ਸਹੇਲੀ ਨੂੰ ਮਿਲਣ ਗਿਆ ਸੀ ਵਿਆਹਿਆ ਬੰਦਾ, ਅੱਗੇ ਵਾਪਰ ਗਿਆ ਅੱਤ ਦਾ ਭਾਣਾ

ਜਨਤਾ ਦੇ ਪੁਲਿਸ ਨਾਲ ਨਾ ਰਾ ਜ਼ ਗੀ ਦੇ ਮਾਮਲੇ ਸੋਸ਼ਲ ਮੀਡੀਆ ਤੇ ਦੇਖਣ ਸੁਣਨ ਨੂੰ ਮਿਲਦੇ ਹੀ ਰਹਿੰਦੇ ਹਨ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਅੰਮ੍ਰਿਤਸਰ ਨਾਲ ਸਬੰਧਤ ਹੈ। ਜਿੱਥੇ ਇਕ ਨੌਜਵਾਨ ਪੁਲਿਸ ਦੁਆਰਾ 302 ਦੇ ਮਾਮਲੇ ਨੂੰ 306 ਵਿੱਚ ਬਦਲਣ ਦੇ ਦੋਸ਼ ਲਗਾ ਰਿਹਾ ਹੈ। ਇਹ ਨੌਜਵਾਨ ਸੂਬੇ ਦੇ ਮੁੱਖ ਮੰਤਰੀ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ। ਇਸ ਨੌਜਵਾਨ ਸੰਨੀ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਭੈਣ ਦਾ 2013 ਵਿਚ ਵਿਆਹ ਹੋਇਆ ਸੀ।

ਉਸ ਦੇ ਜੀਜੇ ਦੇ 5- 6 ਸਾਲ ਤੋਂ ਕਿਸੇ ਜਨਾਨੀ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ। ਹੁਣ 15 ਦਿਨ ਤੋਂ ਉਸ ਦਾ ਜੀਜਾ ਘਰ ਆ ਗਿਆ ਸੀ ਪਰ 2 ਦਿਨ ਪਹਿਲਾਂ ਫਿਰ ਉਸ ਦੇ ਜੀਜੇ ਨੂੰ ਫੋਨ ਕਰਕੇ ਇਸ ਜਨਾਨੀ ਨੇ ਬੁਲਾ ਲਿਆ। ਸੰਨੀ ਸਿੰਘ ਦਾ ਕਹਿਣਾ ਹੈ ਕਿ ਸਵੇਰੇ ਫੋਨ ਕਰਕੇ ਇਹ ਔਰਤ ਕਹਿਣ ਲੱਗੀ ਕਿ ਉਨ੍ਹਾਂ ਦਾ ਮੁੰਡਾ ਜਾਨ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੂੰ ਆ ਕੇ ਰੋਕ ਲਿਆ ਜਾਵੇ। ਜਦ ਕਿ ਉਸਦੇ ਜੀਜੇ ਦੀ ਜਾਨ ਜਾ ਚੁੱਕੀ ਸੀ।

ਸੰਨੀ ਸਿੰਘ ਦੇ ਦੱਸਣ ਮੁਤਾਬਕ ਜਦੋਂ ਉੱਥੇ ਰੌਲਾ ਪਿਆ ਤਾਂ ਜਨਾਨੀ ਨੂੰ ਲੋਕਾਂ ਨੇ ਫੜ ਲਿਆ। ਜਦੋਂ ਉਥੇ ਪੁਲਿਸ ਪਹੁੰਚੀ ਤਾਂ ਜ਼ਨਾਨੀ ਕਹਿਣ ਲੱਗੀ ਕਿ ਇਸ ਨੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੰਨੀ ਦਾ ਮੰਨਣਾ ਹੈ ਕਿ ਉਥੇ ਜਾਨ ਦੇਣ ਦੇ ਕੋਈ ਨਿਸ਼ਾਨ ਨਹੀਂ ਸਨ। ਪੁਲਿਸ ਨੂੰ ਇਹ ਮਾਮਲਾ ਜਾਨ ਲੈਣ ਦਾ ਲੱਗਿਆ ਅਤੇ ਉਹ ਔਰਤ ਨੂੰ ਆਪਣੇ ਨਾਲ ਲੈ ਗਏ। ਸੰਨੀ ਦਾ ਮੰਨਣਾ ਹੈ ਕਿ ਇਸ ਮਾਮਲੇ ਵਿੱਚ ਔਰਤ ਇਕੱਲੀ ਨਹੀਂ ਹੈ। ਉਸਦੇ ਨਾਲ ਉਸ ਦਾ ਭਰਾ ਅਤੇ 2 ਹੋਰ ਮੁੰਡੇ ਹਨ।

ਇੱਕ ਮੁੰਡਾ ਕੈਨੇਡਾ ਤੋਂ ਆਇਆ ਹੋਇਆ ਹੈ। ਸੰਨੀ ਨੇ ਦੱਸਿਆ ਕਿ ਉਨ੍ਹਾਂ ਨੇ ਜਿਸ ਪੁਲਿਸ ਚੌਕੀ ਵਿੱਚ ਦਰਖਾਸਤ ਦਿੱਤੀ ਸੀ, ਉਸ ਪੁਲਿਸ ਚੌਕੀ ਵਿੱਚ ਕੁੜੀ ਵਾਲਿਆਂ ਵੱਲੋਂ ਪੈਰਵਾਈ ਕਰਨ ਲਈ ਕੁਝ ਵਿਅਕਤੀ ਆਏ। ਇਨ੍ਹਾਂ ਇੱਥੇ ਪੁਲਿਸ ਚੌਕੀ ਵਿੱਚ ਬੀ- ਅ -ਰਾਂ ਮੰਗਵਾਈਆਂ। ਉਨ੍ਹਾਂ ਦੇ ਪੁੱਛਣ ਤੇ ਪੁਲਿਸ ਵਾਲੇ ਮੁੱਕਰ ਗਏ। ਜਦੋਂ ਉਨ੍ਹਾਂ ਨੇ ਪ੍ਰਦਰਸ਼ਨ ਕਰਨਾ ਚਾਹਿਆ ਤਾਂ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਧੱਕੇ ਦਿੱਤੇ।

ਸਨੀ ਸਿੰਘ ਦਾ ਦੋਸ਼ ਹੈ ਕਿ ਉਨ੍ਹਾਂ ਨੇ ਜਾਨ ਲਏ ਜਾਣ ਦੀ ਦਰਖਾਸਤ ਲਿਖਵਾਈ ਸੀ ਪਰ ਪੁਲਿਸ ਵਾਲਿਆਂ ਨੇ ਕੰਪਿਊਟਰ ਰਾਹੀਂ ਜੋ ਦਰਖਾਸਤ ਟਾਈਪ ਕੀਤੀ ਹੈ, ਉਸ ਵਿੱਚ ਜਾਨ ਦੇਣ ਲਈ ਮਜਬੂਰ ਕਰਨ ਦੀ ਗੱਲ ਆਖੀ ਗਈ ਹੈ। ਸੰਨੀ ਸਿੰਘ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਪੁਲਿਸ 302 ਦੇ ਮਾਮਲੇ ਨੂੰ 306 ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ। ਉਨ੍ਹਾਂ ਨੂੰ ਇਨ੍ਹਾਂ ਅਧਿਕਾਰੀਆਂ ਤੋਂ ਨਿਰਪੱਖ ਜਾਂਚ ਦੀ ਉਮੀਦ ਨਹੀਂ ਹੈ। ਪੁਲਿਸ ਨੇ ਇਸ ਮਾਮਲੇ ਵਿਚ ਔਰਤ ਨੂੰ ਫੜ ਲਿਆ ਹੈ ਅਤੇ ਬਾਕੀ ਦੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *