ਮਾਪਿਆਂ ਦੀ ਲਾਡਲੀ ਧੀ ਦੀ ਲਈ ਜਾਨ, ਧੀ ਦੀ ਲਾਸ਼ ਦੇਖ ਭੁੱਬਾਂ ਮਾਰ ਮਾਰ ਰੋਵੇ ਮਾਂ

ਜਲੰਧਰ ਦੇ ਰਾਮਾਮੰਡੀ ਸਥਿਤ ਏਕਤਾ ਵਿਹਾਰ ਵਿੱਚ ਰਹਿਣ ਵਾਲੀ ਸੁਖਵਿੰਦਰ ਕੌਰ ਨਾਮ ਦੀ ਔਰਤ ਦੀ ਜਾਨ ਜਾਣ ਦਾ ਮਾਮਲਾ ਗਰਮਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਮ੍ਰਿਤਕਾ ਦੇ ਸਹੁਰਾ ਪਰਿਵਾਰ ਤੇ 306 ਦਾ ਮਾਮਲਾ ਦਰਜ ਕੀਤਾ ਹੈ ਪਰ ਮ੍ਰਿਤਕਾ ਦੇ ਪੇਕੇ ਪਰਿਵਾਰ ਦੀ ਦਲੀਲ ਹੈ ਕਿ ਮ੍ਰਿਤਕਾ ਦੇ ਹੱਥਾਂ ਅਤੇ ਗਿੱਟਿਆਂ ਤੇ ਰੱਸੀ ਨਾਲ ਬੰਨ੍ਹੇ ਹੋਣ ਦੇ ਨਿਸ਼ਾਨ ਹਨ। ਜਿਸ ਦਾ ਭਾਵ ਹੈ ਕਿ ਮ੍ਰਿਤਕਾ ਨੂੰ ਬੰਨ੍ਹ ਕੇ ਧੱ ਕੇ ਨਾਲ ਦਵਾਈ ਪਿਆਈ ਗਈ ਹੈ। ਇਸ ਲਈ ਉਹ 302 ਦਾ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੇ ਹਨ।

ਉਨ੍ਹਾਂ ਨੇ ਪੁਲਿਸ ਤੇ ਵੀ ਮ੍ਰਿਤਕਾ ਦੇ ਸਹੁਰੇ ਪਰਿਵਾਰ ਦਾ ਪੱਖ ਪੂਰਨ ਦੇ ਦੋਸ਼ ਲਗਾਏ ਹਨ। ਸੁਰਜੀਤ ਕੁਮਾਰ ਨੇ ਦੱਸਿਆ ਹੈ ਕਿ ਉਹ ਰਸੂਲਪੁਰ ਕਲਾਂ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਚਾਚੇ ਦੀ ਧੀ ਸੁਖਵਿੰਦਰ ਕੌਰ ਦਾ 12-13 ਸਾਲ ਪਹਿਲਾਂ ਰਾਮਾਮੰਡੀ ਦੇ ਲੜਕੇ ਨਾਲ ਵਿਆਹ ਕੀਤਾ ਗਿਆ ਸੀ। ਸੁਖਵਿੰਦਰ ਕੌਰ ਦੇ 2 ਬੱਚੇ ਇੱਕ ਮੁੰਡਾ ਅਤੇ ਇੱਕ ਕੁੜੀ ਹਨ। ਸੁਰਜੀਤ ਕੁਮਾਰ ਦੇ ਦੱਸਣ ਮੁਤਾਬਕ ਮ੍ਰਿਤਕਾ ਦੇ ਸਹੁਰੇ ਪਰਿਵਾਰ ਨੇ ਮ੍ਰਿਤਕਾ ਦੇ ਪਿਤਾ ਨੂੰ ਫੋਨ ਕਰਕੇ ਕਿਹਾ ਕਿ ਉਸ ਨੂੰ ਦੌਰਾ ਪਿਆ ਹੈ।

ਉਹ ਇਕੱਲੇ ਹੀ ਆ ਜਾਣ। ਫਿਰ ਕਹਿਣ ਲੱਗੇ ਕਿ ਦੂਜਾ ਦੌਰਾ ਪੈ ਗਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਉਹ ਅੱਖਾਂ ਮੀਟ ਗਈ। ਸੁਰਜੀਤ ਕੁਮਾਰ ਦੀ ਦਲੀਲ ਹੈ ਕਿ ਸੁਖਵਿੰਦਰ ਕੌਰ ਦੀ ਜਾਨ ਇਕ ਦਿਨ ਪਹਿਲਾਂ ਜਾ ਚੁੱਕੀ ਹੈ। ਤਦ ਹੀ ਉਸ ਦਾ ਸਰੀਰ ਆਕੜਿਆ ਹੈ। ਮ੍ਰਿਤਕ ਦੇਹ ਫਰੀਜ਼ਰ ਵਿੱਚ ਲਗਾਈ ਗਈ ਸੀ। ਸੁਰਜੀਤ ਕੁਮਾਰ ਦਾ ਦੋ ਸ਼ ਹੈ ਕਿ ਪੁਲਿਸ ਝੂ ਠ ਬੋਲ ਰਹੀ ਹੈ ਕਿ ਇਕ ਦਿਨ ਪਹਿਲਾਂ ਸੁਖਵਿੰਦਰ ਕੌਰ ਦੀ ਸਿਹਤ ਖਰਾਬ ਹੋਣ ਤੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਸੁਖਵਿੰਦਰ ਕੌਰ ਦੇ ਹੱਥ ਪੈਰ ਬੰਨ੍ਹ ਕੇ ਉਸ ਦੇ ਮੂੰਹ ਵਿਚ ਦਵਾਈ ਪਾਈ ਗਈ ਹੈ। ਉਸ ਨਾਲ ਹੱ ਥੋ ਪਾ ਈ ਕੀਤੀ ਗਈ ਹੈ। ਉਨ੍ਹਾਂ ਦੀ ਮੰਗ ਹੈ ਕਿ ਪੁਲਿਸ ਖ਼ੁਦ ਜਾਨ ਦੇਣ ਦਾ ਮਾਮਲਾ ਦਰਜ ਨਾ ਕਰੇ ਸਗੋਂ ਜਾਨ ਲੈਣ ਦਾ ਮਾਮਲਾ ਦਰਜ ਕਰੇ। ਜਿਨ੍ਹਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਨੂੰ ਤੁਰੰਤ ਕਾਬੂ ਕੀਤਾ ਜਾਵੇ। ਮ੍ਰਿਤਕਾ ਸੁਖਵਿੰਦਰ ਕੌਰ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਧੀ ਦੀ 8 ਸਾਲ ਦੀ ਬੇਟੀ ਅਤੇ 5-6 ਸਾਲ ਦਾ ਬੇਟਾ ਹੈ। ਉਨ੍ਹਾਂ ਨੂੰ ਫੋਨ ਆਇਆ

ਕਿ ਉਨ੍ਹਾਂ ਦੀ ਧੀ ਦੀ ਤਬੀਅਤ ਠੀਕ ਨਹੀਂ ਹੈ। ਉਨ੍ਹਾਂ ਨੂੰ ਹਸਪਤਾਲ ਬੁਲਾਇਆ ਗਿਆ। ਜਦੋਂ ਉਹ ਹਸਪਤਾਲ ਗਏ ਤਾਂ ਉੱਥੇ ਕੁਝ ਨਹੀਂ ਸੀ। ਇਸ ਤੋਂ ਬਾਅਦ ਉਹ ਘਰ ਗਏ। ਸੁਖਵਿੰਦਰ ਕੌਰ ਦੀ ਮਾਂ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਦੀ ਧੀ ਦੀ ਜਾਨ ਲਈ ਗਈ ਹੈ। ਉਨ੍ਹਾਂ ਨੇ ਮਿ੍ਤਕਾ ਦੀਆਂ ਨਣਦਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ 2 ਦਿਨ ਪਹਿਲਾਂ ਸੁਖਵਿੰਦਰ ਕੌਰ ਨੂੰ ਜਲੰਧਰ ਦੇ ਗੁੱਡਵਿੱਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਇਕ ਦਿਨ ਪਹਿਲਾਂ ਉਸ ਦੀ ਜਾਨ ਚਲੀ ਗਈ। ਸੁਖਵਿੰਦਰ ਕੌਰ ਦੇ ਪਰਿਵਾਰ ਨੇ ਜਿਨ੍ਹਾਂ ਦੇ ਨਾਮ ਲਿਖਵਾਏ ਸਨ, ਪੁਲਿਸ ਨੇ ਉਨ੍ਹਾਂ ਦੇ ਨਾਮ ਤੇ 306 ਦਾ ਮਾਮਲਾ ਦਰਜ ਕੀਤਾ ਸੀ। ਹਸਪਤਾਲ ਦਾ ਰਿਕਾਰਡ ਚੈੱਕ ਕੀਤਾ ਜਾਵੇਗਾ। ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਰਿਪੋਰਟ ਆਉਣ ਤੇ ਪਤਾ ਲੱਗ ਜਾਵੇਗਾ ਕਿ ਉਸ ਦੀ ਜਾਨ ਕਦੋਂ ਗਈ ਹੈ? ਰਿਪੋਰਟ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *