ਕਨੇਡਾ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਸਰਕਾਰ ਨੇ ਕਰਤੇ ਵੱਡੇ ਐਲਾਨ

ਕੈਨੇਡਾ ਜਾਣ ਦੇ ਚਾਹਵਾਨਾਂ ਲਈ ਇਹ ਖੁਸ਼ਖਬਰੀ ਹੈ ਕਿ ਕੈਨੇਡਾ ਸਰਕਾਰ ਨੇ 2 ਸਾਲ ਤੋਂ ਕੋ ਵਿ ਡ 19 ਦੇ ਸੰਬੰਧ ਵਿਚ ਕੈਨੇਡਾ ਵਿੱਚ ਵੜਨ ਵਾਲਿਆਂ ਲਈ ਜੋ ਸ਼ ਰ ਤਾਂ ਲਗਾਈਆਂ ਹੋਈਆਂ ਸਨ, ਉਨ੍ਹਾਂ ਨੂੰ 1 ਅਕਤੂਬਰ 2022 ਤੋਂ ਹਟਾ ਲੈਣ ਦਾ ਐਲਾਨ ਕਰ ਦਿੱਤਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਜਾਣ ਵਾਲਿਆਂ ਲਈ ਅਰਾਈਵ ਕੈਨ ਐ ਪ ਲੀ ਕੇ ਸ਼ ਨ ਫਾਰਮ ਭਰਨਾ ਪੈਂਦਾ ਸੀ, ਜੋ ਹੁਣ ਨਹੀਂ ਭਰਨਾ ਪਵੇਗਾ। ਇਸ ਤੋਂ ਬਿਨਾਂ ਕੈਨੇਡਾ ਜਾਂਦੇ ਵਕਤ ਏਅਰਪੋਰਟ ਤੇ ਕਿਸੇ ਤੋਂ ਵੀ ਵੈ ਕ ਸੀ ਨ ਲੱਗੇ

ਹੋਣ ਬਾਰੇ ਜਾਣਕਾਰੀ ਮੰਗੀ ਜਾਂਦੀ ਸੀ, ਜੋ ਕਿ ਹੁਣ ਨਹੀਂ ਮੰਗੀ ਜਾਵੇਗੀ। ਹੁਣ ਕਿਸੇ ਦਾ ਵੀ ਕੋ ਵਿ ਡ ਟੈਸਟ ਨਹੀਂ ਕੀਤਾ ਜਾਵੇਗਾ। ਕਿਸੇ ਨੂੰ ਵੀ ਕੁ ਆ ਰਿ ਨ ਟਾ ਈ ਨ ਨਹੀ ਕੀਤਾ ਜਾਵੇਗਾ। ਮਾਸਕ ਪਹਿਨੇ ਹੋਣ ਦੀ ਸ਼ ਰ ਤ ਵੀ ਹਟਾਉਣ ਦਾ ਐਲਾਨ ਕੀਤਾ ਗਿਆ ਹੈ। ਹੁਣ 1 ਅਕਤੂਬਰ 2022 ਤੋਂ ਹੀ ਸਾਰੀਆਂ ਸ਼ ਰ ਤਾਂ ਹਟਾਈਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਹਵਾਈ ਅਤੇ ਰੇਲ ਵਿੱਚ ਸਫ਼ਰ ਦੌਰਾਨ ਮਾਸਕ ਪਹਿਨ ਲੈਣਾ ਚੰਗੀ ਗੱਲ ਹੈ। ਇਹ ਯਾਤਰੀਆਂ ਦੇ ਹਿੱਤ ਵਿੱਚ ਹੈ

ਪਰ ਇਸ ਨੂੰ ਜ਼ਰੂਰੀ ਨਹੀਂ ਐਲਾਨਿਆ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਇਹ ਜੋ ਸ਼ ਰ ਤਾਂ ਹਟਾਈਆਂ ਜਾ ਰਹੀਆਂ ਹਨ ਇਨ੍ਹਾਂ ਦੀ ਮਿਆਦ 30 ਸਤੰਬਰ ਨੂੰ ਪੂਰੀ ਹੋ ਰਹੀ ਹੈ। ਕੁਝ ਦਿਨ ਪਹਿਲਾਂ ਕਈ ਪਾਰਲੀਮੈਂਟ ਮੈਂਬਰਾਂ ਅਤੇ ਕਈ ਸ਼ਹਿਰਾਂ ਦੇ ਮੇਅਰਾਂ ਨੇ ਵੀ ਇਹ ਸ਼ ਰ ਤਾਂ ਹਟਾਉਣ ਲਈ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਸੀ। ਇਨ੍ਹਾਂ ਸ਼ ਰ ਤਾਂ ਕਾਰਨ ਕਈ ਸਰਹੱਦੀ ਸੂਬਿਆਂ ਵਿੱਚ ਸੈਲਾਨੀਆਂ ਦਾ ਆਉਣਾ ਜਾਣਾ ਘਟ ਗਿਆ ਸੀ। ਇਨ੍ਹਾਂ ਸਰਹੱਦੀ ਸੂਬਿਆਂ ਦੇ ਲੋਕ

ਜਦੋਂ ਅਮਰੀਕਾ ਜਾਂਦੇ ਸਨ ਤਾਂ ਵਾਪਸੀ ਤੇ ਉਨ੍ਹਾਂ ਨੂੰ ਅਰਾਈਵ ਕੈਨ ਐਪਲੀਕੇਸ਼ਨ ਫਾਰਮ ਭਰਨਾ ਪੈਂਦਾ ਸੀ। ਕੈਨੇਡਾ ਸਰਕਾਰ ਦੇ ਤਾਜ਼ਾ ਐਲਾਨ ਦਾ ਸਵਾਗਤ ਕੀਤਾ ਜਾ ਰਿਹਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਹੁਣ 1 ਅਕਤੂਬਰ ਤੋਂ ਬਾਅਦ ਕਾਫ਼ੀ ਜ਼ਿਆਦਾ ਪਰਵਾਸੀ ਕੈਨੇਡਾ ਦਾ ਰੁਖ ਕਰਨਗੇ। ਜਿਸ ਨਾਲ ਕੈਨੇਡਾ ਦੇ ਹਵਾਈ ਅੱਡਿਆਂ ਤੇ ਫਿਰ ਤੋਂ ਚਹਿਲ ਪਹਿਲ ਨਜ਼ਰ ਆਵੇਗੀ।

Leave a Reply

Your email address will not be published. Required fields are marked *