17 ਮਹੀਨੇ ਤੋਂ ਘਰ ਚ ਰੱਖੀ ਪਤੀ ਦੀ ਲਾਸ਼, ਹੁਣ ਸੱਚ ਲੱਗਿਆ ਪਤਾ ਤਾਂ ਉੱਡ ਗਏ ਹੋਸ਼

ਕਾਨਪੁਰ ਤੋਂ ਇਕ ਅਜਿਹੀ ਖਬਰ ਸੁਣਨ ਨੂੰ ਮਿਲੀ ਹੈ, ਜਿਸ ਤੇ ਹਰ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ। ਅਸਲ ਵਿਚ ਇੱਥੇ ਇਕ ਪਰਿਵਾਰ ਨੇ ਆਪਣੇ ਪਰਿਵਾਰ ਦੇ 35 ਸਾਲਾ ਮਿ੍ਤਕ ਜੀਅ ਨੂੰ ਜਿਉਂਦਾ ਸਮਝ ਕੇ ਡੇਢ ਸਾਲ ਤੋਂ ਰੱਖਿਆ ਹੋਇਆ ਹੈ। ਅਸਲ ਵਿਚ ਕੋਰੋਨਾ ਕਾਲ ਦੌਰਾਨ ਇਸ ਪਰਿਵਾਰ ਦੇ 35 ਸਾਲਾ ਮੈਂਬਰ ਵਿਮਲੇਸ਼ ਸੋਨਕਰ ਦੀ ਜਾਨ ਚਲੀ ਗਈ ਸੀ। ਜੋ ਕਿ ਇਨਕਮ ਟੈਕਸ ਵਿਭਾਗ ਵਿੱਚ ਅਹਿਮਦਾਬਾਦ ਵਿੱਚ ਸਹਾਇਕ ਅਫ਼ਸਰ ਵਜੋਂ ਡਿਊਟੀ ਕਰਦਾ ਸੀ।

ਉਸ ਦੀ ਪਤਨੀ ਸਰਕਾਰੀ ਬੈਂਕ ਵਿੱਚ ਮੈਨੇਜਰ ਹੈ। ਮਹੀਨਾ ਭਰ ਤਬੀਅਤ ਠੀਕ ਨਾ ਰਹਿਣ ਪਿੱਛੋਂ ਹਸਪਤਾਲ ਵਿੱਚ ਵਿਮਲੇਸ਼ ਦੀ ਜਾਨ ਚਲੀ ਗਈ। ਹਸਪਤਾਲ ਵੱਲੋਂ ਜਾਨ ਜਾਣ ਦਾ ਸਰਟੀਫਿਕੇਟ ਜਾਰੀ ਕਰ ਕੇ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ। ਇਹ ਘਟਨਾ 22 ਅਪ੍ਰੈਲ 2021 ਦੀ ਹੈ। ਜਦੋਂ ਪਰਿਵਾਰ ਅਗਲੇ ਦਿਨ ਮ੍ਰਿਤਕ ਦੇਹ ਦਾ ਸਸਕਾਰ ਕਰਨ ਲਈ ਲੈ ਕੇ ਚੱਲਿਆ ਤਾਂ ਉਨ੍ਹਾਂ ਨੂੰ ਮ੍ਰਿਤਕ ਦੇਹ ਵਿੱਚ ਹਿੱਲਜੁਲ ਮਹਿਸੂਸ ਹੋਈ। ਜਿਸ ਕਰਕੇ ਉਨ੍ਹਾਂ ਨੇ ਆਕਸੀਮੀਟਰ ਲਗਾ ਕੇ ਚੈੱਕ ਕੀਤਾ

ਤਾਂ ਇਸ ਦੀ ਰਿਪੋਰਟ ਵੀ ਹਾਂ ਪੱਖੀ ਸੀ। ਪਰਿਵਾਰ ਨੂੰ ਯਕੀਨ ਹੋ ਗਿਆ ਕਿ ਵਿਮਲੇਸ਼ ਕੌਮਾ ਵਿਚ ਹੈ। ਜਿਸ ਕਰਕੇ ਉਹ ਵਿਮਲੇਸ਼ ਨੂੰ ਭਰਤੀ ਕਰਵਾਉਣ ਲਈ ਇੱਕ ਦੋ ਹਸਪਤਾਲਾਂ ਵਿੱਚ ਗਏ ਪਰ ਕਿਸੇ ਨੇ ਵੀ ਕੋਰੋਨਾ ਕਾਲ ਹੋਣ ਕਾਰਨ ਉਨ੍ਹਾਂ ਦੀ ਗੱਲ ਨਹੀਂ ਸੁਣੀ। ਅਖ਼ੀਰ ਉਹ ਮਿ੍ਤਕ ਵਿਮਲੇਸ਼ ਨੂੰ ਘਰ ਲੈ ਆਏ। ਉਨ੍ਹਾਂ ਨੇ ਹਰ ਰੋਜ਼ ਵਿਮਲੇਸ਼ ਦੇ ਸਰੀਰ ਦੀ ਡੈਟੋਲ ਨਾਲ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਉਸ ਦੇ ਸਰੀਰ ਦੀ ਤੇਲ ਨਾਲ ਮਾਲਿਸ਼ ਕੀਤੀ ਜਾਂਦੀ। ਉਸ ਦੇ ਹਰ ਰੋਜ਼ ਸਾਫ਼ ਕੱਪੜੇ ਪਾਈ ਜਾਂਦੇ।

ਬਿਸਤਰਾ ਸਾਫ਼ ਰੱਖਿਆ ਜਾਂਦਾ। 24 ਘੰਟੇ ਏ ਸੀ ਲਗਾਈ ਰੱਖਦੇ। ਇੰਨੀ ਸਫਾਈ ਹੋਣ ਕਾਰਨ ਮ੍ਰਿਤਕ ਦੇਹ ਤੋਂ ਬਿਲਕੁਲ ਵੀ ਬਦਬੂ ਨਾ ਆਈ। ਇੱਥੋਂ ਤੱਕ ਕਿ ਗੁਆਂਢੀਆਂ ਨੂੰ ਵੀ ਪਤਾ ਨਹੀਂ ਲੱਗਾ। ਇਸ ਪਰਿਵਾਰ ਵਿੱਚ ਮ੍ਰਿਤਕ ਦੇ 2 ਭਰਾ, ਉਨ੍ਹਾਂ ਦੀਆਂ ਪਤਨੀਆਂ, ਬੱਚੇ, ਮ੍ਰਿਤਕ ਦੀ ਪਤਨੀ ਅਤੇ ਮ੍ਰਿਤਕ ਦੇ ਮਾਤਾ ਪਿਤਾ ਸਮੇਤ ਲਗਭਗ 10 ਜੀਅ ਰਹਿੰਦੇ ਹਨ। ਉਹ ਸਾਰੇ ਵਿਮਲੇਸ਼ ਨੂੰ ਕੌਮਾਂ ਵਿੱਚ ਸਮਝਦੇ ਸਨ। ਅਖ਼ੀਰ ਵਿਮਲੇਸ਼ ਦੀ ਮ੍ਰਿਤਕ ਦੇਹ ਕਾਲੀ ਹੋ ਗਈ ਅਤੇ ਸੁੱਕ ਕੇ ਆਕੜ ਗਈ।

ਮ੍ਰਿਤਕ ਦੀ ਪਤਨੀ ਨੇ ਇਹ ਗੱਲ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਦੱਸ ਦਿੱਤੀ। ਜਿਸ ਤੋਂ ਬਾਅਦ ਇਹ ਗੱਲ ਅਡੀਸ਼ਨਲ ਸੀਐੱਮਓ ਕੋਲ ਪਹੁੰਚ ਗਈ। ਸੀਐੱਮਓ ਆਪਣੀ ਟੀਮ ਸਮੇਤ ਇਸ ਪਰਿਵਾਰ ਦੇ ਘਰ ਆਏ। ਉਨ੍ਹਾਂ ਨੇ ਸਾਰੇ ਪਰਿਵਾਰ ਅਤੇ ਖ਼ਾਸ ਕਰਕੇ ਵਿਮਲੇਸ਼ ਦੇ ਮਾਤਾ ਪਿਤਾ ਨੂੰ ਭਰੋਸਾ ਦਿੱਤਾ ਕਿ ਜੇਕਰ ਵਿਮਲੇਸ਼ ਜਿਊਂਦਾ ਹੈ ਤਾਂ ਉਸ ਨੂੰ ਹਸਪਤਾਲ ਵਿਚ ਡਾਕਟਰੀ ਸਹਾਇਤਾ ਦਿੱਤੀ ਜਾਵੇਗੀ। ਇਸ ਤਰ੍ਹਾਂ ਉਹ ਵਿਮਲੇਸ਼ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਲੈ ਗਏ।

ਡਾਕਟਰੀ ਜਾਂਚ ਉਪਰੰਤ ਵਿਮਲੇਸ਼ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਡਾਕਟਰਾਂ ਦਾ ਮੰਨਣਾ ਸੀ ਕਿ ਕੁਝ ਸਮੇਂ ਬਾਅਦ ਹੀ ਮ੍ਰਿਤਕ ਦੇਹ ਵਿੱਚੋਂ ਪਾਣੀ ਨਿਕਲਣ ਲੱਗ ਜਾਂਦਾ ਹੈ ਅਤੇ ਬਦਬੂ ਆਉਣ ਲੱਗਦੀ ਹੈ ਪਰ ਇਹ ਪਰਿਵਾਰ ਹਰ ਰੋਜ਼ ਮ੍ਰਿਤਕ ਦੇਹ ਨੂੰ ਡਿਟੋਲ ਨਾਲ ਸਾਫ਼ ਕਰਦਾ ਰਿਹਾ। ਜਿਸ ਨਾਲ ਜਿੱਥੇ ਉਸ ਵਿੱਚੋਂ ਨਿਕਲਣ ਵਾਲਾ ਪਾਣੀ ਸੁੱਕਦਾ ਰਿਹਾ, ਉੱਥੇ ਹੀ ਡੈਟੋਲ ਨੇ ਬੈਕਟੀਰੀਆ ਵੀ ਫੈਲਣ ਨਹੀਂ ਦਿੱਤੇ। ਇਸ ਤੋਂ ਬਿਨਾਂ ਹਰ ਰੋਜ਼ ਮ੍ਰਿਤਕ ਦੇਹ ਦੇ ਕੱਪੜੇ ਬਦਲੇ ਜਾਂਦੇ ਸਨ। ਬਿਸਤਰਾ ਬਦਲਿਆ ਜਾਂਦਾ ਸੀ। ਜਿਸ ਦੇ ਸਿੱਟੇ ਵਜੋਂ ਮ੍ਰਿਤਕ ਦੇਹ ਸੁੱਕੀ ਅਤੇ ਬਿਲਕੁਲ ਸਾਫ਼ ਸੁਥਰੀ ਸੀ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕੋਈ ਮਮੀ ਹੋਵੇ

ਕਿਉਂਕਿ ਮਹੀਨਾ ਭਰ ਸਿਹਤ ਠੀਕ ਨਾ ਹੋਣ ਕਾਰਨ ਵਿਮਲੇਸ਼ ਦਾ ਸਰੀਰ ਬਿਲਕੁਲ ਪਤਲਾ ਹੋ ਗਿਆ ਸੀ। ਜਦੋਂ ਮਿ੍ਤਕ ਦੇਹ ਕਾਲੀ ਹੋ ਗਈ ਤਾਂ ਵਿਮਲੇਸ਼ ਦੀ ਪਤਨੀ ਨੂੰ ਯਕੀਨ ਹੋ ਗਿਆ ਕਿ ਉਸ ਦਾ ਪਤੀ ਕੌਮਾਂ ਵਿੱਚ ਨਹੀਂ ਸਗੋਂ ਮ੍ਰਿਤਕ ਹਾਲਤ ਵਿੱਚ ਹੈ ਪਰ ਉਸ ਦੀ ਸੱਸ ਉਸ ਦੀ ਗੱਲ ਮੰਨਣ ਲਈ ਤਿਆਰ ਨਹੀਂ ਸੀ। ਜਿਸ ਦੇ ਚਲਦੇ ਵਿਮਲੇਸ਼ ਦੀ ਪਤਨੀ ਨੂੰ ਵੀ ਆਪਣੀ ਸੱਸ ਨਾਲ ਸਹਿਮਤੀ ਦਿਖਾਉਣੀ ਪੈਂਦੀ ਸੀ। ਕੋਰੋਨਾ ਦਾ ਦੌਰ ਹੋਣ ਕਾਰਨ ਵਿਮਲੇਸ਼ ਦਾ ਸਸਕਾਰ ਕਰਨ ਗਏ ਪਰਿਵਾਰ ਦੇ ਜੀਆਂ ਨਾਲ ਕੋਈ ਹੋਰ ਨਹੀਂ ਸੀ। ਜਿਸ ਕਰਕੇ ਕਿਸੇ ਨੂੰ ਇਹ ਪਤਾ ਨਹੀਂ ਲੱਗਿਆ ਕਿ ਪਰਿਵਾਰ ਨੇ ਵਿਮਲੇਸ਼ ਦਾ ਸਸਕਾਰ ਨਹੀਂ ਕੀਤਾ ਅਤੇ ਉਸ ਨੂੰ ਘਰ ਵਿੱਚ ਹੀ ਰੱਖਿਆ ਹੋਇਆ ਹੈ।

Leave a Reply

Your email address will not be published. Required fields are marked *