ਕਨੇਡਾ ਚ ਪੰਜਾਬੀ ਟਰੱਕ ਡਰਾਈਵਰ ਤੇ ਗੋਰੇ ਦੀ ਹੋਈ ਮੋਤ, 2 ਟਰੱਕਾਂ ਦੀ ਹੋਈ ਆਪਸ ਚ ਟੱਕਰ

ਪੰਜਾਬ ਵਾਸੀ ਜ਼ਿਆਦਾਤਰ ਟਰੱਕ ਡਰਾਈਵਰੀ ਦਾ ਕੰਮ ਕਰਦੇ ਹਨ। ਕਿੰਨੇ ਹੀ ਪੰਜਾਬੀ ਰੁਜ਼ਗਾਰ ਦੀ ਭਾਲ ਵਿਚ ਕੈਨੇਡਾ ਚਲੇ ਗਏ ਹਨ। ਭਾਵੇਂ ਪੰਜਾਬੀ ਲੋਕ ਪੂਰੀ ਦੁਨੀਆ ਵਿੱਚ ਬੈਠੇ ਹਨ ਪਰ ਜ਼ਿਆਦਾਤਰ ਪੰਜਾਬੀ ਕੈਨੇਡਾ ਜਾਣਾ ਪਸੰਦ ਕਰਦੇ ਹਨ। ਉੱਥੇ ਵੀ ਬਹੁਤੇ ਪੰਜਾਬੀਆਂ ਨੇ ਟਰੱਕਿੰਗ ਨੂੰ ਹੀ ਰੁਜ਼ਗਾਰ ਬਣਾਇਆ ਹੈ। ਕੁਝ ਸਮੇਂ ਤੋਂ ਪੰਜਾਬੀ ਟਰੱਕ ਡਰਾਈਵਰਾਂ ਨਾਲ ਹਾਦਸੇ ਵਾਪਰਨ ਦੀਆਂ ਘਟਨਾਵਾਂ ਕਾਫ਼ੀ ਦੇਖਣ ਸੁਣਨ ਨੂੰ ਮਿਲ ਰਹੀਆਂ ਹਨ।

ਤਾਜ਼ਾ ਘਟਨਾ ਐਡਮਿੰਟਨ ਤੋਂ ਫੋਰਟ ਮੈਕਮਰੀ ਰੋਡ ਤੇ ਪੈਂਦੇ ਵਾਇਲ ਸਿਟੀ ਤੋਂ ਐਡਮਿੰਟਨ ਵਾਲੇ ਪਾਸੇ ਵਾਪਰੀ ਹੈ। ਜਿਸ ਵਿੱਚ 2 ਪਿਕਅੱਪ ਟਰੱਕਾਂ ਦੀ ਆਹਮੋ ਸਾਹਮਣੇ ਤੋਂ ਟੱਕਰ ਹੋਈ ਹੈ। ਇਨ੍ਹਾਂ ਵਿਚ ਇਕ ਟਰੱਕ ਦਾ ਡਰਾਈਵਰ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦਾ ਗੁਰਕੀਰਤ ਪਾਲ ਸਿੰਘ ਖੋਸਾ ਸੀ ਅਤੇ ਦੂਜੇ ਟਰੱਕ ਦਾ ਚਾਲਕ ਇਕ ਗੋਰਾ ਸੀ। ਟਰੱਕਾਂ ਦੇ ਆਹਮੋ ਸਾਹਮਣੇ ਤੋਂ ਟਕਰਾਉਣ ਨਾਲ ਦੋਵੇਂ ਟਰੱਕਾਂ ਨੂੰ ਅੱਗ ਲੱਗ ਗਈ ਅਤੇ ਦੋਵੇਂ ਟਰੱਕ ਸੜ ਕੇ ਸੁਆਹ ਹੋ ਗਏ।

ਦੋਵੇਂ ਟਰੱਕਾਂ ਦੇ ਡਰਾਈਵਰ ਵੀ ਮੌਕੇ ਤੇ ਹੀ ਜਾਨ ਗਵਾ ਗਏ। ਗੁਰਕੀਰਤ ਪਾਲ ਸਿੰਘ ਕੈਨੇਡਾ ਦੇ ਐਡਮਿੰਟਨ ਵਿੱਚ ਰਹਿੰਦਾ ਸੀ। ਉਹ ਰੋਜ਼ਾਨਾ ਐਡਮਿੰਟਨ ਤੋਂ ਫੋਰਟ ਮੈਕਮਰੀ ਦਾ ਚੱਕਰ ਲਗਾਉਂਦਾ ਸੀ। ਹਾਦਸੇ ਸਮੇਂ ਵੀ ਉਹ ਐਡਮਿੰਟਨ ਵੱਲ ਨੂੰ ਆ ਰਿਹਾ ਸੀ। ਵਾਇਲ ਸਿਟੀ ਤੋਂ 10 ਕਿਲੋਮੀਟਰ ਅੱਗੇ ਲੰਘ ਕੇ ਐਡਮੰਟਨ ਵਾਲੇ ਪਾਸੇ ਦੋਵੇਂ ਟਰੱਕਾਂ ਦੀ ਆਪਸ ਵਿੱਚ ਟੱਕਰ ਹੋ ਗਈ। ਕਿਸੇ ਪੰਜਾਬੀ ਟਰੱਕ ਡਰਾਈਵਰ ਦੇ ਨਾਲ ਹਾਦਸੇ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ।

ਹੁਣ ਤਕ ਕਿੰਨੇ ਹੀ ਪੰਜਾਬੀ ਟਰੱਕ ਡਰਾਈਵਰ ਆਪਣੀਆਂ ਜਾਨਾਂ ਗੁਆ ਗਏ ਹਨ। ਇਹ ਨੌਜਵਾਨ ਚੰਗੇ ਭਵਿੱਖ ਦੀ ਉਮੀਦ ਰੱਖ ਕੇ ਵਿਦੇਸ਼ ਜਾਂਦੇ ਹਨ ਪਰ ਜਦੋਂ ਅਜਿਹਾ ਵਾਪਰਦਾ ਹੈ ਤਾਂ ਇਹ ਉਨ੍ਹਾਂ ਦੇ ਮਾਪਿਆਂ ਲਈ ਅਸਹਿ ਹੁੰਦਾ ਹੈ। ਇਸ ਘਟਨਾ ਕਾਰਨ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਸਾਨੂੰ ਆਵਾਜਾਈ ਦੇ ਨਿਯਮਾਂ ਤੇ ਅਮਲ ਕਰਨ ਦੀ ਜ਼ਰੂਰਤ ਹੈ ਤਾਂ ਕਿ ਅਜਿਹੇ ਹਾਦਸੇ ਨਾ ਵਾਪਰਨ ਅਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।

Leave a Reply

Your email address will not be published. Required fields are marked *