ਇਹ ਔਰਤ ਕਰ ਰਹੀ ਸੀ ਮੁੰਡਿਆਂ ਦੀ ਜਿੰਦਗੀ ਖਰਾਬ, ਪੁਲਿਸ ਨੇ ਕੀਤੀ ਕਾਬੂ ਤਾਂ ਉੱਡ ਗਏ ਹੋਸ਼

ਸੂਬਾ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਪੁਲਿਸ ਦੁਆਰਾ ਸੂਬੇ ਵਿੱਚੋਂ ਅਮਲ ਦੀ ਤਸਕਰੀ ਨੂੰ ਰੋਕਣ ਦੇ ਪੂਰੇ ਯਤਨ ਕੀਤੇ ਜਾ ਰਹੇ ਹਨ। ਜਿਸ ਅਧੀਨ ਸੂਬਾ ਪੁਲਿਸ ਨੇ ਇਸ ਮਾਮਲੇ ਦੇ ਸੰਬੰਧ ਵਿਚ ਇਕ ਮੁਹਿੰਮ ਵਿੱਢੀ ਹੋਈ ਹੈ। ਪੰਜਾਬ ਦਾ ਹਰ ਨਾਗਰਿਕ ਚਾਹੁੰਦਾ ਹੈ ਕਿ ਸੂਬੇ ਵਿਚੋਂ ਅਮਲ ਦੀ ਵਿਕਰੀ ਪੂਰਨ ਤੌਰ ਤੇ ਬੰਦ ਹੋਵੇ, ਕਿਉਂਕਿ ਅਮਲ ਦੀ ਵਿਕਰੀ ਨੇ ਹੁਣ ਤਕ ਬਹੁਤ ਹੀ ਜਾ ਨੀ ਅਤੇ ਮਾਲੀ ਘਾਟਾ ਪਾਇਆ ਹੈ। ਗੁਰਦਾਸਪੁਰ ਦੇ ਥਾਣਾ ਘੁਮਾਣ ਦੀ ਪੁਲਿਸ ਨੇ ਇਕ ਔਰਤ ਅਤੇ ਇਕ ਮਰਦ ਨੂੰ ਅਮਲ ਪਦਾਰਥ ਸਮੇਤ ਕਾਬੂ ਕੀਤਾ ਹੈ।

ਇਨ੍ਹਾਂ ਦੋਵਾਂ ਤੇ ਪਹਿਲਾਂ ਵੀ ਮਾਮਲੇ ਦਰਜ ਦੱਸੇ ਜਾਂਦੇ ਹਨ। ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਕਿਸੇ ਨੇ ਸੂਹ ਦਿੱਤੀ ਸੀ ਕਿ ਗੁਰਪ੍ਰੀਤ ਸਿੰਘ ਪੁੱਤਰ ਰਾਮ ਪ੍ਰਤਾਪ ਸਿੰਘ ਅਮਲ ਪਦਾਰਥ ਵੇਚਣ ਦਾ ਧੰਦਾ ਕਰਦਾ ਹੈ। ਜੇਕਰ ਪੁਲਸ ਵੱਲੋਂ ਹਿੰਮਤ ਕਰਕੇ ਕਾਰਵਾਈ ਕੀਤੀ ਜਾਵੇ ਤਾਂ ਉਹ ਅਮਲ ਪਦਾਰਥ ਸਮੇਤ ਕਾਬੂ ਆ ਸਕਦਾ ਹੈ। ਜਿਸ ਤੋਂ ਬਾਅਦ ਥਾਣਾ ਮੁਖੀ ਨੇ ਕਾਰਵਾਈ ਕਰਦੇ ਹੋਏ ਇਸ ਵਿਅਕਤੀ ਨੂੰ ਅਮਲ ਪਦਾਰਥ ਸਮੇਤ ਕਾਬੂ ਕਰ ਲਿਆ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਕ ਹੋਰ ਮਾਮਲੇ ਵਿਚ ਜੋਬਨਪ੍ਰੀਤ ਕੌਰ ਨਾਮ ਦੀ ਇਕ ਔਰਤ ਨੂੰ ਕਾਬੂ ਕੀਤਾ ਗਿਆ ਹੈ। ਉਸ ਕੋਲੋਂ ਵੀ ਅਮਲ ਪਦਾਰਥ ਫਡ਼ਿਆ ਗਿਆ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਨ੍ਹਾਂ ਦੋਵਾਂ ਨੂੰ ਥਾਣਾ ਘੁਮਾਣ ਦੀ ਪੁਲਿਸ ਦੁਆਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜੋਬਨਪ੍ਰੀਤ ਕੌਰ ਤੇ ਪਹਿਲਾਂ ਅਮਲ ਪਦਾਰਥ ਦੇ 2- 3 ਮਾਮਲੇ ਦਰਜ ਹਨ। ਜਦਕਿ ਗੁਰਪ੍ਰੀਤ ਸਿੰਘ ਤੇ ਇੱਕ ਮਾਮਲਾ ਦਰਜ ਹੈ।

ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਵੱਲੋਂ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸੂਬੇ ਵਿਚੋਂ ਅਮਲ ਪਦਾਰਥ ਦੀ ਵਿਕਰੀ ਰੁਕ ਨਹੀਂ ਰਹੀ। 7- 8 ਸਾਲ ਤੋਂ ਇਹ ਮਾਮਲਾ ਸੂਬੇ ਵਿੱਚ ਛਾਇਆ ਹੋਇਆ ਹੈ। ਅਜੇ ਤਕ ਕੋਈ ਵੀ ਸਰਕਾਰ ਅਮਲ ਦੀ ਵਿਕਰੀ ਨੂੰ ਪੂਰਨ ਰੂਪ ਵਿੱਚ ਰੋਕਣ ਵਿੱਚ ਕਾਮਯਾਬ ਨਹੀਂ ਹੋ ਸਕੀ।

Leave a Reply

Your email address will not be published. Required fields are marked *