ਜਹਾਜ਼ ਦੀ ਲੈਂਡਿੰਗ ਸਮੇਂ ਵਾਪਰਿਆ ਭਾਣਾ, ਤਿਲਕ ਕੇ ਝੀਲ ਚ ਜਾ ਵੜਿਆ ਜਹਾਜ

ਵਿਗਿਆਨੀਆਂ ਅਤੇ ਇੰਜੀਨੀਅਰਾਂ ਨੇ ਸਮੇਂ ਅਤੇ ਲੰਬੇ ਸਫਰ ਨੂੰ ਘਟਾਉਣ ਲਈ ਵਾਹਨ ਬਣਾਏ। ਵਾਹਨਾਂ ਤੇ ਸਫ਼ਰ ਕਰਨ ਨਾਲ ਸਮੇਂ ਦੀ ਬਚਤ ਹੁੰਦੀ ਹੈ ਪਰ ਕਈ ਵਾਰ ਵਾਹਨਾਂ ਤੇ ਵੱਡੇ ਹਾਦਸੇ ਵਾਪਰ ਜਾਂਦੇ ਹਨ। ਅਜਿਹੇ ਹਾਦਸਿਆਂ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ। ਕੁਝ ਅਜਿਹਾ ਹੀ ਫਰਾਂਸ ਦੇ ਮਾਂਟ ਪੇਲੀਅਰ ਹਵਾਈ ਅੱਡੇ ਤੇ ਵਾਪਰਿਆ। ਇਸ ਘਟਨਾ ਨੇ ਸਭ ਦਾ ਧਿਆਨ ਖਿੱਚਿਆ ਹੈ। ਇੱਥੇ ਇਕ ਹਵਾਈ ਜਹਾਜ਼ ਲੈਂਡਿੰਗ ਕਰਦੇ ਵਕਤ ਝੀਲ ਵਿਚ ਜਾ ਵੜਿਆ। ਇੱਥੇ ਦੱਸਣਾ ਬਣਦਾ ਹੈ ਕਿ ਮਾਰਟ ਫੇਲੀਅਰ ਦੇ ਹਵਾਈ ਅੱਡੇ ਦੇ ਨਾਲ ਹੀ ਇਕ ਝੀਲ ਹੈ।

ਜਦੋਂ ਬੋਇੰਗ 737 ਹਵਾਈ ਜਹਾਜ਼ ਲੈੰਡਿੰਗ ਕਰ ਰਿਹਾ ਸੀ ਤਾਂ ਇਹ ਰਨਵੇ ਤੋਂ ਬਾਹਰ ਆ ਗਿਆ ਅਤੇ ਝੀਲ ਵਿਚ ਜਾ ਵੜਿਆ। ਇਹ ਘਟਨਾ ਸ਼ਨੀਵਾਰ ਸਵੇਰ ਦੀ ਦੱਸੀ ਜਾਂਦੀ ਹੈ। ਇਹ ਇਕ ਕਾਰਗੋ ਹਵਾਈ ਜਹਾਜ਼ ਸੀ। ਜਿਸ ਵਿੱਚ 3 ਵਿਅਕਤੀ ਸਵਾਰ ਸਨ। ਜਦੋਂ ਜਹਾਜ਼ ਰਨਵੇ ਤੋਂ ਬਾਹਰ ਨਿਕਲਿਆ ਤਾਂ ਇਹ ਅੱਧਾ ਝੀਲ ਦੇ ਵਿੱਚ ਚਲਾ ਗਿਆ। ਜਹਾਜ਼ ਦਾ ਇਕ ਇੰਜਣ ਵੀ ਪਾਣੀ ਦੇ ਵਿੱਚ ਚਲਾ ਗਿਆ। ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਜਹਾਜ਼ ਦੇ ਤਿੰਨੇ ਸਵਾਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ।

ਇਸ ਘਟਨਾ ਕਾਰਨ ਸ਼ਨੀਵਾਰ ਨੂੰ ਇਸ ਹਵਾਈ ਅੱਡੇ ਤੋਂ 11 ਉਡਾਣਾਂ ਰੱਦ ਕਰਨੀਆਂ ਪਈਆਂ ਅਤੇ ਐਤਵਾਰ ਸਵੇਰ ਸਮੇਂ ਦੀਆਂ 12 ਉਡਾਣਾਂ ਰੱਦ ਕੀਤੀਆਂ ਗਈਆਂ। ਜਿਨ੍ਹਾਂ ਵਿੱਚ 6 ਲੈਂਡਿੰਗ ਅਤੇ 6 ਰਵਾਨਾ ਹੋਣ ਵਾਲੀਆਂ ਹਨ। ਜਿਸ ਜਹਾਜ਼ ਨਾਲ ਹਾਦਸਾ ਵਾਪਰਿਆ ਹੈ ਇਹ ਜਹਾਜ਼ ਸ਼ਨੀਵਾਰ ਸਵੇਰੇ ਪੈਰਿਸ ਦੇ ਚਾਰਲਸ ਡੀ ਗੌਲ ਹਵਾਈ ਅੱਡੇ ਤੋਂ ਮਾਂਟ ਪੇਲੀਅਰ ਲਈ ਉੱਡਿਆ ਸੀ ਪਰ ਲੈਂਡਿੰਗ ਕਰਦੇ ਵਕਤ ਇਸ ਨਾਲ ਹਾਦਸਾ ਵਾਪਰ ਗਿਆ ਅਤੇ ਇਹ ਝੀਲ ਵਿਚ ਜਾ ਵੜਿਆ। ਇਸ ਮਾਮਲੇ ਵਿੱਚ ਗਨੀਮਤ ਇਹ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Leave a Reply

Your email address will not be published. Required fields are marked *