ਚੋਟੀ ਦੇ ਕਬੱਡੀ ਖਿਡਾਰੀ ਨਾਲ ਵਾਪਰਿਆ ਭਾਣਾ, ਪਰਿਵਾਰ ਦੀ ਹਾਲਤ ਦੇਖ ਪੁਲਿਸ ਵਾਲੇ ਵੀ ਰੋ ਪਏ

ਮਾਨਸਾ ਦੇ ਸ਼ੇਰਖਾਨ ਏਰੀਏ ਵਿੱਚ ਇਕ ਨੌਜਵਾਨ ਦੀ ਘਰ ਦੇ ਅੰਦਰ ਹੀ ਜਾਨ ਲੈ ਲੈਣ ਦੇ ਮਾਮਲੇ ਨੂੰ ਪੁਲਿਸ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮ੍ਰਿਤਕ ਨੌਜਵਾਨ ਦਾ ਨਾਮ ਜਗਜੀਤ ਸਿੰਘ ਜੱਗੂ ਪੁੱਤਰ ਬਾਬੂ ਸਿੰਘ ਦੱਸਿਆ ਜਾ ਰਿਹਾ ਹੈ। ਉਸ ਦੀ ਉਮਰ 25 ਸਾਲ ਸੀ। ਜਗਜੀਤ ਸਿੰਘ ਜੱਗੂ ਪੜ੍ਹਾਈ ਕਰਨ ਦੇ ਨਾਲ ਨਾਲ ਕਬੱਡੀ ਖੇਡਦਾ ਸੀ। ਮ੍ਰਿਤਕ ਦੇ ਸੰਬੰਧੀ ਪੁਲਿਸ ਤੋਂ ਮਾਮਲੇ ਨੂੰ ਟਰੇਸ ਕਰਨ ਦੀ ਮੰਗ ਕਰ ਰਹੇ ਹਨ। ਕਿਰਨਾ ਨਾਮ ਦੀ ਔਰਤ ਨੇ ਦੱਸਿਆ ਹੈ ਕਿ ਮਿ੍ਤਕ ਉਨ੍ਹਾਂ ਦੇ ਪੁੱਤਰ ਦੀ ਥਾਂ ਲੱਗਦਾ ਸੀ। ਜਿਸ ਦੀ ਜਾਨ ਲੈ ਲਈ ਗਈ ਹੈ।

ਉਨ੍ਹਾਂ ਦੀ ਮੰਗ ਹੈ ਕਿ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਇਕ ਹੋਰ ਔਰਤ ਨੇ ਰੋਂਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਭਰਾ ਬਹੁਤ ਗ਼ਰੀਬ ਹੈ। ਜਿਸ ਨੇ ਆਪਣੇ ਬੱਚਿਆਂ ਨੂੰ ਪੜ੍ਹਾਇਆ। ਲੜਕਾ ਹੁਣ ਪੜ੍ਹ ਲਿਖ ਕੇ ਨੌਕਰੀ ਦੇ ਯੋਗ ਹੋ ਗਿਆ ਸੀ। ਜਿਸ ਦੀ ਕੰਧ ਟੱਪ ਕੇ ਜਾਨ ਲੈ ਲਈ ਗਈ ਹੈ। ਪਰਿਵਾਰ ਦੀ ਕਿਸੇ ਨਾਲ ਕੋਈ ਲਾ ਗ ਡਾ ਟ ਵੀ ਨਹੀਂ ਹੈ। ਇਸ ਔਰਤ ਨੇ ਰੋਂਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ। ਮ੍ਰਿਤਕ ਦੇ ਤਾਏ ਦੇ ਪੁੱਤਰ ਸਤਨਾਮ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਦਾ ਤੜਕੇ 4 ਵਜੇ ਪਤਾ ਲੱਗਾ।

ਜਦੋਂ ਉਨ੍ਹਾਂ ਦਾ ਚਾਚਾ ਰੋਣ ਲੱਗਾ। ਉਹ ਕੰਧ ਟੱਪ ਕੇ ਆਪਣੇ ਚਾਚੇ ਦੇ ਘਰ ਆਏ। ਗੇਟ ਅੰਦਰੋਂ ਬੰਦ ਸੀ। ਮੌਕੇ ਦਾ ਦ੍ਰਿਸ਼ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਸਤਨਾਮ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਜਗਜੀਤ ਸਿੰਘ ਜੱਗੂ ਪੜ੍ਹਾਈ ਕਰਨ ਦੇ ਨਾਲ ਨਾਲ ਕਬੱਡੀ ਖੇਡਦਾ ਸੀ। ਉਨ੍ਹਾਂ ਨੂੰ ਜਾਪਦਾ ਹੈ ਕਿ ਕਿਸੇ ਨੇ ਜਗਜੀਤ ਨੂੰ ਕੁਝ ਸੁੰਘਾ ਕੇ ਫਿਰ ਉਸ ਦੀ ਜਾਨ ਲਈ ਹੈ। ਮ੍ਰਿਤਕ ਦਾ ਸੁਭਾਅ ਬਹੁਤ ਵਧੀਆ ਸੀ ਉਸ ਦੀ ਕਿਸੇ ਨਾਲ ਲਾ ਗ ਡਾ ਟ ਨਹੀਂ ਸੀ। ਉਨ੍ਹਾਂ ਨੂੰ ਕਿਸੇ ਤੇ ਸ਼ੱਕ ਵੀ ਨਹੀਂ ਹੈ। ਸਤਨਾਮ ਸਿੰਘ ਦੀ ਮੰਗ ਹੈ ਕਿ ਬਣਦੀ ਕਾਰਵਾਈ ਕਰ ਕੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ।

ਮੌਕੇ ਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮਿ੍ਤਕ ਦਾ ਨਾਮ ਜਗਜੀਤ ਸਿੰਘ ਜੱਗੂ ਪੁੱਤਰ ਬਾਬੂ ਸਿੰਘ ਸੀ। ਉਸ ਦੀ ਉਮਰ 25 ਸਾਲ ਸੀ। ਘਰ ਵਿੱਚ ਹੀ ਕਿਸੇ ਨੇ ਲੜਕੇ ਦੀ ਜਾਨ ਲਈ ਹੈ। ਉਸ ਸਮੇਂ ਮ੍ਰਿਤਕ ਦਾ ਪਿਤਾ ਵੀ ਘਰ ਵਿੱਚ ਸੀ ਪਰ ਉਸ ਨੂੰ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰ ਨਾਲ ਗੱਲਬਾਤ ਕੀਤੀ ਜਾਵੇਗੀ। ਮਾਮਲਾ ਦਰਜ ਕੀਤਾ ਜਾਵੇਗਾ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਜਾਂਚ ਕਰਕੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਨੂੰ ਕਾਬੂ ਕਰ ਲਿਆ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *