ਕੂੜੇ ਵਾਲੀ ਟਰਾਲੀ ਹੇਠ ਆਉਣ ਨਾਲ ਨੌਜਵਾਨ ਦੀ ਮੋਤ, 2 ਤਰੀਕ ਨੂੰ ਹੋਣ ਵਾਲਾ ਸੀ ਵਿਆਹ

ਬੁਰਾ ਸਮਾ ਕਦੇ ਕਿਸੇ ਨੂੰ ਦੱਸ ਕੇ ਨਹੀਂ ਆਉਂਦਾ। ਹਾਲਾਤ ਪਲ-ਪਲ ਬਦਲਦੇ ਰਹਿੰਦੇ ਹਨ। ਇਨਸਾਨ ਆਪਣੇ ਆਉਣ ਵਾਲੇ ਭਵਿੱਖ ਬਾਰੇ ਨਹੀਂ ਜਾਣਦਾ ਕਿ ਉਸ ਨਾਲ ਅਗਲੇ ਪਲ ਕੀ ਹੋ ਜਾਣਾ ਹੈ, ਇਸ ਦੀ ਜਾਣਕਾਰੀ ਸਿਰਫ ਪਰਮਾਤਮਾ ਨੂੰ ਹੀ ਹੁੰਦੀ ਹੈ। ਇਨਸਾਨ ਸੋਚਦਾ ਤਾਂ ਚੰਗਾ ਕਰਨ ਬਾਰੇ ਹੀ ਹੈ ਪਰ ਕਈ ਵਾਰ ਚੰਗਾ ਕਰਦੇ ਹੋਏ ਵੀ ਉਸ ਨਾਲ ਮਾੜਾ ਹੋ ਜਾਂਦਾ ਹੈ। ਕੁਝ ਅਜਿਹਾ ਹੀ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ,

ਜਿੱਥੇ ਚੰਡੀਗੜ੍ਹ ਦੇ ਸੈਕਟਰ 23 ਏ ਵਿਚ ਉਸ ਸਮੇਂ ਕਾਫ਼ੀ ਲੋਕ ਇਕੱਠੇ ਹੋ ਗਏ, ਜਦੋਂ ਉਨ੍ਹਾਂ ਨੇ ਕੂੜੇ ਵਾਲੀ ਹਾਈਡ੍ਰੌਲਿਕ ਟਰਾਲੀ ਵਿਚ ਇਕ ਨੌਜਵਾਨ ਨੂੰ ਫਸੇ ਹੋਏ ਦੇਖਿਆ। ਅਸਲ ਵਿਚ ਇਹ ਨੌਜਵਾਨ ਇੱਥੇ ਕੂੜਾ ਚੁੱਕਣ ਵਾਲੀ ਗੱਡੀ ਦਾ ਡਰਾਈਵਰ ਸੀ। ਜੋ ਕਿਸੇ ਤਰ੍ਹਾਂ ਇਸ ਟਰਾਲੀ ਵਿੱਚ ਫਸ ਗਿਆ। ਇਨ੍ਹਾਂ ਇਕੱਠੇ ਹੋਏ ਲੋਕਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਨੂੰ ਦੇਖਿਆ ਤਾਂ ਫਾਇਰ ਬ੍ਰਿਗੇਡ ਵਿਭਾਗ ਨਾਲ ਸੰਪਰਕ ਕੀਤਾ ਗਿਆ।

ਫਾਇਰ ਬ੍ਰਿਗੇਡ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਟਰਾਲੀ ਵਿੱਚ ਫਸੇ ਨੌਜਵਾਨ ਬਾਹਰ ਕੱਢਿਆ। ਇਸ ਨੌਜਵਾਨ ਨੂੰ ਸੈਕਟਰ 16 ਦੇ ਹਸਪਤਾਲ ਵਿਚ ਪਹੁੰਚਾਇਆ ਗਿਆ ਹੈ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਨੌਜਵਾਨ ਦੀ ਪਛਾਣ ਨਵਜੋਤ ਵਜੋਂ ਹੋਈ ਹੈ। ਉਹ ਇਸ ਕੂੜਾ ਚੁੱਕਣ ਵਾਲੀ ਹਾਈਡ੍ਰੋਲਿਕ ਟਰਾਲੀ ਦਾ ਡਰਾਈਵਰ ਸੀ। ਕੁਝ ਹੀ ਦਿਨਾਂ ਤਕ 2 ਅਕਤੂਬਰ ਨੂੰ ਉਸ ਦਾ ਵਿਆਹ ਹੋਣ ਵਾਲਾ ਸੀ।

ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਖਰੀਦੋ ਫਰੋਖਤ ਕੀਤੀ ਜਾ ਰਹੀ ਸੀ। ਪਰਿਵਾਰ ਦੇ ਸਭ ਜੀਅ ਖ਼ੁਸ਼ ਸਨ ਪਰ ਇਸ ਤੋਂ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ। ਜਦੋਂ ਪਰਿਵਾਰ ਨੂੰ ਇਹ ਖ਼ਬਰ ਪਹੁੰਚੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ। ਪਰਿਵਾਰ ਵਿਚ ਇਕਦਮ ਮਾਤਮ ਛਾ ਗਿਆ। ਕਿੱਥੇ ਤਾਂ ਉਹ ਵਿਆਹ ਦੀ ਖੁਸ਼ੀ ਚ ਭੱਜੇ ਫਿਰ ਰਹੇ ਸਨ ਪਰ ਇਸ ਖ਼ਬਰ ਨੇ ਉਨ੍ਹਾਂ ਦਾ ਹੌਸਲਾ ਹੀ ਡੇਗ ਦਿੱਤਾ।

Leave a Reply

Your email address will not be published. Required fields are marked *