ਸਕੂਲ ਦੇ ਬੱਚੇ ਵਜਾ ਰਹੇ ਸੀ ਬੁਲੇਟ ਦੇ ਪਟਾਕੇ, ਪੁਲਿਸ ਵਾਲੇ ਹੋ ਗਏ ਸਿੱਧੇ

ਹਰ ਰੋਜ਼ ਵਧ ਰਹੇ ਹਾ ਦ ਸਿ ਆਂ ਕਾਰਨ ਟ੍ਰੈਫਿਕ ਪੁਲਿਸ ਵੀ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਹੀ ਹੈ। ਕਈ ਛੋਟੀ ਉਮਰ ਦੇ ਬੱਚੇ ਮੋਟਰਸਾਈਕਲ ਲੈ ਕੇ ਘੁੰਮਦੇ ਹਨ। ਕਈ ਤਾਂ ਸਕੂਲ ਵਿਚ ਬੁਲੇਟ ਮੋਟਰਸਾਈਕਲ ਲੈ ਕੇ ਆਉਂਦੇ ਹਨ। ਇਨ੍ਹਾਂ ਬੱਚਿਆਂ ਦੀ ਉਮਰ ਮਹਿਜ਼ 15-16 ਸਾਲ ਹੁੰਦੀ ਹੈ। ਇਹ ਬੱਚੇ ਬੁਲੇਟ ਮੋਟਰਸਾਈਕਲ ਦੇ ਪ ਟਾ ਕੇ ਵਜਾਉਂਦੇ ਹਨ। ਜਿਸ ਨਾਲ ਕਈ ਵਾਰ ਸਾਈਡ ਤੇ ਜਾਂਦਾ ਵਿਅਕਤੀ ਪ ਟਾ ਕੇ ਦੀ ਆਵਾਜ਼ ਸੁਣ ਕੇ ਸਗੋਂ ਸੜਕ ਦੇ ਵਿਚਕਾਰ ਆ ਜਾਂਦਾ ਹੈ

ਅਤੇ ਹਾਦਸਾ ਵਾਪਰ ਜਾਂਦਾ ਹੈ। ਨਾਭਾ ਟ੍ਰੈਫਿਕ ਪੁਲਿਸ ਵੱਲੋਂ ਇਸੇ ਸਬੰਧ ਵਿਚ ਚਲਾਨ ਕੱਟੇ ਗਏ ਹਨ। ਜਦੋਂ ਟਰੈਫਿਕ ਇੰਚਾਰਜ ਪਟਿਆਲਾ ਗੇਟ ਵਿਖੇ ਜਾ ਰਹੇ ਸੀ ਤਾਂ ਇਕ ਲੜਕਾ ਉਨ੍ਹਾਂ ਦੇ ਅੱਗੇ ਤੋਂ ਬੁਲਟ ਦਾ ਪ ਟਾ ਕਾ ਵਜਾ ਕੇ ਲੰਘ ਗਿਆ। ਟ੍ਰੈਫਿਕ ਇੰਚਾਰਜ ਨੇ ਉਸ ਦੀ ਵਰਦੀ ਪਛਾਣ ਲਈ ਕਿ ਉਹ ਕਿਸ ਸਕੂਲ ਦਾ ਬੱਚਾ ਹੈ। ਬੱਚਾ ਸਕੂਲ ਵਿੱਚ ਜਾ ਕੇ ਅਜੇ ਬੁਲੇਟ ਮੋਟਰਸਾਈਕਲ ਖੜ੍ਹਾ ਹੀ ਰਿਹਾ ਸੀ ਕਿ ਟ੍ਰੈਫਿਕ ਇੰਚਾਰਜ ਪਹੁੰਚ ਗਏ। ਬੱਚੇ ਨੂੰ ਪੁੱਛਣ ਤੇ ਪਤਾ ਲੱਗਾ

ਕਿ ਉਸ ਦੀ ਉਮਰ 15 ਸਾਲ ਹੈ ਅਤੇ ਉਹ ਨੌਵੀਂ ਜਮਾਤ ਦਾ ਵਿਦਿਆਰਥੀ ਹੈ। ਅਜਿਹੇ ਹੋਰ ਵੀ ਬਹੁਤ ਬੱਚੇ ਹਨ ਜੋ ਬੁਲੇਟ ਦੇ ਪ ਟਾ ਕੇ ਵਜਾਉਂਦੇ ਹਨ। ਉਨ੍ਹਾਂ ਕੋਲ ਡਰਾਈਵਿੰਗ ਲਾ ਇ ਸੈਂ ਸ ਵੀ ਨਹੀਂ ਹੈ। ਇਹ ਬੱਚੇ ਹਾ ਦ ਸਿ ਆਂ ਦਾ ਕਾਰਨ ਬਣਦੇ ਹਨ। ਇਨ੍ਹਾਂ ਮਾਮਲਿਆਂ ਲਈ ਜ਼ਿਆਦਾਤਰ ਬੱਚਿਆਂ ਦੇ ਮਾਤਾ ਪਿਤਾ ਜ਼ਿੰਮੇਵਾਰ ਹਨ। ਜੋ ਉਨ੍ਹਾਂ ਦੀ ਉਮਰ ਘੱਟ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਮੋਟਰਸਾਈਕਲ ਤੇ ਸਕੂਲ ਭੇਜਦੇ ਹਨ। ਇੱਥੇ ਹੀ ਬੱਸ ਨਹੀਂ ਬੁਲੇਟ ਮੋਟਰਸਾਈਕਲ ਲੈ ਕੇ ਦਿੱਤਾ ਜਾਂਦਾ ਹੈ

ਅਤੇ ਉਸ ਦਾ ਸਾ ਇ ਲੈਂ ਸ ਰ ਬਦਲਿਆ ਜਾਂਦਾ ਹੈ ਤਾਂ ਕਿ ਪ ਟਾ ਕੇ ਵਜਾਏ ਜਾ ਸਕਣ। ਨਾਭਾ ਵਿਖੇ ਅਜਿਹੇ ਬੱਚਿਆਂ ਦੇ ਮੋਟਰਸਾਈਕਲਾਂ ਦੇ ਚਲਾਨ ਕੀਤੇ ਗਏ ਹਨ। ਅੱਜ ਜ਼ਰੂਰਤ ਹੈ ਮਾਪਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਸਮਝਾਇਆ ਜਾਵੇ। ਸਕੂਲਾਂ ਵਿੱਚ ਆਵਾਜਾਈ ਦੇ ਨਿਯਮਾਂ ਸੰਬੰਧੀ ਸਿੱਖਿਆ ਦਿੱਤੇ ਜਾਣਾ ਜ਼ਰੂਰੀ ਕੀਤਾ ਜਾਵੇ। ਜਿਸ ਨਾਲ ਰੋਜ਼ਾਨਾ ਵਾਪਰ ਰਹੇ ਹਾ ਦ ਸਿ ਆਂ ਦੀ ਗਿਣਤੀ ਵਿੱਚ ਕਮੀ ਹੋ ਸਕਦੀ ਹੈ।

Leave a Reply

Your email address will not be published. Required fields are marked *