19 ਸਾਲਾ ਅੰਕਿਤਾ ਦੀ ਨਹਿਰ ਚੋਂ ਮਿਲੀ ਲਾਸ਼, ਪੁਲਿਸ ਨੇ ਚੁੱਕੇ ਕਈ ਜਣੇ

ਉੱਤਰਾਖੰਡ ਦੇ ਵਿਧਾਨ ਸਭਾ ਹਲਕਾ ਜਮਕੇਸ਼ਵਰ ਸਥਿਤ ਇਕ ਨਿਜੀ ਰਿਜ਼ਾਰਟ ਦੀ ਰਿਸੈਪਸ਼ਨਿਸਟ ਅੰਕਿਤਾ ਭੰਡਾਰੀ ਦੀ ਮ੍ਰਿਤਕ ਦੇਹ ਮਿਲ ਗਈ ਹੈ। ਕਈ ਦਿਨਾਂ ਤੋਂ ਇਹ ਮਾਮਲਾ ਸੁਰਖੀਆਂ ਵਿੱਚ ਸੀ ਅਤੇ ਇਸ ਦੀ ਚਰਚਾ ਹੋ ਰਹੀ ਸੀ। ਅੰਕਿਤਾ ਭੰਡਾਰੀ ਦੀ ਉਮਰ 19 ਸਾਲ ਸੀ। ਉਹ 18- 19 ਸਤੰਬਰ ਤੋਂ ਲਾਪਤਾ ਸੀ। ਪੁਲਿਸ ਨੂੰ ਚਿੱਲਾ ਪਾਵਰ ਹਾਊਸ ਨੇੜੇ ਤੋਂ ਅੰਕਿਤਾ ਭੰਡਾਰੀ ਦੀ ਮ੍ਰਿਤਕ ਦੇਹ ਮਿਲੀ ਹੈ। ਐਸ ਡੀ ਆਰ ਐਫ ਦੀਆਂ ਟੀਮਾਂ ਅਤੇ ਪੁਲਿਸ ਉਸ ਦੀ ਜ਼ਿਲ੍ਹਾ ਪਾਵਰ ਹਾਊਸ ਨੇੜੇ ਸ਼ਕਤੀ ਨਹਿਰ ਵਿੱਚੋਂ ਭਾਲ ਕਰ ਰਹੀਆਂ ਸਨ।

ਜਿਸ ਦੇ ਚੱਲਦੇ ਐਸ ਡੀ ਆਰ ਐੱਫ ਦੀਆਂ ਟੀਮਾਂ ਦੇ ਡੂੰਘੇ ਪਾਣੀ ਦੇ ਗੋਤਾਖੋਰਾਂ ਨੇ ਚਿੱਲਾ ਪਾਵਰ ਹਾਊਸ ਤੋਂ ਲੜਕੀ ਦੀ ਮ੍ਰਿਤਕ ਦੇਹ ਲੱਭ ਲਈ। ਉਸ ਦੇ ਪਰਿਵਾਰ ਨੂੰ ਬੁਲਾ ਕੇ ਉਸ ਦੀ ਸ਼ਨਾਖਤ ਕਰਵਾਈ ਗਈ। ਇੱਥੇ ਦੱਸਣਾ ਬਣਦਾ ਹੈ ਕਿ ਇਸ ਹੋਟਲ ਦਾ ਸੰਚਾਲਕ ਭਾਰਤੀ ਜਨਤਾ ਪਾਰਟੀ ਦੇ ਇਕ ਆਗੂ ਦਾ ਪੁੱਤਰ ਹੈ। ਜਿਸ ਦਾ ਨਾਮ ਪੁਲਕਿਤ ਆਰੀਆ ਹੈ। ਅੰਕਿਤਾ ਭੰਡਾਰੀ ਦੇ ਲਾਪਤਾ ਹੋਣ ਤੋਂ ਬਾਅਦ ਹੋਟਲ ਦਾ ਸੰਚਾਲਕ ਅਤੇ ਮੈਨੇਜਰ ਕਿਧਰੇ ਖਿਸਕ ਗਏ ਸਨ।

ਪੁਲਿਸ ਨੇ ਹੋਟਲ ਦੇ ਸੰਚਾਲਕ, ਮੈਨੇਜਰ ਅਤੇ ਇਕ ਹੋਰ ਵਿਅਕਤੀ ਤਿੰਨਾਂ ਨੂੰ ਫੜ ਲਿਆ ਹੈ। ਇਨ੍ਹਾਂ ਨੂੰ 14 ਦਿਨਾਂ ਲਈ ਨਿਆਂਇਕ ਹਿ ਰਾ ਸ ਤ ਵਿਚ ਭੇਜਿਆ ਗਿਆ ਹੈ। ਮਾਮਲੇ ਦੀ ਜਾਂਚ ਲਈ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਪੀ ਰੇਣੂਕਾ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ। ਮੁੱਖ ਮੰਤਰੀ ਵੱਲੋਂ ਇਸ ਘਟਨਾ ਤੇ ਅ ਫ਼ ਸੋ ਸ ਪ੍ਰਗਟ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਇਨਸਾਫ ਦਾ ਭਰੋਸਾ ਦਿਵਾਇਆ ਹੈ।

Leave a Reply

Your email address will not be published. Required fields are marked *