ਦਿਓਰ ਨੇ ਭਾਬੀ ਨਾਲ ਵਰਤਾ ਦਿੱਤਾ ਭਾਣਾ, ਸਾਰਾ ਮਾਮਲਾ ਕੈਮਰੇ ਚ ਕੈਦ

ਲੁਧਿਆਣਾ ਤੋਂ ਇਕ ਨੌਜਵਾਨ ਦੁਆਰਾ ਤਿੱਖੀ ਚੀਜ਼ ਦਾ ਵਾਰ ਕਰਨ ਨਾਲ ਇਕ ਔਰਤ ਦੀ ਜਾਨ ਚਲੀ ਗਈ ਹੈ। ਮ੍ਰਿਤਕਾ ਦਾ ਨਾਮ ਸੁਮਨ ਸੀ। ਘਟਨਾ ਨੂੰ ਅੰਜਾਮ ਅਰਵਿੰਦ ਕੁਮਾਰ ਨੇ ਦਿੱਤਾ ਹੈ। ਇਹ ਦੋਵੇਂ ਰਿਸ਼ਤੇ ਵਿੱਚ ਦਿਉਰ ਭਰਜਾਈ ਲੱਗਦੇ ਹਨ। ਮ੍ਰਿਤਕਾ ਦੇ ਪਤੀ ਨੇ ਦੱਸਿਆ ਹੈ ਕਿ ਅਰਵਿੰਦ ਨੇ ਉਨ੍ਹਾਂ ਦੀ ਪਤਨੀ ਦੀ ਜਾਨ ਲਈ ਹੈ। ਅਰਵਿੰਦ ਨੇ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਪੁੱਤਰ ਤੇ ਵਾਰ ਕੀਤਾ। ਇਸ ਵਿਅਕਤੀ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਦਾ ਅਰਵਿੰਦ ਨਾਲ ਇਕ ਮਕਾਨ ਨੂੰ ਲੈ ਕੇ ਵਿਵਾਦ ਸੀ।

ਕੁਝ ਦੇਰ ਪਹਿਲਾਂ ਇਸ ਦਾ 4 ਲੱਖ ਰੁਪਏ ਵਿੱਚ ਫ਼ੈਸਲਾ ਹੋ ਗਿਆ ਸੀ। ਉਨ੍ਹਾਂ ਨੇ 2 ਲੱਖ ਰਪਏ ਅਰਵਿੰਦ ਨੂੰ ਦੇ ਦਿੱਤੇ ਹਨ ਜਦਕਿ 2 ਲੱਖ ਰੁਪਏ ਦੇਣੇ ਬਾਕੀ ਹਨ। ਮ੍ਰਿਤਕਾ ਦੇ ਪਤੀ ਦੇ ਦੱਸਣ ਮੁਤਾਬਕ ਪੁਲਿਸ ਨੇ ਅਰਵਿੰਦ ਦੀ ਪਤਨੀ ਅਤੇ ਸਹੁਰੇ ਨੂੰ ਫੜ ਲਿਆ ਹੈ ਜਦਕਿ ਅਰਵਿੰਦ ਅਤੇ ਉਸ ਦੇ ਸਾਲੇ ਨੂੰ ਫਡ਼ਨਾ ਬਾਕੀ ਹੈ। ਸਰਪੰਚ ਦੀ ਮੰਗ ਹੈ ਕਿ ਪੁਲਿਸ ਨੂੰ ਇਸ ਮਾਮਲੇ ਵਿਚ ਸ ਖ਼ ਤ ਕਾਰਵਾਈ ਕਰਨੀ ਚਾਹੀਦੀ ਹੈ। ਜੇਕਰ ਪੁਲਿਸ ਨਰਮੀ ਵਰਤਦੀ ਹੈ ਤਾ ਘਟਨਾਵਾਂ ਵਿੱਚ ਵਾਧਾ ਹੁੰਦਾ ਹੈ।

ਇਕ ਔਰਤ ਨੇ ਜਾਣਕਾਰੀ ਦਿੱਤੀ ਹੈ ਕਿ ਘਟਨਾ ਸਮੇਂ ਉਹ ਕੋਠੇ ਤੇ ਖੜ੍ਹੀ ਸੀ। ਅਰਵਿੰਦ ਬਾਈਕ ਤੇ ਆਇਆ ਅਤੇ ਸੁਮਨ ਦੇ ਵੱਡੇ ਪੁੱਤਰ ਦੀ ਖਿੱਚ ਧੂਹ ਕਰਨ ਲੱਗਾ। ਸੁਮਨ ਆਪਣੇ ਪੁੱਤਰ ਨੂੰ ਛੁਡਾਉਣ ਲਈ ਅੱਗੇ ਹੋਈ ਤਾਂ ਅਰਵਿੰਦ ਨੇ ਉਸ ਤੇ ਤਿੱਖੀ ਚੀਜ਼ ਦਾ ਵਾਰ ਕਰ ਦਿੱਤਾ। ਜਿਸ ਨਾਲ ਉਹ ਬਜਰੀ ਤੇ ਡਿੱਗ ਪਈ। ਸੁਮਨ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਉਸ ਦੀ ਜਾਨ ਜਾ ਚੁੱਕੀ ਹੈ। ਇਸ ਔਰਤ ਦੇ ਦੱਸਣ ਮੁਤਾਬਕ ਇਨ੍ਹਾਂ ਦੋਵੇਂ ਧਿਰਾਂ ਦਾ ਮਕਾਨ ਨੂੰ ਲੈ ਕੇ ਵਿਵਾਦ ਸੀ। ਜਿਸ ਦੇ ਸੰਬੰਧ ਵਿਚ ਅਰਵਿੰਦ ਨੂੰ 2 ਲੱਖ ਰੁਪਏ ਦੇ ਦਿੱਤੇ ਗਏ ਹਨ

ਅਤੇ ਬਾਕੀ ਪੈਸੇ ਦੇਣੇ ਰਹਿੰਦੇ ਹਨ। ਇਸ ਔਰਤ ਨੇ ਦੱਸਿਆ ਕਿ ਘਟਨਾ ਤੋਂ 2 ਘੰਟੇ ਬਾਅਦ ਪੁਲਿਸ ਆਈ ਅਤੇ ਕਾਰਵਾਈ ਕਰਕੇ ਚਲੀ ਗਈ। ਮ੍ਰਿਤਕਾ ਸੁਮਨ ਦੇ ਪੁੱਤਰ ਇਹ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਮਾਂ ਸਿਲਾਈ ਕਰ ਰਹੀ ਸੀ। ਅਰਵਿੰਦ ਆ ਕੇ ਉਸਦੇ ਭਰਾ ਦੀ ਖਿੱਚ ਧੂਹ ਕਰਨ ਲੱਗਾ। ਉਸ ਦੀ ਮਾਂ ਛੁਡਾਉਣ ਗਈ ਤਾਂ ਅਰਵਿੰਦ ਨੇ ਉਸ ਤੇ ਵੀ ਤਿੱਖੀ ਚੀਜ਼ ਨਾਲ ਵਾਰ ਕਰ ਦਿੱਤਾ। ਉਸ ਦੀ ਮਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਲੜਕੇ ਨੇ ਦੱਸਿਆ ਹੈ ਕਿ ਛੁਡਾਉਂਦੇ ਵਕਤ ਉਸ ਦੇ ਵੀ ਸੱ ਟ ਲੱਗੀ ਹੈ। ਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *