ਚਲਾਨ ਕਰਨ ਤੇ ਹੋਇਆ ਹੰਗਾਮਾ, ਕਾਰ ਵਾਲੇ ਤੇ ਪੁਲਿਸ ਵਾਲੇ ਹੋਏ ਆਹਮੋ ਸਾਹਮਣੇ

ਜਲੰਧਰ ਦੇ ਬੱਸ ਸਟੈਂਡ ਨੇੜੇ ਇੱਕ ਕਾਰ ਚਾਲਕ ਅਤੇ ਟ੍ਰੈਫਿਕ ਪੁਲਿਸ ਦੇ ਥਾਣੇਦਾਰ ਵਿਚਕਾਰ ਉਸ ਸਮੇਂ ਤੂੰ ਤੂੰ ਮੈਂ ਮੈਂ ਹੋ ਗਈ, ਜਦੋਂ ਟ੍ਰੈਫਿਕ ਪੁਲਸ ਦੇ ਥਾਣੇਦਾਰ ਨੇ ਇਕ ਕਾਰ ਦਾ ਗਲਤ ਚਲਾਨ ਕਰ ਦਿੱਤਾ। ਇਨ੍ਹਾਂ ਵਿਚਕਾਰ ਗੱਲ ਵਧ ਜਾਣ ਤੇ ਟ੍ਰੈਫਿਕ ਪੁਲਿਸ ਦੀ ਮਹਿਲਾ ਇੰਸਪੈਕਟਰ ਮੌਕੇ ਤੇ ਪਹੁੰਚੀ। ਉਨ੍ਹਾਂ ਨੇ ਕਾਰ ਚਾਲਕ ਅਤੇ ਟ੍ਰੈਫਿਕ ਪੁਲਿਸ ਅਧਿਕਾਰੀ ਦੀ ਗੱਲ ਸੁਣਨ ਤੋਂ ਬਾਅਦ ਮੰਨਿਆ ਕਿ ਗ਼ ਲ ਤੀ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਹੈ। ਉਨ੍ਹਾਂ ਨੇ ਕਾਰ ਚਾਲਕ ਨੂੰ ਸ਼ਾਂਤ ਕੀਤਾ।

ਮਿਲੀ ਜਾਣਕਾਰੀ ਮੁਤਾਬਕ ਟਰੈਫਿਕ ਪੁਲਿਸ ਮੁਲਾਜ਼ਮਾਂ ਵੱਲੋਂ ਜਲੰਧਰ ਬੱਸ ਸਟੈਂਡ ਨੇਡ਼ੇ ਪੁਲਿਸ ਨਾਕਾ ਲਗਾਇਆ ਹੋਇਆ ਸੀ। ਜਿੱਥੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਜੇਕਰ ਕੋਈ ਕਮੀ ਨਜ਼ਰ ਆਉਂਦੀ ਸੀ ਤਾਂ ਚਲਾਨ ਕੀਤਾ ਜਾਂਦਾ ਸੀ। ਇੱਥੇ ਇਕ ਕਾਰ ਚਾਲਕ ਆਇਆ। ਜਿਸ ਨੂੰ ਮੌਕੇ ਤੇ ਹਾਜ਼ਰ ਏ.ਐੱਸ.ਆਈ ਵੱਲੋਂ ਰੋਕ ਲਿਆ ਗਿਆ। ਕਾਰ ਚਾਲਕ ਤੋਂ ਡਰਾਈਵਿੰਗ ਲਾ ਇ ਸੈਂ ਸ ਮੰਗਿਆ ਗਿਆ। ਪੁਲਿਸ ਅਧਿਕਾਰੀ ਨੇ ਗੱਡੀ ਦੀ ਨੰਬਰ ਪਲੇਟ ਟੁੱਟੀ ਹੋਣ ਕਾਰਨ ਚਲਾਨ ਕਰ ਦਿੱਤਾ। ਚਲਾਨ ਕਰਦੇ ਵਕਤ ਏ.ਐੱਸ.ਆਈ ਤੋਂ ਗਲਤ ਪਾਰਕਿੰਗ ਦਾ ਚਲਾਨ ਹੋ ਗਿਆ।

ਜਿਸ ਨੂੰ ਲੈ ਕੇ ਕਾਰ ਚਾਲਕ ਅਤੇ ਟ੍ਰੈਫਿਕ ਪੁਲਿਸ ਦੇ ਏ.ਐੱਸ.ਆਈ ਵਿਚਕਾਰ ਤੂੰ ਤੂੰ ਮੈਂ ਮੈਂ ਹੋ ਗਈ। ਮਾਮਲਾ ਵਧ ਜਾਣ ਤੇ ਮਹਿਲਾ ਇੰਸਪੈਕਟਰ ਉੱਥੇ ਪਹੁੰਚੀ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਏ.ਐੱਸ.ਆਈ ਦੀ ਗਲਤੀ ਹੈ। ਚਲਾਨ ਕਰਦੇ ਵਕਤ ਏ.ਐੱਸ.ਆਈ ਤੋਂ ਨੰਬਰ ਪਲੇਟ ਦੀ ਬਜਾਏ ਗ਼ਲਤ ਪਾਰਕਿੰਗ ਤੇ ਟਿਕ ਲੱਗ ਗਈ। ਇਸ ਤੋਂ ਪਹਿਲਾਂ ਕਾਰ ਚਾਲਕ ਅਤੇ ਚਲਾਨ ਕਰਨ ਵਾਲੇ ਅਧਿਕਾਰੀ ਵਿਚਕਾਰ ਕਾਫੀ ਤੂੰ ਤੂੰ ਮੈਂ ਮੈਂ ਹੋ ਚੁੱਕੀ ਸੀ। ਸੁਣਨ ਵਿੱਚ ਆਇਆ ਹੈ ਕਿ ਮਹਿਲਾ ਪੁਲਿਸ ਇੰਸਪੈਕਟਰ ਨੇ ਪੁਲਿਸ ਅਧਿਕਾਰੀ ਤੇ ਕਾਰਵਾਈ ਦੀ ਗੱਲ ਆਖੀ ਹੈ।

Leave a Reply

Your email address will not be published. Required fields are marked *