ਇਸ ਪੰਜਾਬੀ ਕੁੜੀ ਨੇ ਸਭ ਨੂੰ ਪਾਇਆ ਹੋਇਆ ਸੀ ਚੱਕਰਾਂ ਚ, ਅੱਜ ਚੜ੍ਹ ਗਈ ਪੁਲਿਸ ਦੇ ਧੱਕੇ

ਕੋਈ ਵੀ ਇਨਸਾਨ ਜਦੋਂ ਗ ਲਤ ਰਸਤੇ ਤੇ ਤੁਰਦਾ ਹੈ ਤਾਂ ਪਿੱਛੇ ਮੁੜਨਾ ਉਸ ਲਈ ਸੌਖਾ ਨਹੀਂ ਰਹਿੰਦਾ। ਜਿਸ ਦੀ ਵਜ੍ਹਾ ਕਾਰਨ ਉਹ ਇਕ ਤੋਂ ਬਾਅਦ ਇੱਕ ਪੁੱਠਾ ਕੰਮ ਕਰਦਾ ਚਲਾ ਜਾਂਦਾ ਹੈ। ਅਖੀਰ ਇੱਕ ਦਿਨ ਪੁਲਿਸ ਦੇ ਧੱਕੇ ਚੜ੍ਹ ਜਾਂਦਾ ਹੈ। ਜਿਸ ਦਾ ਨਤੀਜਾ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪੁਲਿਸ ਕਿੱਥੇ ਲਿਜਾਕੇ ਛੱਡਦੀ ਹੈ? ਗੜ੍ਹਸ਼ੰਕਰ ਪੁਲਿਸ ਨੇ 2 ਨੌਜਵਾਨਾਂ ਅਤੇ ਇਕ ਲੜਕੀ ਨੂੰ ਕਾਬੂ ਕੀਤਾ ਹੈ। ਇਨ੍ਹਾਂ ਤੋਂ ਅਮਲ ਪਦਾਰਥ ਮਿਲਿਆ ਹੈ। ਇਸ ਤੋਂ ਬਿਨਾਂ ਇਨ੍ਹਾਂ ਤੇ ਦੋਸ਼ ਹੈ

ਕਿ ਇਹ ਤਿੰਨੇ ਅਮਲ ਪਦਾਰਥ ਦੀ ਵਰਤੋਂ ਕਰਦੇ ਹਨ। ਇਸ ਦੀ ਪੂਰਤੀ ਲਈ ਇਹ ਕਿਸੇ ਤੋਂ ਨਕਦੀ ਜਾਂ ਕੋਈ ਕੀਮਤੀ ਸਾਮਾਨ ਝ ਪ ਟ ਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਮਿਲੀ ਜਾਣਕਾਰੀ ਮੁਤਾਬਕ ਗੜ੍ਹਸ਼ੰਕਰ ਪੁਲੀਸ ਨੇ ਅੱਡਾ ਪੱਧਰਾਣਾ ਜੀ ਟੀ ਰੋਡ ਤੇ ਨਾਕਾ ਲਾਇਆ ਹੋਇਆ ਸੀ। ਪੁਲਿਸ ਨੇ ਗੜ੍ਹਸ਼ੰਕਰ ਵੱਲੋਂ ਆ ਰਹੀ ਬਿਨਾਂ ਨੰਬਰ ਤੋਂ ਇਕ ਹੌਂਡਾ ਸਿਟੀ ਕਾਰ ਨੂੰ ਰੋਕਿਆ। ਇਸ ਕਾਰ ਵਿੱਚ 2 ਨੌਜਵਾਨ ਅਤੇ ਇਕ ਲੜਕੀ ਸਵਾਰ ਸਨ। ਜਦੋਂ ਕਾਰ ਦੀ ਤ ਲਾ ਸ਼ੀ ਲਈ ਗਈ ਤਾਂ ਕਾਰ ਦੇ ਡੈਸ਼ ਬੋਰਡ ਵਿਚੋਂ ਪੁਲਿਸ

ਨੂੰ 510 ਗ੍ਰਾਮ ਅਮਲ ਪਦਾਰਥ ਬਰਾਮਦ ਹੋਇਆ। ਜਦੋਂ ਪੁਲਿਸ ਨੇ ਇਨ੍ਹਾਂ ਤੋਂ ਪੁੱਛ ਗਿੱਛ ਕੀਤੀ ਤਾਂ ਮੁੱਢਲੀ ਪੁੱਛ ਗਿੱਛ ਵਿੱਚ ਹੀ ਇਹ ਮੰਨ ਗਏ ਕਿ ਉਹ ਅਮਲ ਕਰਨ ਦੇ ਆਦੀ ਹਨ। ਇਸ ਦੀ ਪੂਰਤੀ ਲਈ ਉਹ ਕਿਸੇ ਤੋਂ ਨਕਦੀ ਅਤੇ ਕੋਈ ਕੀਮਤੀ ਸਾਮਾਨ ਵੀ ਝ ਪ ਟ ਲੈਂਦੇ ਹਨ। ਇਨ੍ਹਾਂ ਨੇ ਪੁਲਿਸ ਕੋਲ ਮੰਨਿਆ ਕਿ 2 ਦਿਨ ਪਹਿਲਾਂ ਉਨ੍ਹਾਂ ਨੇ ਸਤਨੌਰ ਨੇੜੇ ਤੋਂ ਇਕ ਆਲਟੋ ਕਾਰ ਵਿੱਚ ਜਾ ਰਹੇ ਇਕ ਪਰਿਵਾਰ ਤੋਂ ਪ ਸ ਤ ਲ ਦੀ ਨੋਕ ਤੇ 30 ਹਜ਼ਾਰ ਰੁਪਏ ਲਏ ਸਨ। ਪੁਲਿਸ ਨੇ ਇਨ੍ਹਾਂ ਤੋਂ ਪ ਸ ਤ ਲ ਬਰਾਮਦ ਕਰ ਲਿਆ ਹੈ।

ਇਸ ਤੋਂ ਬਿਨਾਂ ਆਲਟੋ ਸਵਾਰ ਪਰਿਵਾਰ ਤੋਂ ਲਏ ਗਏ 30 ਹਜ਼ਾਰ ਰੁਪਏ ਵਿੱਚੋਂ 10200 ਰੁਪਏ ਵੀ ਇਨ੍ਹਾਂ ਤੋਂ ਬਰਾਮਦ ਹੋ ਗਏ ਹਨ। ਪੁਲਿਸ ਨੇ ਇਨ੍ਹਾਂ ਤੋਂ ਅਮਲ ਪਦਾਰਥ ਮਿਲਣ, ਪ ਸ ਤ ਲ ਮਿਲਣ ਅਤੇ ਆਲਟੋ ਸਵਾਰਾਂ ਤੋਂ ਰਕਮ ਲੈਣ ਦੇ ਮਾਮਲੇ ਵਿੱਚ ਵੱਖ ਵੱਖ ਧਾਰਾਵਾਂ ਅਧੀਨ ਪਰਚਾ ਦਰਜ ਕਰ ਦਿੱਤਾ ਹੈ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।

Leave a Reply

Your email address will not be published. Required fields are marked *