜ਼ ਹਵਾਵਾਂ ਚੱਲਣ ਦੀ ਉਮੀਦ ਜਤਾਈ ਜਾ ਰਹੀ ਹੈ। ਜੇਕਰ ਮੌਸਮ ਵਿਭਾਗ ਦੇ ਅੰਦਾਜ਼ਿਆਂ ਮੁਤਾਬਕ ਇਸ ਤਰੀਕੇ ਨਾਲ ਹੀ ਹੋਰ ਬਾਰਸ਼ ਹੁੰਦੀ ਹੈ ਤਾਂ ਇਹ ਝੋਨੇ ਦੀ ਫਸਲ ਨੂੰ ਨੁਕਸਾਨ ਕਰ ਸਕਦੀ ਹੈ। ਪੰਜਾਬ ਵਿੱਚ ਝੋਨੇ ਦੀ ਫਸਲ ਪੱਕ ਚੁੱਕੀ ਹੈ। ਇਸ ਤੋਂ ਬਿਨਾਂ ਆਲੂ ਲਗਾਏ ਜਾ ਰਹੇ ਹਨ। ਜੇਕਰ ਮੀਂਹ ਨਹੀਂ ਰੁਕਦਾ ਤਾਂ ਇਹ ਫਸਲਾਂ ਲਈ ਚੰਗਾ ਨਹੀਂ ਹੋਵੇਗਾ। ਮੌਸਮ ਮਾਹਿਰਾਂ ਨੇ ਪਹਾੜੀ ਖੇਤਰ ਵਿੱਚ ਜਾਣ ਤੋਂ ਵੀ ਪਰਹੇਜ਼ ਕਰਨ ਲਈ ਆਖਿਆ ਹੈ।

ਅਜਿਹੇ ਵਿੱਚ ਰਸਤੇ ਬਲਾਕ ਹੋ ਸਕਦੇ ਹਨ। ਜ਼ਮੀਨ ਅਤੇ ਗਲੇਸ਼ੀਅਰ ਖਿਸਕਣ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਇਸ ਲਈ ਜਨਤਾ ਨੂੰ ਚੌਕਸ ਰਹਿਣਾ ਪਵੇਗਾ। ਆਉਣ ਵਾਲੇ ਦਿਨਾਂ ਵਿੱਚ ਉੱਤਰੀ ਭਾਰਤ ਵਿੱਚ ਹਲਕੀ ਠੰਢ ਮਹਿਸੂਸ ਕੀਤੀ ਜਾਵੇਗੀ। ਬਿਜਲੀ ਦੀ ਮੰਗ ਕਾਫ਼ੀ ਘਟ ਗਈ ਹੈ। ਜੇਕਰ ਜ਼ਿਆਦਾ ਮੀਂਹ ਪੈਂਦਾ ਹੈ ਤਾਂ ਵੀ ਨੁ ਕ ਸਾ ਨ ਦਾ ਕਾਰਨ ਬਣਦਾ ਹੈ ਪਰ ਜੇ ਸੋਕਾ ਪੈਂਦਾ ਹੈ ਉਹ ਵੀ ਫ਼ਸਲਾਂ ਲਈ ਠੀਕ ਨਹੀਂ।

Leave a Reply

Your email address will not be published. Required fields are marked *