ਸਾਰਾ ਟੱਬਰ ਗਿਆ ਸੀ ਕਿਤੇ ਬਾਹਰ, ਵਾਪਿਸ ਆ ਕੇ ਦੇਖਿਆ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ

ਕਈ ਵਿਅਕਤੀ ਕਹਿੰਦੇ ਹਨ ਕਿ ਚੋ ਰੀ ਹੋਈ ਚੀਜ਼ ਜਲਦੀ ਨਹੀਂ ਮਿਲਦੀ ਪਰ ਗੁਰਦਾਸਪੁਰ ਦੀ ਪੁਲਿਸ ਨੇ ਇਹ ਕਹਾਵਤ ਉਸ ਸਮੇਂ ਝੂ ਠੀ ਕਰ ਦਿਖਾਈ ਜਦੋਂ ਇਕ ਪਰਿਵਾਰ ਦੇ ਘਰ ਤੋਂ ਗਾਇਬ ਹੋਏ 4 ਤੋਲੇ ਸੋਨੇ ਦੇ ਗਹਿਣੇ ਪਰਿਵਾਰ ਨੂੰ ਦੁਬਾਰਾ ਸੌਂਪ ਦਿੱਤੇ ਗਏ। ਇਸ ਦੇ ਬਦਲੇ ਗਹਿਣਿਆਂ ਦੇ ਮਾਲਕ ਰਾਮ ਲਾਲ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ। ਰਾਮ ਲਾਲ ਦੇ ਦੱਸਣ ਮੁਤਾਬਕ 25 ਜੁਲਾਈ ਨੂੰ ਉਨ੍ਹਾਂ ਦਾ ਭਰਾ ਅੱਖਾਂ ਮੀਟ ਗਿਆ ਸੀ। ਜਿਸ ਕਰਕੇ ਉਨ੍ਹਾਂ ਦਾ ਸਾਰਾ

ਪਰਿਵਾਰ ਰਾਤ ਇੱਕ ਵਜੇ ਨਾਲ ਦੀ ਗਲੀ ਵਿਚ ਆਪਣੇ ਭਰਾ ਦੇ ਘਰ ਚਲਾ ਗਿਆ ਸੀ। ਉਹ ਜਾਣ ਲੱਗੇ ਆਪਣੇ ਘਰ ਨੂੰ ਤਾਲੇ ਲਗਾ ਕੇ ਗਏ ਸਨ ਪਰ ਜਦੋਂ ਉਹ ਸਵੇਰੇ 5 ਵਜੇ ਵਾਪਸ ਆਏ ਤਾਂ ਘਰ ਦੇ ਸਾਰੇ ਤਾਲੇ ਟੁੱਟੇ ਹੋਏ ਸਨ ਅਤੇ ਸਾਮਾਨ ਖਿੱਲਰਿਆ ਪਿਆ ਸੀ। ਉਨ੍ਹਾਂ ਨੇ ਥਾਣਾ ਸਿਟੀ ਦਰਖਾਸਤ ਦਿੱਤੀ। ਥਾਣਾ ਮੁਖੀ ਨੇ ਆ ਕੇ ਮੌਕਾ ਦੇਖਿਆ। ਰਾਮ ਲਾਲ ਨੇ ਦੱਸਿਆ ਹੈ ਕਿ ਪੁਲਿਸ ਨੇ ਘਟਨਾ ਲਈ ਜ਼ਿੰਮੇਵਾਰ ਬੰਦੇ ਫੜ ਲਏ। ਅੱਜ ਉਨ੍ਹਾਂ ਦਾ 4 ਤੋਲੇ ਸੋਨਾ ਅਤੇ

ਹੋਰ ਸਾਰਾ ਸਾਮਾਨ ਵਾਪਸ ਕਰਵਾ ਦਿੱਤਾ ਹੈ। ਅੱਜ ਉਹ ਬਹੁਤ ਖੁਸ਼ ਹਨ ਅਤੇ ਪੁਲਿਸ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਦਾ ਸਾਰਾ ਸਾਮਾਨ ਉਨ੍ਹਾਂ ਨੂੰ ਸਹੀ ਸਲਾਮਤ ਮਿਲ ਗਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਰਾਮ ਲਾਲ ਵਾਸੀ ਆਈ.ਟੀ.ਆਈ ਰੋਡ ਨੇ ਉਨ੍ਹਾਂ ਨੂੰ ਦਰਖਾਸਤ ਦਿੱਤੀ ਸੀ ਕਿ ਕੋਈ ਨਾਮਲੂਮ ਵਿਅਕਤੀ ਉਨ੍ਹਾਂ ਦੇ ਘਰ ਤੋਂ ਸੋਨੇ ਦੇ ਗਹਿਣੇ ਚੁੱਕ ਕੇ ਲੈ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ਦੌਰਾਨ ਉਨ੍ਹਾਂ ਨੇ ਅਜੇ ਮਸੀਹ ਉਰਫ਼ ਰੰਧਾਵਾ

ਅਤੇ ਅਭਿਸ਼ੇਕ ਉਰਫ ਅਭੂ ਨੂੰ ਫੜ ਲਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਰਾਮ ਲਾਲ ਦੇ ਘਰ ਤੋਂ ਚੁੱਕਿਆ ਗਿਆ 4 ਤੋਲੇ ਸੋਨਾ ਇਨ੍ਹਾਂ ਤੋਂ ਬਰਾਮਦ ਕਰ ਲਿਆ ਗਿਆ ਹੈ। ਉਹ ਸਾਮਾਨ ਤਸਦੀਕ ਕਰਵਾ ਕੇ ਰਾਮ ਲਾਲ ਨੂੰ ਵਾਪਸ ਕਰ ਰਹੇ ਹਨ। ਰਾਮ ਲਾਲ ਨੇ ਆਪਣਾ ਸਾਰਾ ਸਾਮਾਨ ਤਸਦੀਕ ਕਰ ਲਿਆ ਹੈ। ਜਿਸ ਵਿੱਚ 4 ਤੋਲੇ ਸੋਨੇ ਦੇ ਗਹਿਣੇ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *