ਦੇਸ਼ ਦਾ ਇੱਕ ਹੋਰ ਫੌਜੀ ਜਵਾਨ ਹੋਇਆ ਸ਼ਹੀਦ, 6 ਸਾਲਾ ਦੀ ਧੀ ਨੇ ਕੀਤੀਆਂ ਸ਼ਹੀਦ ਪਿਓ ਦੀਆਂ ਅੰਤਿਮ ਰਸਮਾਂ

ਗੁਰਦਾਸਪੁਰ ਤੋਂ ਇਕ ਮੰ ਦ ਭਾ ਗੀ ਖ਼ਬਰ ਮੀਡੀਆ ਦੀ ਸੁਰਖ਼ੀ ਬਣੀ ਹੈ। ਜਿੱਥੇ ਇਕ ਫ਼ੌਜੀ ਜਵਾਨ ਮੁਲਕ ਦੀ ਰਾਖੀ ਕਰਦਾ ਹੋਇਆ ਸ਼ਹਾਦਤ ਦਾ ਜਾਮ ਪੀ ਗਿਆ ਹੈ। ਸ਼ਹੀਦ ਦੀ ਉਮਰ ਸਿਰਫ਼ 26 ਸਾਲ ਸੀ। ਉਸ ਦੀ ਪਤਨੀ 24-25 ਸਾਲ ਦੀ ਉਮਰ ਵਿੱਚ ਵਿਧਵਾ ਹੋ ਗਈ ਹੈ। ਸ਼ਹੀਦ ਦੀ ਇਕੋ ਇਕ ਧੀ ਹੈ। ਜਿਸ ਦੀ ਉਮਰ 5-6 ਸਾਲ ਹੈ। ਸ਼ਹੀਦ ਆਪਣੀ ਧੀ ਨੂੰ ਕਹਿ ਰਿਹਾ ਸੀ ਕਿ ਉਹ ਦਿਲ ਲਗਾ ਕੇ ਪੜ੍ਹਾਈ ਕਰੇ। ਉਹ ਆਪਣੀ ਧੀ ਨੂੰ ਲੈਪਟਾਪ ਲੈ ਕੇ ਦੇਵੇਗਾ। ਫ਼ੌਜੀ ਜਵਾਨ ਆਪਣੀ ਪਤਨੀ ਨੂੰ ਸਲਾਹ ਦਿੰਦਾ ਰਹਿੰਦਾ ਸੀ

ਕਿ ਉਹ ਆਪਣੀ ਧੀ ਨੂੰ ਗੁਰੂ ਦੇ ਲੜ ਲਾਏ ਅਤੇ ਘਰ ਨੂੰ ਸੰਭਾਲੇ। ਫ਼ੌਜੀ ਜਵਾਨ ਦੀ ਕੁਝ ਸਮੇਂ ਤੋਂ ਸਿਹਤ ਠੀਕ ਨਹੀਂ ਸੀ ਰਹਿੰਦੀ। ਟਿ ਊ ਮ ਰ ਹੋਣ ਕਾਰਨ ਜਵਾਨ ਦੀ ਜਾਨ ਚਲੀ ਗਈ। ਸ਼ਹੀਦ ਦਾ ਉਨ੍ਹਾਂ ਦੇ ਪਿੰਡ ਵਿਚ ਅੰਤਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ 5 ਸਾਲਾ ਬੱਚੀ ਨੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਦਿਖਾਈ। ਮੌਕੇ ਤੇ ਹਾਜ਼ਰ ਵਿਅਕਤੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸ਼ਹੀਦ ਦੀ ਪਤਨੀ ਨੂੰ ਸੂਬਾ ਸਰਕਾਰ ਵੱਲੋਂ ਸਰਕਾਰੀ ਨੌਕਰੀ ਦਿੱਤੀ ਜਾਵੇ। ਜਦੋਂ ਉਨ੍ਹਾਂ ਦੀ ਧੀ ਨੌਕਰੀ ਕਰਨ ਦੇ ਯੋਗ ਹੋ ਜਾਵੇਗੀ

ਤਾਂ ਉਸ ਨੂੰ ਵੀ ਸਰਕਾਰੀ ਨੌਕਰੀ ਦਿੱਤੀ ਜਾਵੇ। ਮਿਲੀ ਜਾਣਕਾਰੀ ਮੁਤਾਬਕ ਜਦੋਂ ਫੌਜੀ ਜਵਾਨ ਨੂੰ ਆਪਣੀ ਸਿਹਤ ਵਿਚ ਕੁਝ ਖ ਰਾ ਬੀ ਮਹਿਸੂਸ ਹੋਈ ਤਾਂ ਉਨ੍ਹਾਂ ਨੇ ਆਪਣੇ ਸੀਨੀਅਰ ਅਧਿਕਾਰੀ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ। ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ। ਜਦੋਂ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਨਾ ਹੋਇਆ ਤਾਂ ਉਨ੍ਹਾਂ ਨੂੰ ਸ੍ਰੀਨਗਰ ਭੇਜਿਆ ਗਿਆ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਫ਼ੌਜੀ ਜਵਾਨ ਦੀ ਜਾਨ ਜਾਣ ਕਾਰਨ ਜਿੱਥੇ

ਉਨ੍ਹਾਂ ਦੀ ਪਤਨੀ ਵਿ ਧ ਵਾ ਹੋ ਗਈ ਹੈ, ਉੱਥੇ ਹੀ ਛੋਟੀ ਬੱਚੀ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਹੈ। ਇਸ ਘਟਨਾ ਨੇ ਹਰ ਅੱਖ ਸਿੱਲੀ ਕੀਤੀ ਹੈ। ਫ਼ੌਜੀ ਜਵਾਨ ਦੀ ਪਤਨੀ ਦੇ ਹੰਝੂ ਨਹੀਂ ਰੁਕ ਰਹੇ। ਹਰ ਕੋਈ ਫ਼ੌਜੀ ਜਵਾਨ ਦੁਆਰਾ ਮੁਲਕ ਲਈ ਕੀਤੀ ਗਈ ਉਨ੍ਹਾ ਦੀ ਕੁਰਬਾਨੀ ਨੂੰ ਯਾਦ ਕਰ ਰਿਹਾ ਸੀ ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *